ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ | IND vs PAK
- ਪਾਕਿਸਤਾਨੀ ਟੀਮ ’ਤੇ ਸਿਰਫ ਵਿਰਾਟ ਕੋਹਲੀ ਭਾਰੀ
- 7 ਵਿਸ਼ਵ ਕੱਪ ਮੈਚਾਂ ’ਚ 4 ਵਾਰ ਨਾਬਾਦ ਪਾਰੀਆਂ ਖੇਡੀਆਂ
IND vs PAK T20 World Cup : ਸਪੋਰਟਸ ਡੈਸਕ। ਇੱਕ ਵਾਰ ਫੇਰ ਤੋਂ ਵਿਸ਼ਵ ਕ੍ਰਿਕੇਟ ਦੇ ਸਭ ਤੋਂ ਵੱਡੇ ਸ਼ੋਅ ਦਾ ਸਮਾਂ ਆ ਗਿਆ ਹੈ। ਟੀ20 ਵਿਸ਼ਵ ਕੱਪ ’ਚ ਅੱਜ 8ਵੀਂ ਵਾਰ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਇੱਕ ਪਾਸੇ ਮੈਦਾਨ ’ਤੇ ਭਾਰਤੀ ਪ੍ਰਸ਼ੰਸਕਾਂ ਦੇ ਹੀਰੋ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ ਤੇ ਜਸਪ੍ਰੀਤ ਬੁਮਰਾਹ ਹੋਣਗੇ। ਦੂਜੇ ਪਾਸੇ 2021 ਦੇ ਵਿਸ਼ਵ ਕੱਪ ’ਚ ਭਾਰਤੀ ਟੀਮ ਖਿਲਾਫ ਪਾਕਿਸਤਾਨ ਨੂੰ ਪਹਿਲੀ ਜਿੱਤ ਦਿਵਾਉਣ ਵਾਲੇ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਤੇ ਸ਼ਾਹੀਨ ਸ਼ਾਹ ਅਫਰੀਦੀ ਹੋਣਗੇ। ਹਰ ਕਿਸੇ ਦੇ ਮਨ ’ਚ ਸਵਾਲ ਹੈ ਕਿ ਕੌਣ ਜਿੱਤੇਗਾ? ਕੀ ਕੋਹਲੀ ਫਿਰ ਤੋਂ ਮੈਲਬੌਰਨ ਵਰਗੀ ਵਿਰਾਟ ਪਾਰੀ ਖੇਡਣਗੇ ਤੇ ਅਜਿਹੇ ਛੱਕੇ ਲਾਉਣਗੇ ਜਿਹੜੇ ਕ੍ਰਿਕੇਟ ਇਤਿਹਾਸ ਦਾ ਮਹਾਨ ਸ਼ਾਟ ਬਣ ਜਾਵੇਗਾ? ਭਾਰਤ ਤੇ ਪਾਕਿਸਤਾਨ ’ਚ ਕਿਹੜਾ ਖਿਡਾਰੀ ਬਣ ਸਕਦਾ ਹੈ ਗੇਮ ਚੇਂਜਰ ਤੇ ਟਾਸ ਦੀ ਕੀ ਭੂਮਿਕਾ ਹੋਵੇਗੀ?
ਮੈਚ ਤੋਂ ਪਹਿਲਾਂ ਪਿੱਚ ਸਬੰਧੀ ਜਾਣਕਾਰੀ | IND vs PAK
ਅੱਜ ਭਾਰਤ ਤੇ ਪਾਕਿਸਾਤਨ ਦਾ ਮੈਚ ਉਹ ਹੀ ਪਿੱਚ ’ਤੇ ਹੋਵੇਗਾ, ਜਿੱਥੇ ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਜਿੱਤ ਲਈ ਸਿਰਫ 103 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਅਫਰੀਕਾ ਨੇ ਇਹ ਟੀਚਾ ਹਾਸਲ ਤਾਂ ਕਰ ਲਿਆ ਪਰ ਉਹ ਵੀ ਆਪਣੀਆਂ 6 ਵਿਕਟਾਂ ਗੁਆ ਕੇ ਤੇ 19ਵੇਂ ਓਵਰ ’ਚ ਜਾਕੇ ਇਹ ਹਾਸਲ ਕੀਤਾ। ਅੱਜ ਵਾਲੇ ਮੈਚ ’ਚ ਵੀ ਟਾਸ ਦੀ ਭੂਮਿਕਾ ਅਹਿਮ ਹੋਵੇਗੀ।
ਹੁਣ ਮੈਚ ਸਬੰਧੀ ਜਾਣਕਾਰੀ | IND vs PAK
- ਮੈਚ ਨੰਬਰ 19 : ਭਾਰਤ ਬਨਾਮ ਪਾਕਿਸਤਾਨ
- ਮਿਤੀ : 9 ਜੂਨ
- ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8:00 ਵਜੇ
- ਜਗ੍ਹਾ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ
- ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ
ਹੁਣ ਰੋਲ ਓਪਨਿੰਗ ਦਾ ਹੈ, ਕੀ ਕੋਹਲੀ ਫਿਰ ਬਣਗੇ X ਫੈਕਟਰ | IND vs PAK
ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਵਿਰਾਟ ਕੋਹਲੀ ਦੀ ਭੂਮਿਕਾ ਬਦਲ ਦਿੱਤੀ ਹੈ। ਚੇਜ ਮਾਸਟਰ ਵਿਰਾਟ ਕੋਹਲੀ ਆਇਰਲੈਂਡ ਖਿਲਾਫ ਓਪਨਿੰਗ ਕਰਨ ਆਏ। ਪਰ ਕੋਹਲੀ ਸਿਰਫ 1 ਦੌੜ ਹੀ ਬਣਾ ਸਕੇ। ਪਰ ਆਈਪੀਐਲ ਵਿੱਚ ਕੋਹਲੀ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੋਹਲੀ ਤੋਂ ਇੱਕ ਵਾਰ ਫਿਰ ਓਪਨਿੰਗ ਦੀ ਉਮੀਦ ਹੈ। ਪਰ ਨਸਾਓ ਦੀ ਪਿੱਚ ਲਗਾਤਾਰ ਗੇਂਦਬਾਜਾਂ ਦਾ ਪੱਖ ਪੂਰ ਰਹੀ ਹੈ। ਫਿਰ ਵੀ ਇਸ ਮੈਚ ’ਚ ਸਭ ਦੀਆਂ ਨਜਰਾਂ ਵਿਰਾਟ ਕੋਹਲੀ ’ਤੇ ਹੋਣਗੀਆਂ। (IND vs PAK)
ਕਿਉਂਕਿ ਉਹ ਇਸ ਟੂਰਨਾਮੈਂਟ ’ਚ ਇਸ ਵਿਰੋਧੀ ਖਿਲਾਫ ਕਦੇ ਵੀ ਅਸਫਲ ਨਹੀਂ ਹੋਏ ਹਨ। ਕੋਹਲੀ ਅਜਿਹੇ ਖਿਡਾਰੀ ਰਹੇ ਹਨ ਜਿਨ੍ਹਾਂ ਦੇ ਸਾਹਮਣੇ ਪਾਕਿਸਤਾਨ ਨੂੰ ਹਰ ਸਮੇਂ ਸਮੱਸਿਆ ਰਹਿੰਦੀ ਹੈ। ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ’ਚ ਉਸ ਨੇ 5 ਮੈਚਾਂ ’ਚ 308 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। 5 ਮੈਚਾਂ ’ਚ ਸਿਰਫ ਇੱਕ ਵਾਰ ਉਹ ਆਊਟ ਹੋਏ ਹਨ। ਉਹ ਵੀ ਅਰਧ ਸੈਂਕੜਾ ਲਾਉਣ ਤੋਂ ਬਾਅਦ। ਉਹ ਤਿੰਨ ਵਾਰ ‘ਪਲੇਅਰ ਆਫ ਦਿ ਮੈਚ’ ਰਹੇ ਹਨ, ਭਾਵ ਕੋਹਲੀ ਪਾਕਿਸਤਾਨ ਖਿਲਾਫ ਭਾਰਤ ਦੀ ਜਿੱਤ ਦੀ ਲਗਭਗ ਗਾਰੰਟੀ ਹੈ।
ਤੱਥ : ਜੇਕਰ ਵਿਰਾਟ ਨਾਬਾਦ ਤਾਂ ਜਿੱਤ ਪੱਕੀ : ਵਿਰਾਟ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਦੇ 7 ਮੈਚਾਂ ’ਚ 5 ਵਾਰ ਬੱਲੇਬਾਜੀ ਕਰਨ ਆਏ। ਵਿਰਾਟ 4 ਵਾਰ ਅਜੇਤੂ ਰਹੇ ਤੇ ਭਾਰਤ ਨੇ ਹਰ ਮੈਚ ਜਿੱਤਿਆ। ਇੱਕ ਵਾਰ ਕੋਹਲੀ ਆਊਟ ਹੋਏ ਤਾਂ ਭਾਰਤ ਉਹ ਮੈਚ ਹਾਰ ਗਿਆ ਸੀ। (IND vs PAK)
ਪਾਕਿਸਤਾਨ ਖਿਲਾਫ ਕੋਹਲੀ ਦੀਆਂ ਵਿਰਾਟ ਪਾਰੀਆਂ
ਅਕਤੂਬਰ 2022 : ਭਾਰਤ ’ਚ 2 ਵਾਰ ਦੀਵਾਲੀ ਮਨਾਈ ਗਈ
ਭਾਰਤੀਆਂ ਨੇ 2022 ’ਚ ਦੋ ਵਾਰ ਦੀਵਾਲੀ ਮਨਾਈ। ਪਹਿਲਾ 12 ਅਕਤੂਬਰ ਨੂੰ ਤੇ ਦੂਜਾ 23 ਅਕਤੂਬਰ ਦੀ ਰਾਤ ਨੂੰ। 23 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ’ਚ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਜਸ਼ਨ ’ਚ ਬਹੁਤ ਸਾਰੇ ਪਟਾਕੇ ਚਲਾਏ ਗਏ, ਕਿਉਂਕਿ ਕਿੰਗ ਕੋਹਲੀ ਨੇ ਪਾਕਿਸਤਾਨ ਤੋਂ ਜਿੱਤ ਖੋਹ ਲਈ ਸੀ। 160 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਦੇ ਚੋਟੀ ਦੇ 4 ਬੱਲੇਬਾਜ 31 ਦੌੜਾਂ ’ਤੇ ਪੈਵੇਲੀਅਨ ਪਰਤ ਚੁੱਕੇ ਸਨ ਪਰ ਕੋਹਲੀ ਅਡੋਲ ਰਹੇ। ਵਿਰਾਟ ਨੇ 82 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਪੰਡਯਾ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਪਾਕਿਸਤਾਨ ਤੋਂ ਜਿੱਤ ਖੋਹ ਲਈ।
ਸਤੰਬਰ 2012 : ਚੇਜ ਮਾਸਟਰਜ ਦਾ ਅਰਧਸੈਂਕੜਾ
ਸ਼੍ਰੀਲੰਕਾ ’ਚ ਖੇਡੇ ਗਏ ਵਿਸ਼ਵ ਕੱਪ ਦੇ ਗਰੁੱਪ ਗੇੜ ’ਚ ਪਾਕਿਸਤਾਨ ਤੇ ਭਾਰਤ ਆਹਮੋ-ਸਾਹਮਣੇ ਸਨ। ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ ਟੀਮ 20ਵੇਂ ਓਵਰ ’ਚ 152 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਚੇਜ ਮਾਸਟਰ ਵਿਰਾਟ ਕੋਹਲੀ ਨੇ 78 ਦੌੜਾਂ ਦੀ ਪਾਰੀ ਖੇਡੀ ਤੇ ਭਾਰਤ ਨੇ ਜਿੱਤ ਦਰਜ ਕੀਤੀ।
ਮਾਰਚ 2014 : ਕੋਹਲੀ ਨੇ ਨਾਬਾਦ 36 ਦੌੜਾਂ ਬਣਾਈਆਂ
ਬੰਗਲਾਦੇਸ਼ ਦੇ ਮੀਰਪੁਰ ਸਟੇਡੀਅਮ ’ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਗਰੁੱਪ ਪੜਾਅ ਦੇ ਇਸ ਮੈਚ ’ਚ 130 ਦੌੜਾਂ ਬਣਾਈਆਂ ਸਨ। ਇਸ ਵਾਰ ਵੀ ਕੋਹਲੀ ਨਾਟ ਆਊਟ ਰਹੇ ਤੇ 36 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। (IND vs PAK)
ਇਹ ਵੀ ਪੜ੍ਹੋ : T-20 World Cup: ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 104 ਦੌੜਾਂ ਦਾ ਟੀਚਾ
ਮਾਰਚ 2016 : ਕੋਹਲੀ ਦਾ ਅਰਧ ਸੈਂਕੜਾ
ਭਾਰਤ ’ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ ’ਚ ਦੋਵੇਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਸਨ। ਭਾਰਤ ਨੇ ਇੱਕ ਵਾਰ ਫਿਰ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ 18 ਓਵਰਾਂ ’ਚ 118 ਦੌੜਾਂ ਹੀ ਬਣਾ ਸਕਿਆ। ਭਾਰਤ ਨੇ 16ਵੇਂ ਓਵਰ ’ਚ ਟੀਚੇ ਨੂੰ ਹਾਸਲ ਕਰ ਲਿਆ। ਕੋਹਲੀ ਇੱਕ ਵਾਰ ਫਿਰ ਨਾਬਾਦ ਰਹੇ ਤੇ 55 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਵੱਲ ਲੈ ਗਏ।
ਕੀ ਇਹ ਭਾਰਤੀ ਵੀ ਬਣ ਸਕਦੇ ਹਨ ਗੇਮ ਚੇਂਜਰ?
ਕਪਤਾਨ ਰੋਹਿਤ ਸ਼ਰਮਾ : ਫਾਰਮ ’ਚ ਪਰ ਪਾਕਿਸਤਾਨ ਖਿਲਾਫ਼ ਸਭ ਤੋਂ ਜ਼ਿਆਦਾ 30 ਦੌੜਾਂ
ਆਇਰਲੈਂਡ ਖਿਲਾਫ ਵਿਸ਼ਵ ਕੱਪ ਮੈਚ ’ਚ 52 ਦੌੜਾਂ ਦਾ ਅਰਧ ਸੈਂਕੜਾ ਲਾਇਆ। ਰੋਹਿਤ ਨੇ 37 ਗੇਂਦਾਂ ’ਤੇ 4 ਚੌਕੇ ਅਤੇ 3 ਛੱਕੇ ਲਾਏ ਅਤੇ 140.54 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜੀ ਕੀਤੀ। ਪਰ, ਰੋਹਿਤ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 6 ਮੈਚ ਖੇਡੇ ਸਨ। 5 ਪਾਰੀਆਂ ’ਚ ਬੱਲੇਬਾਜੀ ਕਰਨ ਆਏ ਪਰ 4, 10, 24 ਤੇ 30 ਦੌੜਾਂ ਦੀ ਹੀ ਪਾਰੀ ਖੇਡ ਸਕੇ। 2021 ’ਚ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।
ਜਸਪ੍ਰੀਤ ਬੁਮਰਾਹ : ਆਇਰਲੈਂਡ ਖਿਲਾਫ ‘ਪਲੇਅਰ ਆਫ ਦਾ ਮੈਚ’
ਆਇਰਲੈਂਡ ਖਿਲਾਫ ਪਿਛਲੀ ਜਿੱਤ ਦੇ ਹੀਰੋ ਸਨ ਜਸਪ੍ਰੀਤ ਬੁਮਰਾਹ। ਬੁਮਰਾਹ ਨੇ 2.00 ਦੀ ਆਰਥਿਕਤਾ ਨਾਲ 3 ਓਵਰਾਂ ’ਚ ਸਿਰਫ 6 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਵੀ ਲਈਆਂ। ਨਸਾਓ ਦੀ ਮੁਸ਼ਕਲ ਪਿੱਚ ’ਤੇ ਬੁਮਰਾਹ ਦਾ ਜਾਦੂ ਇੱਕ ਵਾਰ ਫਿਰ ਦੇਖਣ ਨੂੰ ਮਿਲ ਸਕਦਾ ਹੈ। ਬੁਮਰਾਹ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 2 ਮੈਚ ਖੇਡੇ ਹਨ ਤੇ 1 ਵਿਕਟ ਲਈ ਹੈ। ਆਰਥਿਕਤਾ 8 ਦੇ ਨੇੜੇ ਪਹੁੰਚ ਗਈ ਹੈ। (IND vs PAK)
ਟੀ-20 ’ਚ ਭਾਰਤ ਦੇ ਸਰਵੋਤਮ ਬੱਲੇਬਾਜ ਅਤੇ ਪਾਕਿਸਤਾਨ ਦੇ ਸਰਵੋਤਮ ਗੇਂਦਬਾਜ?
ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ’ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਕੋਹਲੀ ਨੇ 28 ਮੈਚਾਂ ’ਚ 1142 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂਅ 14 ਅਰਧਸੈਂਕੜੇ ਹਨ। ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 89 ਦਾ ਹੈ। ਸ਼ਾਹਿਦ ਅਫਰੀਦੀ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਲਈ ਸਭ ਤੋਂ ਜ਼ਿਆਦਾ 39 ਵਿਕਟਾਂ ਲਈਆਂ ਹਨ। ਮੌਜੂਦਾ ਟੀਮ ’ਚ ਸ਼ਾਦਾਬ ਖਾਨ ਨੇ ਟੀ-20 ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 26 ਦੌੜਾਂ ਦੇ ਕੇ 4 ਵਿਕਟਾਂ ਹਨ। ਕੋਹਲੀ ਤੇ ਸ਼ਾਦਾਬ ਦੋਵੇਂ ਅੱਜ ਦੇ ਮੈਚ ’ਚ ਨਜਰ ਆਉਣਗੇ। (IND vs PAK)
ਨਸਾਓ ਦੀ ਪਿੱਚ ’ਤੇ ਟਾਸ ਕਿੰਨਾ ਮਹੱਤਵਪੂਰਨ?
ਭਾਰਤ ਤੇ ਪਾਕਿਸਤਾਨ ਵਿਚਕਾਰ ਇਹ ਮੈਚ ਨਿਊਯਾਰਕ ਦੇ ਨਸਾਓ ਕਾਊਂਟੀ ਸਟੇਡੀਅਮ ’ਚ ਹੋਵੇਗਾ। ਹੁਣ ਤੱਕ ਇੱਥੇ 4 ਮੈਚ ਖੇਡੇ ਜਾ ਚੁੱਕੇ ਹਨ ਤੇ ਬਾਅਦ ’ਚ ਬੱਲੇਬਾਜੀ ਕਰਨ ਵਾਲੀ ਟੀਮ 3 ਵਾਰ ਜਿੱਤ ਚੁੱਕੀ ਹੈ। ਇੱਥੇ ਸਭ ਤੋਂ ਜ਼ਿਆਦਾ ਸਕੋਰ 137 ਦੌੜਾਂ ਹੈ। ਦੋ ਮੈਚਾਂ ’ਚ ਪਹਿਲੀ ਪਾਰੀ ਦਾ ਸਕੋਰ 100 ਤੋਂ ਹੇਠਾਂ ਸੀ। ਅਸਟਰੇਲੀਆ ਤੋਂ ਮੰਗਵਾ ਕੇ ਇੱਥੇ ਡਰਾਪ-ਇਨ ਪਿੱਚਾਂ ਲਾਈਆਂ ਗਈਆਂ ਹਨ। ਸ਼ੁਰੂਆਤੀ ਮੈਚਾਂ ਤੋਂ ਬਾਅਦ ਪਿੱਚ ਦੀ ਭਾਰੀ ਆਲੋਚਨਾ ਹੋਣ ਲੱਗੀ। (IND vs PAK)
ਅਸਮਾਨ ਉਛਾਲ, ਬਹੁਤ ਜ਼ਿਆਦਾ ਸਵਿੰਗ ਤੇ ਖਰਾਬ ਆਊਟਫੀਲਡ ਇੱਥੇ ਦੇਖੇ ਗਏ। ਆਈਸੀਸੀ ਨੇ ਵੀ ਪਿੱਚ ਦੇ ਵਿਵਹਾਰ ’ਤੇ ਕਿਹਾ ਕਿ ਉਹ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੱਕ ਖੇਡੇ ਗਏ ਮੈਚਾਂ ’ਚ ਬਾਅਦ ’ਚ ਬੱਲੇਬਾਜੀ ਇੱਥੇ ਵੀ ਫਾਇਦੇਮੰਦ ਰਹੀ ਹੈ। ਅਮਰੀਕਾ ’ਚ ਸਵੇਰ ਤੋਂ ਮੈਚ ਸ਼ੁਰੂ ਹੋਣ ਤੋਂ ਬਾਅਦ ਪਿੱਚ ’ਤੇ ਨਮੀ ਹੁੰਦੀ ਹੈ, ਜਿਸ ਨਾਲ ਗੇਂਦਬਾਜਾਂ ਦੀ ਮਦਦ ਹੁੰਦੀ ਹੈ। ਜਿਵੇਂ-ਜਿਵੇਂ ਸੂਰਜ ਚੜ੍ਹਦਾ ਹੈ, ਪਿੱਚ ਪਹਿਲੀ ਪਾਰੀ ਦੇ ਮੁਕਾਬਲੇ ਬੱਲੇਬਾਜੀ ਲਈ ਵਧੇਰੇ ਅਨੁਕੂਲ ਹੁੰਦੀ ਜਾ ਰਹੀ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs PAK
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ।
ਪਾਕਿਸਤਾਨ : ਬਾਬਰ ਆਜਮ (ਕਪਤਾਨ), ਮੁਹੰਮਦ ਰਿਜਵਾਨ (ਵਿਕਟਕੀਪਰ), ਉਸਮਾਨ ਖਾਨ, ਫਖ਼ਰ ਜਮਾਨ, ਸ਼ਾਦਾਬ ਖਾਨ, ਇਫਤਿਖਾਰ ਅਹਿਮਦ, ਇਮਾਦ ਵਸੀਮ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਮੁਹੰਮਦ ਆਮਿਰ, ਹੈਰਿਸ ਰੌਸ।