Welfare Work: ‘ਬਲਾਕ ਮਲੋਟ’ ਦਾ ਇੱਕ ਹੋਰ ‘ਇੰਸਾਂ’ ਲੱਗਿਆ ਮਾਨਵਤਾ ਦੇ ਲੇਖੇ

ਮਲੋਟ : ਮਾਤਾ ਕ੍ਰਿਸ਼ਨਾ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਜਿੰਮੇਵਾਰ ਅਤੇ ਸਾਧ-ਸੰਗਤ। ਤਸਵੀਰ:  ਮਨੋਜ

ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਕ੍ਰਿਸ਼ਨਾ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਕੀਤੀ ਨਵੀਆਂ ਮੈਡੀਕਲ ਖੋਜਾਂ ਲਈ ਦਾਨ

Welfare Work: (ਮਨੋਜ) ਮਲੋਟ। ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਦੀ ਕੰਟੀਨ ਦੇ ਜਿੰਮੇਵਾਰ ਸੇਵਾਦਾਰ ਰਾਜ ਕੁਮਾਰ ਇੰਸਾਂ ਅਤੇ ਭੂਸ਼ਣ ਕੁਮਾਰ ਇੰਸਾਂ ਦੇ ਮਾਤਾ ਕ੍ਰਿਸ਼ਨਾ ਦੇਵੀ ਇੰਸਾਂ ਪਤਨੀ ਸਵ: ਹਰੀ ਚੰਦ ਦੇ ਚੋਲਾ ਛੱਡਣ ਤੋਂ ਬਾਅਦ ਉਨਾਂ ਦਾ ਪੂਰਾ ਮ੍ਰਿਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਮੌਕੇ ਮਾਤਾ ਜੀ ਦੀਆਂ ਨੂੰਹਾਂ ਅਤੇ ਧੀਆਂ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ।

ਇਹ ਵੀ ਪੜ੍ਹੋ:ਖੂਨਦਾਨ ਮਹਾਂਦਾਨ : ਫੋਨ ਦੇ ਪਹਿਲੇ ਸੁਨਹੇ ’ਤੇ ਖੂਨਦਾਨ ਕਰਨ ਲਈ ਪਹੁੰਚੇ ਜਾਂਦੇ ਨੇ ਹਸਪਤਾਲਾਂ ’ਚ ‘ਇੰਸਾਂ’

ਮਾਤਾ ਜੀ ਦਾ ਮ੍ਰਿਤਕ ਸਰੀਰ ਦਾਨ ਕਰਨ ਲਈ ਨਿਵਾਸ ਸਥਾਨ ਤੋਂ ਸ਼੍ਰੀ ਅਗਰਸੈਨ ਚੌਂਕ ਤੱਕ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਜੋਨਾਂ ਦੇ ਪ੍ਰੇਮੀ ਸੇਵਕਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮਾਤਾ ਕ੍ਰਿਸ਼ਨਾ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਡਿਪਾਰਟਮੈਂਟ ਆਫ਼ ਐਨਾਟੋਮੀ, ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਰਿਸ਼ੀਕੇਸ਼ (ਦੇਹਰਾਦੂਨ) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ।

Welfare Work
ਮਲੋਟ : ਮਾਤਾ ਕ੍ਰਿਸ਼ਨਾ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਜਿੰਮੇਵਾਰ ਅਤੇ ਸਾਧ-ਸੰਗਤ। ਤਸਵੀਰ:  ਮਨੋਜ

ਬਲਾਕ ਮਲੋਟ ’ਚ ਹੋਇਆ 46ਵਾਂ ਸਰੀਰਦਾਨ ਜਦਕਿ ਸਾਲ 2024 ’ਚ ਹੋਇਆ 10ਵਾਂ ਸਰੀਰਦਾਨ

ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚੋਂ ਬਿੱਟੂ ਗਿਰਧਰ, ਰਵੀ ਡੋਡਾ, ਰਾਜੂ, ਸਾਹਿਲ ਕੁਮਾਰ ਇੰਸਾਂ (ਮੋਂਟੀ), ਰਿੰਕੂ ਇੰਸਾਂ, ਰੀਟਾ ਰਾਣੀ, ਨੀਲਮ ਰਾਣੀ, ਸ਼ਾਲੂ ਰਾਣੀ, ਵੀਨਾ ਰਾਣੀ, ਗੀਤਾ ਰਾਣੀ ਤੋਂ ਇਲਾਵਾ 85 ਮੈਂਬਰ ਪੰਜਾਬ ਰਿੰਕੂ ਇੰਸਾਂ, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਲੋਟ ਦੇ ਐਸਡੀਓ ਅਨਿਲ ਕੁਮਾਰ ਇੰਸਾਂ, ਜੋਨ 4 ਦੇ ਪ੍ਰੇਮੀ ਸੇਵਕ ਡਾ.ਇਕਬਾਲ ਇੰਸਾਂ, ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ, ਜੋਨ 5 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਤਾਰਾ ਚੰਦ ਇੰਸਾਂ, ਸੁਨੀਲ ਫੁਟੇਲਾ ਇਸਾਂ, ਭੈਣਾਂ ਆਗਿਆ ਇੰਸਾਂ, ਕਿਰਨ ਇੰਸਾਂ, ਊਸ਼ਾ ਇੰਸਾਂ, ਨੀਸ਼ਾ ਕਥੂਰੀਆ ਇੰਸਾਂ, ਨੀਲਮ ਇੰਸਾਂ, ਸੇਵਾਦਾਰ ਸੱਤਪਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਸੰਜੀਵ ਭਠੇਜਾ ਇੰਸਾਂ, ਸੁਨੀਲ ਬਿੱਟੂ ਇੰਸਾਂ, ਨਰਿੰਦਰ ਭੋਲਾ ਇੰਸਾਂ, ਲਾਭ ਸਿੰਘ ਇੰਸਾਂ, ਟੀਟਾ ਸੱਚਦੇਵਾ ਇੰਸਾਂ, ਅਰਪਨ ਇੰਸਾਂ, ਰਿੰਕੂ ਛਾਬੜਾ ਇੰਸਾਂ, ਅਰੁਣ ਇੰਸਾਂ, ਅਤੁਲ ਇੰਸਾਂ, ਜੁਬਿਨ ਛਾਬੜਾ ਇੰਸਾਂ, ਅਨਮੋਲ ਇੰਸਾਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।

Welfare Work
ਮਲੋਟ : ਮਾਤਾ ਕ੍ਰਿਸ਼ਨਾ ਦੇਵੀ ਇੰਸਾਂ ਦੀ ਅਰਥੀ ਨੂੰ ਮੋਢਾ ਦਿੰਦੀਆਂ ਦਿੰਦੀਆਂ ਹੋਈਆਂ ਨੂੰਹਾਂ ਅਤੇ ਧੀਆਂ। ਤਸਵੀਰ : ਮਨੋਜ

ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਲਈ ਹਮੇਸ਼ਾਂ ਹੀ ਮੋਹਰੀ ਰਹਿੰਦੀ ਹੈ : 85 ਮੈਂਬਰ ਪੰਜਾਬ

85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਦੇਵ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਲਈ ਹਮੇਸ਼ਾਂ ਹੀ ਮੋਹਰੀ ਰਹਿੰਦੀ ਹੈ ਅਤੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਮਲੋਟ ਵਿੱਚ ਹੁਣ ਤੱਕ 46 ਸਰੀਰਦਾਨ ਹੋ ਚੁੱਕੇ ਹਨ ਅਤੇ ਸਾਲ 2024 ਵਿੱਚ ਇਹ 10ਵਾਂ ਸਰੀਰਦਾਨ ਹੈ। Welfare Work