
ਸਰੀਰਦਾਨ ਤੋਂ ਅਨੇਕਾਂ ਵਿਦਿਆਰਥੀ ਸਟੱਡੀ ਕਰਕੇ ਬਣਦੇ ਹਨ ਡਾਕਟਰ : ਸੱਚੇ ਨਿਮਰ ਸੇਵਾਦਾਰ
Body Donation: ਲਹਿਰਾਗਾਗਾ, (ਰਾਜ ਸਿੰਗਲਾ/ਨੈਨਸੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ‘ਅਮਰ ਸੇਵਾ’ ਮੁਹਿੰਮ ਦੇ ਤਹਿਤ ਇੱਕ ਹੋਰ ਡੇਰਾ ਸ਼ਰਧਾਲੂ ਦਾ ਨਾਂਅ ਸਰੀਰਦਾਨੀਆਂ ’ਚ ਸ਼ਾਮਲ ਹੋ ਗਿਆ। ਡੇਰਾ ਸੱਚਾ ਸੌਦਾ ਸ਼ਰਧਾਲੂ ਮਾਤਾ ਬਲਜੀਤ ਕੌਰ (60 ਸਾਲ) ਪਤਨੀ ਅਜੈਬ ਸਿੰਘ ਅਤੇ ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਇੰਸਾਂ, ਬਲਾਕ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਸ਼੍ਰੀ ਸਿੱਧੀ ਵਿਨਾਇਕ ਮੈਡੀਕਲ ਕਾਲਜ, ਸੰਬਲ ਯੂਪੀ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।
ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਬਲਜੀਤ ਕੌਰ ਨੇ ਜਿਉਂਦੇ ਜੀਅ ਸਰੀਦਾਨ ਕਰਨ ਦਾ ਫਾਰਮ ਭਰਿਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ। ਮਾਤਾ ਬਲਜੀਤ ਕੌਰ ਬਲਾਕ ਲਹਿਰਗਾਗਾ ਦੇ 34ਵੇਂ ਅਤੇ ਪਿੰਡ ਲਹਿਲ ਕਲਾਂ ਦੇ ਪਹਿਲੇ ਸਰੀਰਦਾਨੀ ਬਣ ਗਏ ਹਨ।
ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਰੀਰਦਾਨੀ ਮਾਤਾ ਬਲਜੀਤ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਗੱਡੀ ’ਚ ਰੱਖਿਆ ਗਿਆ। ਮਾਤਾ ਬਲਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਪਵਿੱਤਰ ਪਵਿੱਤਰ ਨਾਅਰਾ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਨੂੰ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਫੌਜੀ ਅਤੇ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਜਸਪਾਲ ਸ਼ਰਮਾ ਕਾਲਾ ਸਮੁੱਚੀ ਪੰਚਾਇਤ, ਪਿੰਡ ਦੇ ਸੇਵਾਦਾਰ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ, ਅਜਿੰਦਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਵੀ ਪੜ੍ਹੋ: World Hindi Day: ਸਿਨੇਮਾ ਜਗਤ ’ਚ ਹਿੰਦੀ ਸਾਹਿਤ ਦਾ ਵਿਸ਼ੇਸ਼ ਯੋਗਦਾਨ, ਨਾਵਲਾਂ ‘ਤੇ ਬਣ ਚੁੱਕੀਆਂ ਹਨ ਕਲਾਸਿਕ …
ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਮਾਤਾ ਬਲਜੀਤ ਕੌਰ ਇੰਸਾਂ ਅਮਰ ਰਹੇ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਬਲਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਇਸ ਮੌਕੇ ਪਰਿਵਾਰਿਕ ਮੈਂਬਰ ਸਮੂਹ ਪੰਚਾਇਤ ਤੋਂ ਇਲਾਵਾ ਸ਼ਹਿਰ ਨਿਵਾਸੀ, (ਗੁਰਵਿੰਦਰ ਸਿੰਘ ਸੱਚੇ ਨਿਮਰ ਸੇਵਾਦਾਰ), ਸੱਚੇ ਨਿਮਰ ਸੇਵਾਦਾਰ ਜਗਦੀਸ਼ ਪਾਪੜਾ, ਪਰਮਜੀਤ ਕੌਰ ਸੱਚੇ ਨਿਮਰ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ, ਆਈਟੀ ਵਿੰਗ ਦੇ ਭੈਣ ਅਤੇ ਭਾਈਆਂ ਤੋ ਇਲਾਵਾ ਗੁਰਮੇਲ ਸਿੰਘ ਮੇਲਾ, ਕਰਮਜੀਤ ਸਿੰਘ, ਬ੍ਰਿਸ਼ਭਾਨ, ਟਿੰਕੂ ਕੁਮਾਰ, ਅਜੈਬ ਸਿੰਘ, ਜਗਮੋਨ ਸ਼ਰਮਾ, ਜਰਨੈਲ ਸਿੰਘ,ਸੋਹਣ ਸਿੰਘ,ਇਰਫਾਨ ਖਾਨ, ਕਰਮਾ ਮਿਸਤਰੀ ਤੇ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਵੀ ਹਾਜ਼ਰ ਸੀ।

ਸਰੀਰਦਾਨ ਕਰਨਾ ਬਹੁਤ ਨੇਕ ਉਪਰਾਲਾ
ਇਸ ਮੌਕੇ ਸਰਪੰਚ ਗੁਰਜੀਤ ਸਿੰਘ ਫੌਜੀ ਅਤੇ ਗੁਰੂ ਤੇਗ ਬਹਾਦਰ ਨਗਰ ਦੇ ਸਰਪੰਚ ਜਸਪਾਲ ਸ਼ਰਮਾ ਕਾਲਾ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਸਾਡੇ ਪਿੰਡ ਲਹਿਲ ਕਲਾਂ ਦਾ ਪਹਿਲਾ ਸਰੀਰਦਾਨ ਹੈ ਜੋ ਕਿ ਬਹੁਤ ਵੱਡੀ ਗੱਲ ਹੈ, ਇੱਕ ਸਰੀਰਦਾਨ ਕਰਨ ਨਾਲ ਅਨੇਕਾਂ ਵਿਦਿਆਰਥੀ ਉਸ ’ਤੇ ਮੈਡੀਕਲ ਦੀ ਖੋਜ ਕਰਕੇ ਡਾਕਟਰ ਬਣਨਗੇ। ਜੋ ਕਿ ਬਹੁਤ ਨੇਕ ਉਪਰਾਲਾ ਹੈ। Body Donation













