ਬਹਾਵਾਲਾ ਪੁਲਿਸ ਬਰੀਕੀ ਨਾਲ ਕਰ ਰਹੀ ਹੈ ਘਟਨਾਂ ਦੀ ਜਾਂਚ
Crime News: ਅਬੋਹਰ (ਮੇਵਾ ਸਿੰਘ)। ਬੀਤੀ ਰਾਤ ਨਕਾਬਪੋਸ਼ ਹਮਲਾਵਰਾਂ ਨੇ ਹਲਕਾ ਬੱਲੂਆਣਾ ਦੇ ਪਿੰਡ ਭਾਗਸਰ ਦੇ ਮੌਜ਼ੂਦਾ ਸਰਪੰਚ ਨੂੂੰੰ ਗੋਲੀ ਮਾਰ ਲਹੂਲੁਹਾਨ ਕਰ ਦਿੱਤਾ, ਗੰਭੀਰ ਜਖ਼ਮੀ ਸਰਪੰਚ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਇਥੋ ਦੇ ਡਾਕਟਰਾਂ ਨੇ ਸਰਪੰਚ ਦੀ ਹਾਲਤ ਵੇਖਦਿਆਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਵਾਸਤੇ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਾਵਾਲਾ ਦੀ ਪੁਲਿਸ ਵੀ ਹਸਪਤਾਲ ਪਹੁੰੁਚ ਗਈ। ਘਟਨਾ ਬਾਰੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਗਸਰ ਦੇ ਮੌਜ਼ੂਦਾ ਸਰਪੰਚ ਸੁਧੀਰ ਕੂਕਣਾ ਬੀਤੀ ਰਾਤ ਆਪਣੇ ਖੇਤ ’ਚੋਂ ਕਾਰ ’ਤੇ ਘਰ ਵੱਲ ਆ ਰਿਹਾ ਸੀ ਤਾਂ ਰਸਤੇ ਵਿੱਚ ਬਾਈਕ ’ਤੇ 2 ਨਕਾਬਪੋਸ਼ ਨੌਜਵਾਨਾਂ ਨੇ ਸਰਪੰਚ ਨੂੰ ਰੁਕਣ ਤਾ ਇਸ਼ਾਰਾ ਕੀਤਾ।
ਇਹ ਖਬਰ ਵੀ ਪੜ੍ਹੋ : Virat Kohli: ਕੋਹਲੀ ਦਾ ‘ਵਿਰਾਟ’ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼
ਜਿਵੇਂ ਹੀ ਸਰਪੰਚ ਨੇ ਕਾਰ ਰੋਕਕੇ ਆਪਣੀ ਕਾਰ ਦਾ ਸੀਸਾ ਥੱਲੇ ਕੀਤਾ ਤਾਂ ਉਕਤ ਬਾਈਕ ਸਵਾਰ ਨਕਾਬਪੋਸ਼ਾਂ ’ਚੋਂ ਇੱਕ ਜਣੇ ਨੇ ਆਪਣੀ ਪਸਤੌਲ ਨਾਲ ਗੋਲੀ ਚਲਾ ਦਿੱਤੀ ਤੇ ਜੋ ਸਰਪੰਚ ਦੇ ਮੋਢੇ ਤੇ ਲੱਗੀ ਤੇ ਉਹ ਲਹੂੂਲੁਹਾਨ ਹੋਕੇ ਉਥੇ ਹੀ ਡਿੱਗ ਪਿਆ, ਹਮਲਾਵਰ ਮੌਕੇ ਦਾ ਫਾਇਦਾ ਉਠਾਕੇ ਉਥੋਂ ਫਰਾਰ ਹੋ ਗਏ। ਉਧਰ ਸਰਪੰਚ ਦੇ ਚਚੇਰੇ ਭਰਾ ਨੇ ਦੱਸਿਆ ਕਿ ਜਿਵੇ ਹੀ ਉਨ੍ਹਾਂ ਨੂੰ ਗੋਲੀ ਚੱਲਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੇ ਵੱਡੇ ਭਰਾ ਜੈ ਸਿੰਘ ਨੇ ਤੁਰੰਤ ਜਖ਼ਮੀ ਸਰਪੰਚ ਨੂੰ ਹਸਪਤਾਲ ਪਹੁੰਚਾਇਆ। ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਪਿੰਡ ਭਾਗਸਰ ਦੇ ਮੌਜੂਦਾ ਸਰਪੰਚ ਸੁਧੀਰ ਕੂਕਣਾ ਨੂੰ ਅਣਪਛਾਤੇ ਲੋਕਾਂ ਵੱਲੋਂ ਗੋਲੀ ਮਾਰ ਦਿੱਤੀ ਹੈ, ਉਹ ਤੁਰੰਤ ਘਟਨਾ ਸਥਾਨ ਤੇ ਪਹੰਚ ਗਏ। Crime News
ੳਨ੍ਹਾਂ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਕਤ ਨੌਜਵਾਨਾਂ ਨੇ ਇਸ ਘਟਨਾ ਨੂੂੰ ਕਿਉ ਅੰਜਾਮ ਦਿੱਤਾ ਹੈ। ਇਸ ਲਈ ਪੁਲਿਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਿਕਰਯੋਗ ਹੈ ਕਿ ਇਸ ਘਟਨਾ ਤੋਂ ਕਰੀਬ 24 ਘੰਟੇ ਪਹਿਲਾਂ ਪਿੰਡ ਪੰਜਾਵਾ ਦੇ ਨੌਜਵਾਨ ਡਰਾਈਵਰ ਦਾ ਵੀ ਉਸ ਦੇ ਕਝ ਸਾਥੀਆਂ ਨੇ ਕਤਲ ਕਰ ਦਿੱਤਾ ਸੀ, ਇਸ ਤੋ ਕੁਝ ਸਮਾਂ ਹੋਰ ਪਹਿਲਾਂ ਵੀ ਕੱਲਰਖੇੜਾ ਪਿੰਡ ਦੀ ਸਰਪੰਚ ਦੇ ਪਤੀ ਦਾ ਵੀ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਇਧਰ ਅਬੋਹਰ ਏਰੀਏ ਵਿੱਚ ਥੋੜੇ-ਥੋੜੇ ਸਮੇਂ ਤੋਂ ਕਤਲ, ਲੁੱਟਖੋਹ ਤੇ ਹੋਰ ਵੀ ਮਾਰਧਾੜ ਦੀਆਂ ਵਾਰਦਾਤਾਂ ਹੋਣ ’ਤੇ ਇਲਾਕਾ ਨਿਵਾਸੀਆਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਤੇ ਸੁਆਲ ਚੁੱਕੇ ਜਾ ਰਹੇ ਹਨ। Crime News