ਸੁਜ਼ੂਕੀ ਦੀ ਨਵੀਂ ਈਕੋ ਲਾਂਚ
ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਨੇ ਨਵੀਂ ਈਕੋ ਨੂੰ ਇੱਕ ਨਵੇਂ ਤੇ ਜ਼ਿਆਦਾ ਸ਼ਕਤੀਸ਼ਾਲੀ ਇੰਜਣ ਅਤੇ ਬਿਹਤਰ ਮਾਈਲੇਜ਼ ਦੇ ਨਾਲ ਪੇਸ਼ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਵੈਨ, ਮਾਰੂਤੀ ਸੁਜੂਕੀ ਈਕੋ ਲਗਾਤਾਰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਆਪਣੀ ਸਫਲਤਾ ਦੇ ਆਧਾਰ ’ਤੇ, ਨਵੀਂ ਈਕੋ ਨੂੰ ਗ੍ਰਾਹਕਾਂ ਦੀਆਂ ਵਿਕਾਸਸ਼ੀਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੋਹਰੇ ਉਦੇਸ਼ ਵਾਲੇ ਵਾਹਨ ਵਜੋਂ ਨਵੀਨਤਾਕਾਰੀ ਰੂਪ ਨਾਲ ਵਿਕਸਿਤ ਕੀਤਾ ਗਿਆ ਹੈ।
ਆਮ ਗ੍ਰਾਹਕ ਇੱਕ ਆਰਾਮਦਾਇਕ ਅਤੇ ਵਿਸ਼ਾਲ ਫੈਮਲੀ ਕਾਰ ਚਾਹੁੰਦੇ ਹਨ, ਉੱਥੇ ਕਾਰੋਬਾਰੀ ਇੱਕ ਫਲੈਕਸੀਬਲ ਇੰਟੀਰੀਅਰ ਸਪੇਸ ਦੇ ਨਾਲ ਇੱਕ ਪ੍ਰੈਕਟੀਕਲ ਵਾਹਨ ਚਾਹੁੰਦੇ ਹਨ, ਨਵੀਂ ਈਕੋ ਦੋਵਾਂ ਤਰ੍ਹਾਂ ਦੇ ਗ੍ਰਾਹਕਾਂ ਦੀਆਂ ਲੋੜਾਂ ਨੂੰ ਪੂਰੇ ਆਤਮ-ਵਿਸ਼ਵਾਸ ਨਾਲ ਪੂਰਾ ਕਰਦੀ ਹੈ ਨਵੇਂ ਫਰੈੱਸ਼ ਇੰਟੀਰੀਅਰ ਅਤੇ ਨਵੀਂ ਤਕਨਾਲੋਜੀ ਅਤੇ ਵਿਸ਼ੇਸ਼ਤਾਵਾਂ ਨਾਲ, ਨਵੀਂ ਈਕੋ ਮਾਲਕਾਂ ਨੂੰ ਮਾਣ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
ਤੁਸੀਂ ਭਾਵੇਂ ਪਰਿਵਾਰ ਦੇ ਨਾਲ ਬਾਹਰ ਹੋ ਜਾਂ ਕਿਸੇ ਕਾਰੋਬਾਰ ਲਈ ਬਾਹਰ ਨਿੱਕਲੇ ਹੋ, ਨਵੀਂ ਈਕੋ ਦੀ ਕੋਸ਼ਿਸ਼ ਹੈ ਕਿ ਇਸ ਦੇ ਨਾਲ ਤੁਹਾਡਾ ਹਰ ਸਫਰ ਬੇਹੱਦ ਖਾਸ ਬਣੇ । ਮਾਣ ਅਤੇ ਤਰੱਕੀ ਨੂੰ ਧਿਆਨ ਵਿੱਚ ਰੱਖ ਕੇ ਵਿਕਸਿਤ ਕੀਤਾ ਗਿਆ, ਇਹ ਇੱਕ ਅਜਿਹਾ ਵਾਹਨ ਹੈ ਜੋ ਸਫਲਤਾ ਪ੍ਰਾਪਤ ਕਰਨ ਵਿੱਚ ਮੱਦਦ ਕਰਦਾ ਹੈ ਅਤੇ ਪਰਿਵਾਰਾਂ ਤੇ ਕਾਰੋਬਾਰਾਂ ਨੂੰ ਉਨ੍ਹਾਂ ਦੀ ਸਫਲਤਾ ਵਿੱਚ ਮਾਣ ਦੀ ਭਾਵਨਾ ਦਿੰਦਾ ਹੈ।
ਇਹ ਇੱਕ ਆਰਾਮਦਾਇਕ, ਸਟਾਇਲਿਸ਼ ਅਤੇ ਵੱਡੇ ਫੈਮਲੀ ਵਾਹਨ ਦੇ ਰੂਪ ਵਿੱਚ ਗ੍ਰਾਹਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਉੱਥੇ ਕਾਰੋਬਾਰੀ ਗ੍ਰਾਹਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਖਾਸ ਜ਼ਰੂਰਤਾਂ ਲਈ ਈਕੋ ਲੋੜੀਂਦੀ ਫਲੈਕਸੀਬਿਲਟੀ ਵੀ ਪ੍ਰਦਾਨ ਕਰਦੀ ਹੈ। ਇੱਕ ਐਡਵਾਂਸ ਪਾਵਰਟ੍ਰੇਨ, ਵਧੀਆ ਮਾਈਲੇਜ ਅਤੇ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ, ਇਹ ਬਹੁ-ਮੰਤਵੀ ਵੈਨ ਇਸ ਦੇ ਮਾਲਕ ਹੋਣ?ਦਾ ਮਾਣ ਤੇ ਜ਼ਿੰਦਗੀ ਜ਼ਿੰਦਾਦਿਲੀ ਦੇ ਨਾਲ ਜਿਉਣ ਦਾ ਅਹਿਸਾਸ ਕਰਵਾਉਂਦੀ ਹੈ ਆਪਣੇ ਆਧੁਨਿਕ ਰੂਪ ਵਿੱਚ ਇਹ ਨਵੀਂ ਈਕੋ ਪੂਰੇ ਆਤਮ-ਵਿਸ਼ਵਾਸ ਨਾਲ ਇੱਕ ਨਵੀਂ ਐਪਰੋਚ ਪੇਸ਼ ਕਰ ਰਹੀ ਹੈ ਸਾਨੂੰ ਵਿਸ਼ਵਾਸ ਹੈ ਕਿ ਈਕੋ ਆਪਣੇ ਸੈਗਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖੇਗੀ ਤੇ ਗ੍ਰਾਹਕ ਆਪਣੇ ਇਸ ਨੂੰ ਖੂਬ ਪਸੰਦ ਕਰਨਗੇ।
ਮੁੱਖ ਗੱਲਾਂ
ਨਵਾਂ 1.2 ਲੀਟਰ ਐਡਵਾਂਸਡ ਕੇ-ਸੀਰੀਜ਼ ਡਿਊਲ ਜੈੱਟ, ਵੀਵੀਟੀ ਇੰਜਣ Çਾਖ਼ 60001 (ਪੈਟਰੋਲ ਵੈਰੀਐਂਟ ਲਈ) ਸੀਆਰ ’ਤੇ 59.4 ਜ਼ਦ (80.76) ਦੀ ਵਧੀਆ ਪਾਵਰ ਆਉਟਪੁਟ ਦੇ ਨਾਲ ਪੈਟਰੋਲ ਨਾਲ ਚੱਲਣ ਵਾਲੀ ਈਕੋ 20.20 ਕਿਲੋਮੀਟਰ ਪ੍ਰਭਾਵਸ਼ਾਲੀ ਦੇ ਨਾਲ 25% ਜ਼ਿਆਦਾ ਕੁਸ਼ਲ 25 ਕਿਲੋਮੀਟਰ/ਲੀਟਰ ਦੀ ਮਾਈਲੇਜ਼, ਈਸੀਓ-ਸੀਐਨਜੀ 27.05 ਕਿਲੋਮੀਟਰ/ਕਿਲੋਗ੍ਰਾਮ ਦੀ ਸੀਐਨਜੀ ਮਾਈਲੇਜ ਦੇ ਨਾਲ 29% ਵਧੀਆ ਬਾਲਣ-ਕੁਸ਼ਲਤਾ ਦੀ ਪੇਸ਼ਕਸ਼ ਕਰਦੀ ਹੈ।
ਨਵੀਂ ਈਕੋ ਹਰ ਤਰ੍ਹਾਂ ਜ਼ਿਆਦਾ ਪਾਵਰ ਦੀ ਪੇਸ਼ਕਸ਼ ਕਰਦੀ ਹੈ ਮਾਰੂਤੀ ਸੁਜੂਕੀ ਨਵੀਂ ਈਕੋ ’ਤੇ ਸਭ ਤੋਂ ਮਹੱਤਵਪੂਰਨ ਅੱਪਡੇਟ ਇਸ ਦਾ 1.2 ਲੀਟਰ ਐਡਵਾਂਸਡ ਕੇ-ਸੀਰੀਜ਼ ਡਿਊਲ ਜੈੱਟ, ਡਿਊਲ ਵੀਵੀਟੀ ਇੰਜਣ ਹੈ ਜੋ ਜ਼ਿਆਦਾ ਸ਼ਕਤੀਸ਼ਾਲੀ ਅਤੇ ਜ਼ਿਆਦਾ ਈਂਧਨ ਕੁਸ਼ਲ ਹੈ। ਨਵਾਂ ਇੰਜਣ 59.4 ਜ਼ਦ (80.76 ਟਢ) ‘60001 Çਾਖ਼ ਦੀ 10% ਜ਼ਿਆਦਾ ਪਾਵਰ ਆਉਟਪੁਟ ਅਤੇ 104.4 ਝਖ਼’ 30001 Çਾਖ਼ (ਪੈਟਰੋਲ ਵੈਰੀਐਂਟ ਲਈ) ਦਾ ਟਾਰਕ ਆਉਟਪੁੱਟ ਦਿੰਦਾ ਹੈ।
ਜ਼ਿਆਦਾ ਮਾਈਲੇਜ਼
ਨਵੀਂ ਈਕੋ ਦਾ ਪੈਟਰੋਲ ਵੈਰੀਐਂਟ 25% ਜ਼ਿਆਦਾ ਈਂਧਨ-ਕੁਸ਼ਲ ਹੈ ਅਤੇ 20.20 ਕਿਲੋਮੀਟਰ/ਲੀਟਰ ਤੱਕ ਮਾਈਲੇਜ ਦਿੰਦਾ ਹੈ, ਉਥੇ ਐੱਸ-ਸੀਐਨਜੀ ਵੈਰੀਐਂਟ 29% ਜ਼ਿਆਦਾ ਈਂਧਨ-ਕੁਸ਼ਲਤਾ ਦਾ ਦਾਅਵਾ ਕਰਦਾ ਹੈ ਅਤੇ 27.05 ਕਿਲੋਮੀਟਰ/ਕਿਲੋਗ੍ਰਾਮ ਈਂਧਨ ਦੀ ਬੱਚਤ ਪ੍ਰਦਾਨ ਕਰਦਾ ਹੈ। ਇਸ ਵਿੱਚ ਡਰਾਈਵਰ ਫੋਕਸਡ ਕੰਟਰੋਲ, ਫਰੰਟ ਵਾਲੀਆਂ ਸੀਟਾਂ, ਕੈਬਿਨ ਏਅਰ-ਫਿਲਟਰ (ਏਸੀ ਵੈਰੀਐਂਟ ਵਿੱਚ), ਨਵੇਂ ਬੈਟਰੀ ਸੇਵਰ ਫੰਕਸ਼ਨ ਦੇ ਨਾਲ ਡੋਮ ਲੈਂਪ ਆਦਿ ਪ੍ਰਾਪਤ ਹੁੰਦੇ ਹਨ।
ਜ਼ਿਆਦਾ ਸੁਰੱਖਿਆ
ਨਵੀਂ ਈਕੋ 11 ਤੋਂ ਵੱਧ ਸੁਰੱਖਿਆ ਫੀਚਰ ਨਾਲ ਲੈਸ ਹੈ ਜਿਵੇਂ ਕਿ ਇੰਜਣ ਇਮੋਬਿਲਾਈਜਰ, ਪ੍ਰਕਾਸ਼ਿਤ ਖਤਰੇ ਵਾਲੇ ਸਵਿੱਚ, ਡੁਅਲ ਏਅਰਬੈਗ, ਈਬੀਡੀ ਦੇ ਨਾਲ ਏਬੀਐੱਸ ਦਰਵਾਜ਼ਿਆਂ ਅਤੇ ਬਾਰੀਆਂ ਨੂੰ ਸਲਾਈਡ ਕਰਨ ਲਈ ਚਾਈਲਡ ਲਾਕ, ਰਿਵਰਸ ਪਾਰਕਿੰਗ ਸੈਂਸਰ ਆਦਿ।
ਜ਼ਿਆਦਾ ਸਟਾਈਲਿਸ਼
ਨਵੀਂ ਈਕੋ ਨੂੰ ਸਟਾਈਲਿਸ਼ ਬਣਾਉਣ ਲਈ, ਇਸ ਵਿੱਚ ਏਸੀ ਅਤੇ ਹੀਟਰ ਲਈ ਨਵਾਂ ਮੈਟਲਿਕ ਬਿ੍ਰਸਕ ਬਲੂ ਬਾਡੀ ਕਲਰ, ਡਿਜ਼ੀਟਲ ਇੰਸਟਰੂਮੈਂਟ ਕਲੱਸਟਰ, ਨਵਾਂ ਸਟੀਅਰਿੰਗ ਵ੍ਹੀਲ ਅਤੇ ਰੋਟਰੀ ਕੰਟਰੋਲ ਦਿੱਤੇ ਗਏ ਹਨ।
ਵਧੇਰੇ ਸਪੇਸ
ਨਵੇਂ ਈਕੋ ਕਾਰਗੋ ਪੈਟਰੋਲ ਵੈਰੀਐਂਟ ’ਚ ਪੇਸ਼ ਕੀਤੇ ਇਨ-ਕੈਬਿਨ ਸੁਧਾਰਾਂ ਵਿੱਚ ਇੱਕ ਫਲੈਟ ਕਾਰਗੋ ਫਲੋਰ ਸ਼ਾਮਲ ਹੈ ਜੋ ਕਾਰਗੋ ਸਪੇਸ ਨੂੰ 60 ਲੀਟਰ ਤੱਕ ਵਧਾਉਂਦਾ ਹੈ।