ਲਾਕਡਾਊਨ ਦਾ ਪਹਿਲਾਂ ਦਿਨ ਰਿਹਾ ਜ਼ਿਆਦਾਤਰ ਸਫ਼ਲ, ਲੋਕਾਂ ਨੇ ਖ਼ੁਦ ਨੂੰ ਕੀਤਾ ਘਰਾਂ ਵਿੱਚ ਬੰਦ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮੁੜ ਤੋਂ ਲੱਗੇ ਲਾਕਡਾਊਨ ਦੇ ਪਹਿਲੇ ਦਿਨ ਜ਼ਿਆਦਾਤਰ ਥਾਂਵਾਂ ‘ਤੇ ਬਾਜ਼ਾਰ ਅਤੇ ਮਾਰਕਿਟ ਬੰਦ ਹੀ ਨਜ਼ਰ ਆਏ। ਕੁਝ ਥਾਂਵਾਂ ‘ਤੇ ਕਰਿਆਨਾ ਅਤੇ ਹਲਵਾਈ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਣ ਦੂਜੇ ਦੁਕਾਨਦਾਰਾਂ ਨੇ ਵੀ ਆਪਣੀ ਦੁਕਾਨ ਖੋਲਣ ਦੀ ਕੋਸ਼ਸ਼ ਕੀਤੀ ਪਰ ਪੁਲਿਸ ਵਲੋਂ ਸਖ਼ਤਾਈ ਕਰਨ ‘ਤੇ ਮੁੜ ਤੋਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਸੂਬੇ ਵਿੱਚ ਦੁਕਾਨਾਂ ਬੰਦ ਹੋਣ ਕਾਰਨ ਕਾਫ਼ੀ ਸ਼ਹਿਰਾਂ ਵਿੱਚ ਆਮ ਲੋਕ ਸੜਕਾਂ ‘ਤੇ ਆਪਣੇ ਵਾਹਨ ਦੌੜਾਉਂਦੇ ਹੋਏ ਨਜ਼ਰ ਆਏ ਤਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੋਰੋਨਾ ਦੀ ਇਸ ਮਹਾਂਮਾਰੀ ਨੂੰ ਸਮਝਦੇ ਹੋਏ ਆਪਣੇ ਆਪ ਨੂੰ ਘਰਾਂ ਵਿੱਚ ਸੀਮਤ ਕਰਕੇ ਰੱਖਿਆ। ਕੁੱਲ ਮਿਲਾ ਕੇ ਸ਼ਨੀਵਾਰ ਨੂੰ ਲਾਕਡਾਊਨ ਦਾ ਪਹਿਲਾਂ ਦਿਨ ਸਫ਼ਲ ਰਿਹਾ ਅਤੇ ਪੰਜਾਬ ਪੁਲਿਸ ਨੂੰ ਵੀ ਕੋਈ ਜਿਆਦਾ ਸਖ਼ਤਾਈ ਕਰਨ ਦੀ ਲੋੜ ਨਹੀਂ ਪਈ। ਹਾਲਾਂਕਿ ਕੁਝ ਥਾਂਵਾਂ ‘ਤੇ 5 ਤੋਂ ਜਿਆਦਾ ਵਿਅਕਤੀ ਇਕੱਠੇ ਹੋਣ ਦਾ ਸਮਾਚਾਰ ਮਿਲਣ ‘ਤੇ ਪੁਲਿਸ ਨੇ ਕੁਝ ਸਖ਼ਤੀ ਕੀਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.