ਲੋਕਾਂ ਨੂੰ ਲੋਕ ਸਭਾ ਚੋਣਾਂ ਦੇ ਬਾਈਕਾਟ ਦੀ ਕੀਤੀ ਅਪੀਲ
ਡਾਲਟਨਗੰਜ, ਏਜੰਸੀ। ਝਾਰਖੰਡ ਦੇ ਪਲਾਮੂ ਜ਼ਿਲ੍ਹੇ ‘ਚ ਹਰਿਹਰਗੰਜ ਥਾਣਾ ਖੇਤਰ ਦੇ ਪੁਰਾਣੇ ਬੱਸ ਸਟੈਂਡ ਦੇ ਨੇੜੇ ਭਾਰਤੀ ਜਨਤਾ ਪਾਰਟੀ ਦੇ ਚੋਣ ਦਫ਼ਤਰ ਨੂੰ ਪਾਬੰਦੀ ਸ਼ੁਦਾ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਨੇ ਬੰਬ ਧਮਾਕੇ ਨਾਲ ਉਡਾ ਦਿੱਤਾ ਹੈ। ਪੁਲਿਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਮਾਓਵਾਦੀਆਂ ਨੇ ਕੱਲ੍ਹ ਦੇਰ ਰਾਤ ਪੁਰਾਣੇ ਬੱਸ ਸਟੈਂਡ ਦੇ ਨੇੜੇ ਦੋਮੰਜਿਲੀ ਇਮਾਰਤ ‘ਚ ਚੱਲ ਰਹੇ ਭਾਜਪਾ ਚੋਣ ਦਫ਼ਤਰ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ ਹੇ।
ਇਸ ਤੋਂ ਬਾਅਦ ਮਾਓਵਾਦੀ ਭਾਕਪਾ ਮਾਓਵਾਦੀ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਹੇ ਬਿਹਾਰ ਵੱਲ ਫਰਾਰ ਹੋ ਗਏ। ਮੌਕੇ ਤੋਂ ਪਰਚੇ ਬਰਾਮਦ ਕੀਤੇ ਗਏ ਹਨ। ਜਿਸ ‘ਚ ਲੋਕਾਂ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਸਿਰਫ ਅੱਧੇ ਘੰਟੇ ਬਾਅਦ ਹੀ ਇਸੇ ਥਾਣਾ ਖੇਤਰ ਦੇ ਤੂਰੀ ਪਿੰਡ ਦੇ ਨੇੜੇ ਬਟਾਨੇ ਨਦੀ ‘ਤੇ ਪੁਲ ਦੇ ਨਿਰਮਾਣ ਕਾਰਜ ‘ਚ ਇਸਤੇਮਾਲ ਕੀਤੇ ਜਾ ਰਹੇ ਇੱਕ ਜਨਰੇਟਰ, ਮਿਕਸਚਰ ਮਸ਼ੀਨ ਅਤੇ ਮਜਦੂਰਾਂ ਦੇ ਰਹਿਣ ਵਾਲੇ ਸ਼ੈਡ ‘ਚ ਵੀ ਮਾਓਵਾਦੀਆਂ ਨੇ ਅੱਗ ਲਗਾ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।