40 ਤੋਂ ਜ਼ਿਆਦਾ ਲੋਕਾਂ ਦੀ ਮੌਤ, 63 ਜ਼ਖਮੀ
ਅਦਨ, ਏਜੰਸੀ।
ਯਮਨ ਦੇ ਸਾਦਾ ਪ੍ਰਾਂਤ ‘ਚ ਵੀਰਵਾਰ ਨੂੰ ਸਾਊਦੀ ਗਠਜੋੜ ਫੌਜਾਂ ਦੇ ਹਵਾਈ ਹਮਲੇ ‘ਚ ਬੱਸ ‘ਚ ਸਵਾਰ 40 ਤੋਂ ਜ਼ਿਆਦਾ ਲੋਕਾਂ ਦੀ ਮੋਤ ਹੋ ਗਈ ਅਤੇ 63 ਹੋਰ ਜ਼ਖਮੀ ਹੋ ਗਏ। ਯਮਨ ਦੇ ਸਿਹਤ ਵਿਭਾਗ ਅਤੇ ਅੰਤਰਰਾਸ਼ਟਰੀ ਰੈੱਡ ਕ੍ਰਾਂਸ ਸੁਸਾਇਟੀ ਨੇ ਇਹ ਜਾਣਕਾਰੀ ਦਿੱਤੀ ਹੈ। ਇਰਾਨ ਦੇ ਸਮਰਥਨ ਵਾਲੇ ਹਾਊਤੀ ਵਿਦਰੋਹੀਆਂ ਨਾਲ ਲੜ ਰਹੇ ਪੱਛਮੀ ਸਮਰਥਿਤ ਗਠਜੋੜ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹਨਾਂ ਹਵਾਈ ਹਮਲਿਆਂ ‘ਚ ਉਹਨਾ ਮਿਜਾਇਲ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੋਂ ਉਹਨਾਂ ਖਿਲਾਫ਼ ਹਮਲਿਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ।
ਹਾਊਤੀ ਦੇ ਬੁਲਾਰੇ ਮੁਹੰਮਦ ਅਬਦੁਲ ਸਲੇਮ ਨੇ ਦੱਸਿਆ ਕਿ ਗਠਜੋੜ ਫੌਜਾਂ ਨੇ ਭੀੜ ਭਰੇ ਖੇਤਰ ‘ਚ ਹਮਲਾ ਕਰ ਦਿਖਾਇਆ ਹੈ ਕਿ ਉਹਨਾਂ ਨੇ ਮਨੁੱਖੀ ਜੀਵਨ ਦੀ ਬਿਲਕੁਲ ਪਰਵਾਹ ਨਹੀਂ ਹੈ। ਅੰਤਰਰਾਸ਼ਟਰੀ ਰੈੱਡ ਕ੍ਰਾਂਸ ਸੁਸਾਇਟੀ ਨੇ ਦੱਸਿਆ ਕਿ ਉਸ ਦੇ ਹਸਪਤਾਲ ‘ਚ 29 ਬੱਚਿਆਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ ਜਿਹਨਾ ਦੀ ਉਮਰ 15 ਸਾਲ ਤੋਂ ਘੱਟ ਹੈ। ਇਸ ਦਰਮਿਆਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਸ ‘ਚ ਜ਼ਿਆਦਾਤਰ ਸਕੂਲੀ ਬੱਚੇ ਸਵਾਰ ਸਨ ਅਤੇ ਸਕੂਲੀ ਬੱਚਿਆਂ ਸਮੇਤ 43 ਲੋਕਾਂ ਦੀ ਮੌਤ ਹੋਈ ਹੈ ਅਤੇ 63 ਹੋਰ ਜ਼ਖਮੀ ਹੋਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।