ਸਾਲ 2024 ਦੇ ਮਾਰਚ ਮਹੀਨੇ ’ਚ ਕਈ ਨਿਯਮ ਬਦਲ ਗਏ ਹਨ। ਪੇਟੀਐਮ ਪੇਮੈਂਟਸ ਬੈਂਕ ਤੋਂ ਲੈ ਕੇ ਐਸਬੀਆਈ (SBI Credit Card) ਤੱਕ, ਕਈ ਨਵੇਂ ਵਿੱਤੀ ਬਦਲਾਅ ਇੱਕ ਮਾਰਚ, 2024 ਤੋਂ ਪੂਰੇ ਦੇਸ਼ ’ਚ ਲਾਗੂ ਹੋ ਗਏ ਹਨ। ਵਿੱਤੀ ਨਿਯਮਾਂ ’ਚ ਬਦਲਾਅ ਨਾਲ ਲਗਭਗ ਸਾਰੇ ਬੈਂਕਿੰਗ ਗਾਹਕਾਂ ਦੇ ਟੈਕਸ ਅਤੇ ਹੋਰ ਜ਼ਰੂਰੀ ਫਾਇਨੈਂਸ਼ੀਅਲ ਫੈਸਲਿਆਂ ’ਤੇ ਅਸਰ ਪਵੇਗਾ। ਇਸ ਮਹੀਨੇ ਤੋਂ ਲਾਗੂ ਹੋਣ ਵਾਲੇ ਵਿੱਤੀ ਬਦਲਾਅ ਮੁੱਖ ਤੌਰ ’ਤੇ ਪੇਟੀਐਮ ਪੇਮੈਂਟਸ ਬੈਂਕ, ਐਸਬੀਆਈ ਕੇ੍ਰਡਿਟ ਕਾਰਡ ਵਰਤੋਂਕਾਰਾਂ ਅਤੇ ਫਾਸਟੈਗ ਵਰਤੋਂਕਾਰ ਨਾਲ ਜੁੜੇ ਹਨ। ਇਹ ਆਖ਼ਰੀ ਮਹੀਨਾ ਵੀ ਹੈ ਜਦੋਂ ਨਾਗਰਿਕ ਟੈਕਸ ਬੱਚਤ ਮਕਸਦਾਂ ਲਈ ਵਿੱਤੀ ਬਦਲਾਵਾਂ ਦੇ ਆਧਾਰ ’ਤੇ ਨਿਵੇਸ਼ ਬਦਲ ਚੁਣ ਸਕਦੇ ਹਨ।
ਪੇਟੀਐਮ ਪੇਮੈਂਟਸ ਬੈਂਕ | SBI Credit Card
ਪੇਟੀਐਮ ’ਤੇ ਸਖਤੀ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਪੇਟੀਐਮ ਪੇਮੈਂਟਸ ਬੈਂਕ ਦੇ ਗਾਹਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 15 ਮਾਰਚ ਤੋਂ ਪਹਿਲਾਂ ਪੇਟੀਐਮ ਪੇਮੈਂਟ ਬੈਂਕ ’ਚ ਜਮ੍ਹਾ ਆਪਣੀ ਰਾਸ਼ੀ ਨੂੰ ਕਿਸੇ ਦੂਜੇ ਬੈਂਕ ’ਚ ਟਰਾਂਸਫਰ ਕਰ ਲੈਣ। ਜੇਕਰ ਕੋਈ ਗਾਹਕ 15 ਮਾਰਚ ਤੱਕ ਅਜਿਹਾ ਨਹੀਂ ਕਰਦਾ, ਤਾਂ ਉਸ ਦਾ ਨੁਕਸਾਨ ਹੋਵੇਗਾ। ਕਿਉਂਕਿ 15 ਮਾਰਚ ਤੋਂ ਬਾਅਦ ਕੋਈ ਵੀ ਗਾਹਕ ਆਪਣੇ ਪੇਟੀਐਮ ਬੈਂਕ ਖਾਤੇ ’ਚ ਪੈਸੇ ਜਮ੍ਹਾ ਨਹੀਂ ਕਰ ਸਕੇਗਾ ਨਾ ਹੀ ਕ੍ਰੇਡਿਟ ਲੈਣ-ਦੇਣ ਕਰ ਸਕੇਗਾ।
ਐਸਬੀਆਈ ਕ੍ਰੇਡਿਟ ਕਾਰਡ | SBI Credit Card
ਭਾਰਤੀ ਸਟੇਟ ਬੈਂਕ ਨੇ ਵੀ ਇਸ ਮਹੀਨੇ ਤੋਂ ਕੁਝ ਬਦਲਾਅ ਕੀਤੇ ਹਨ। ਐਸਬੀਆਈ ਨੇ ਐਲਾਨ ਕੀਤਾ ਹੈ ਕਿ 15 ਮਾਰਚ ਤੋਂ ਬੈਂਕ ਆਪਣੇ ਕ੍ਰੇਡਿਟ ਕਾਰਡ ’ਤੇ ਘੱਟੋ-ਘੱਟ ਭੁਗਤਾਨਯੋਗ ਰਾਸ਼ੀ ਦੇ ਕੈਲਕੁਲੇਸ਼ਨ ਦੇ ਪ੍ਰੋਸੈੱਸ ’ਚ ਬਦਲਾਅ ਕਰ ਰਿਹਾ ਹੈ।
ਆਪਣੇ ਗਾਹਕਾਂ ਨੂੰ ਇੱਕ ਈਮੇਲ ’ਚ, ਐਸਬੀਆਈ ਨੇ ਐਮਏਡੀ ਨੰਬਰ ਨੂੰ ਕੁੱਲ ਜੀਐਸਟੀ+ਈਐਮਆਈ ਰਾਸ਼ੀ+100 ਫੀਸਦੀ ਫੀਸ/ਚਾਰਜ+5 ਫੀਸਦੀ+ਓਵਰਲਿਮਟ ਦੇ ਰੂਪ ’ਚ ਵੰਡ ਕੀਤੀ ਹੈ।
ਕੀ ਹੈ ਮੌਜੂਦਾ ਸਥਿਤੀ | SBI Credit Card
ਐਸਬੀਆਈ ਹਾਲੇ ਤੱਕ ਆਪਣੇ ਕ੍ਰੇਡਿਟ ਕਾਰਡ ਦਾ ਬਿੱਲ ਬਣਾਉਂਦੇ ਸਮੇਂ ਮਿਨੀਅਮ ਅਮਾਊਂਟ ਦੇ ਕੈਲਕੁਲੇਸ਼ਨ ਦਾ ਜੋ ਤਰੀਕਾ ਅਪਣਾਉਂਦਾ ਹੈ, ਉਸ ’ਚ ਉਹ ਪੁੂਰਾ ਜੀਐਸਟੀ+ਸਾਰੇ ਈਐਮਆਈ+100ਫੀਸਦੀ ਫੀਸ/ ਚਾਰਜ +5 ਫੀਸਦੀ ਫਾਇਨੈਂਸ ਚਾਰਜ+ਰਿਟੇਲ ਖਰਚ ਅਤੇ ਕੈਸ਼ ਅਡਵਾਂਸ ਦੀ ਰਕਮ+ਓਵਰਲਿਮਟ ਅਮਾਊਂਟ (ਜੇਕਰ ਕੋਈ ਹੋਵੇ), ਨੂੰ ਇਕੱਠੀ ਜੋੜਦਾ ਹੈ।
ਇਨ੍ਹਾਂ ਸਾਰਿਆਂ ਨੂੰ ਜੋੜਨ ’ਤੇ ਆਉਣ ਵਾਲੀ ਰਕਮ ਕ੍ਰੇਡਿਟ ਕਾਰਡ ਬਿੱਲ ਦਾ ਉਹ ਮੈਡ ਹੁੰਦੀ ਹੈ। ਇਹ ਨਵਾਂ ਤਰੀਕਾ 15 ਮਾਰਚ ਤੋਂ ਲਾਗੂ ਹੋ ਜਾਵੇਗਾ, ਜਿਸ ਦੀ ਜਾਣਕਾਰੀ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਸਾਰੇ ਕੇ੍ਰਡਿਟ ਕਾਰਡ ਗਾਹਕਾਂ ਨੂੰ ਈਮੇਲ ਜ਼ਰੀਏ ਦੇ ਦਿੱਤੀ ਹੈ।
Also Read : ਪੰਜਾਬ ਵਿਧਾਨ ਸਭਾ ਦੀ ਚੌਥੇ ਦਿਨ ਦੀ ਕਾਰਵਾਈ, ਦੇਖੋ ਤੇ ਜਾਣੋ