ਮਹਾਂਰਾਸ਼ਟਰ ਤੋਂ ਭਾਜਪਾ ਨੇ ਦਿੱਤੇ ਕਈ ਸੰਦੇਸ਼
ਹੈਰਾਨ ਕਰਨ ਵਾਲੀ ਸਿਆਸਤ ’ਚ ਮਹਾਂਰਾਸ਼ਟਰ ’ਚ ਏਕਨਾਥ ਸ਼ਿੰਦੇ ਦਾ ਭਾਜਪਾ ਦੀ ਹਮਾਇਤ ਨਾਲ ਮੁੱਖ ਮੰਤਰੀ ਬਣਨਾ ਵੱਡਾ ਚੌਕਾ ਹੈ ਅਸਲ ’ਚ ਮੋਦੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਸਿਆਸਤ ’ਚ ਇਹ ਇੱਕ ਅਜਿਹਾ ਐਲੀਮੈਂਟ ਬਣ ਕੇ ਉੱਭਰਿਆ ਹੈ ਕਿ ਉਹ ਹਰ ਫੈਸਲੇ ’ਚ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਪਰ ਕੀ ਮੋਦੀ ਜਾਂ ਭਾਜਪਾ ਨੇ ਇਹ ਫੈਸਲਾ ਸਿਰਫ਼ ਹੈਰਾਨ ਕਰਨ ਵਾਲੀ ਸਿਆਸੀ ਛਵੀ ਨੂੰ ਬਣਾਈ ਰੱਖਣ ਲਈ ਕੀਤਾ ਹੈ? ਨਹੀਂ, ਅਜਿਹਾ ਨਹੀਂ ਹੈ ਇਸ ਦੇ ਕਈ ਸਾਰੇ ਸੰਦੇਸ਼ ਹਨ ਪਹਿਲਾ, ਭਾਜਪਾ ਨੇ ਸ਼ਿਵਸੈਨਿਕਾਂ ’ਚ ਸ਼ਿਵਸੈਨਾ ਦੀ ਅਣਦੇਖੀ ਦੀ ਭਾਵਨਾ ਨਾ ਪੈਦਾ ਹੋ ਜਾਵੇ,
ਇਸ ਲਈ ਵੀ ਇੱਕ ਸ਼ਿਵਸੈਨਿਕ ਨੂੰ ਮੁੱਖ ਮੰਤਰੀ ਬਣਾਇਆ ਗਿਆ ਦੂਜਾ, ਭਾਜਪਾ ਊਧਵ ਦੇ ਜ਼ਰੀਏ ਦੇਸ਼ਭਰ ’ਚ ਆਪਣੇ ਦੂਜੇ ਸਹਿਯੋਗੀਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਜਾਣ ਲੈਣ ਕਿ ਭਾਜਪਾ ਨਾਲ ਇਸ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਚੱਲੇਗੀ, ਜਿਸ ’ਚ ਗੱਲ ਕੁਝ ਹੋਰ ਹੋਵੇ ਅਤੇ ਕਰੋ ਕੁਝ ਹੋਰ ਊਧਵ ਇਹ ਜਾਣ ਲੈਣ ਕਿ ਦੂਜਿਆਂ ਦੇ ਹੱਥ ’ਚ ਖਿਡੌਣਾ ਬਣਨਾ ਕਿੰਨਾ ਅਪਰਿਪੱਕ ਫੈਸਲਾ ਹੁੰਦਾ ਹੈ ਤੀਜਾ, ਭਾਜਪਾ ਇੱਥੇ ਨੀਤਿਸ਼ ਸਰਕਾਰ ਨੂੰ ਬਿਹਾਰ ’ਚ ਦੋ ਸੰਦੇਸ਼ ਦੇ ਰਹੀ ਹੈ ਪਹਿਲਾ ਇਹ ਹੈ ਕਿ ਅਸੀਂ ਆਪਣੇ ਵਾਅਦੇ ’ਤੇ ਸਦਾ ਟਿਕੇ ਰਹਿੰਦੇ ਹਾਂ, ਚਾਹੇ ਜੋ ਵੀ ਨੁਕਸਾਨ ਭੁਗਤਣਾ ਪਵੇ
ਭਾਵ ਬਿਹਾਰ ’ਚ ਜਦਯੂ ਤੋਂ ਵੱਡੀ ਪਾਰਟੀ ਹੋ ਕੇ ਵੀ ਮੁੱਖ ਮੰਤਰੀ ਜਦਯੂ ਦਾ ਰੱਖਿਆ ਹੋਇਆ ਹੈ ਨੀਤਿਸ਼ ਨੂੰ ਹੋਰ ਕੁਝ ਸੋਚਣ ਦੀ ਜ਼ਰੂਰਤ ਨਹੀਂ ਹੈ ਦੂਜਾ ਸੰਦੇਸ਼ ਇਹ ਕਿ ਨੀਤਿਸ਼ ਸਮਝ ਲੈਣ ਕਿ ਭਾਜਪਾ ਆਪਣੇ ਬੜੱਪਣ ’ਤੇ ਸਦਾ ਕਾਇਮ ਰਹਿੰਦੀ ਹੈ, ਪਰ ਕੋਈ ਜੇਕਰ ਛਲ ਦੀ ਸੋਚ ਰਿਹਾ ਹੈ ਤਾਂ ਊਧਵ ਵਰਗਾ ਹਾਲ ਵੀ ਹੋ ਸਕਦਾ ਹੈ ਚੌਥਾ, ਭਾਜਪਾ ਨੇ ਇੱਕ ਸੰਦੇਸ਼ ਸਾਥ ਛੱਡ ਚੁੱਕੇ ਸਹਿਯੋਗੀਆਂ ਨੂੰ ਦਿੱਤਾ ਹੈ ਜੋ ਲੋਕ ਚਲੇ ਗਏ ਹਨ ਉਹ ਇਹ ਦੋਸ਼ ਨਾ ਲਾਉਣ ਕਿ ਭਾਜਪਾ ਆਪਣੇ ਸਹਿਯੋਗੀਆਂ ਨੂੰ ਖਾ ਜਾਂਦੀ ਹੈ ਭਾਜਪਾ ਵੱਡੀ ਹੋ ਕੇ ਵੀ ਆਪਣੇ ਛੋਟੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲ ਰਹੀ ਹੈ ਪੰਜਵਾਂ, ਮੌਜੂਦਾ ਸਹਿਯੋਗੀਆਂ ਨੂੰ ਇਹ ਭਰਮ ਪਾਲਣ ਦੀ ਜ਼ਰੂਰਤ ਨਹੀਂ ਕਿ ਭਾਜਪਾ ਨਾਲ ਰਹਿਣਾ ਖਤਰਨਾਕ ਹੈ
ਭਾਜਪਾ ਚਾਹੁੰਦੀ ਹੈ ਕਿ, ਉਹ ਬੇਫਿਕਰ ਹੋ ਜਾਣ ਸਹਿਯੋਗੀ ਦੇ ਰੂਪ ’ਚ ਸੀਮਿਤ ਰਹਿਣ ਛੇਵਾਂ, ਦੇਸ਼ ਦੀ ਰਾਜਨੀਤੀ ’ਚ ਵਧ ਰਹੇ ਬੇਭਰੋਸਗੀ, ਭੰਨ੍ਹ-ਤੋੜ ਜਾਂ ਈਡੀ, ਸੀਬੀਆਈ ਜ਼ਰੀਏ ਆਪਣੇ ’ਚ ਮਿਲਾਉਣ ਦੇ ਦੋਸ਼ਾਂ ਤੋਂ ਪਾਰਟੀ ਨੂੰ ਬਚਾਉਣਾ ਹੈ ਇਹ ਗੱਲ ਹੁਣ ਮੁੱਲਹੀਣ ਹੋਵੇਗੀ ਕਿ ਪਾਰਟੀ ਆਪਣੀ ਸਰਕਾਰ ਬਣਾਉਣ ਲਈ ਸਾਰੀ ਭੰਨ੍ਹ-ਤੋੜ ਕਰਦੀ ਹੈ ਸੱਤਵਾਂ, ਭਾਜਪਾ ਇੱਥੇ ਇਹ ਵੀ ਕਹਿਣਾ ਚਾਹੁੰਦੀ ਹੈ ਕਿ ਸ਼ਿਵਸੈਨਾ ਵਰਗੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਉਹ ਨਾਲ ਲੈ ਕੇ ਚੱਲੇਗੀ
ਉਨ੍ਹਾਂ ਦੀ ਖੇਤਰੀ ਤਾਕਤ ਨੂੰ ਜ਼ਰੂਰ ਸਨਮਾਨ ਮਿਲੇਗਾ ਭਾਵ ਖੇਤਰੀ ਮਰਿਆਦਾ ਦਾ ਸਨਮਾਨ ਕਰਨਗੇ ਅੱਠਵਾਂ, ਭਾਜਪਾ ਦਾ ਸਾਥ ਛੱਡ ਕੇ ਊਧਵ ਦੇ ਜਾਣ ਨਾਲ ਦੇਸ਼ ’ਚ ਹਿੰਦੂਤਵ ਦੀ ਸਿਆਸਤ ਨਾਲ ਸੱਤਾ ਲੋਭ ਹੋਣ ਦੇ ਦੋਸ਼ ਵੀ ਲੱਗ ਰਹੇ ਸਨ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਸੀ ਕਿ ਹਿੰਦੂਤਵ ਨੂੰ ਇਸਤੇਮਾਲ ਕਰਕੇ ਸਿਰਫ਼ ਸਿਆਸਤ ਕੀਤੀ ਜਾ ਰਹੀ ਹੈ ਅਜਿਹੇ ’ਚ ਹਿੰਦੂਤਵ ਦਾ ਕੋਰ ਵੋਟਰ ਤਾਂ ਨਾਲ ਰਹਿੰਦਾ, ਪਰ ਨਿਊਟ੍ਰਲਾਈਜ਼ ਲਾਬੀ ਪਾਰਟੀ ਤੋਂ ਹਟ ਜਾਂਦੀ ਕੁੱਲ ਮਿਲਾ ਕੇ ਭਾਜਪਾ ਨੇ ਸੰਦੇਸ਼ਾਂ ਦੀ ਸਿਆਸਤ ਨੂੰ ਅੰਜਾਮ ਦਿੱਤਾ ਹੈ ਇਹ ਮਹੱਤਵਪੂਰਨ ਹੈ ਭਾਰਤ ਦੀ ਸਿਆਸਤ ’ਚ ਇਸ ਤਰ੍ਹਾਂ ਦੀਆਂ ਗੱਲਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ ਅਤੇ ਜੇਕਰ ਮਿਲਦੀਆਂ ਵੀ ਹਨ ਤਾਂ ਉਹ ਸ਼ੁੱਧਤਾ ਨਾਲ ਪੂਰੀਆਂ ਨਹੀਂ ਹੁੰਦੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ