ਗੁਜਰਾਤ ਦੇ ਸੂਰਤ ‘ਚ ਫਟੇ ਕਈ ਰਸੋਈ ਗੈਸ ਸਿਲੰਡਰ

LPG GAS, Cylander, Blast, Gujrat

ਬਾਲ-ਬਾਲ ਬਚੇ 26 ਸਕੂਲੀ ਬੱਚੇ | LPG
ਮਿੰਨੀ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਫਟੇ ਸਿਲੰਡਰ

ਸੂਰਤ (ਏਜੰਸੀ)। ਗੁਜਰਾਤ ਦੇ ਸੂਤਰ ਸ਼ਹਿਰ ‘ਚ ਓਲਪਾੜ ਰੋਡ ‘ਤੇ ਐੱਲਪੀਜੀ ਸਿਲੰਡਰਾਂ LPG ਨਾਲ ਭਰੇ ਮਿੰਨੀ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਿਲੰਡਰਾਂ ‘ਚ ਭਿਆਨਕ ਧਮਾਕੇ ਹੋਏ। ਹਾਦਸਾ ਸਵੇਰੇ ਸਾਢੇ ਛੇ ਵਜੇ ਹੋਇਆ। ਅਸਲ ਵਿੱਚ ਮਿੰਟੀ ਟਰੱਕ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਇਆ। ਡਿਵਾਈਡਰ ਦੇ ਦੂਜੇ ਪਾਸੇ ਚੱਲ ਰਹੇ ਤਿੰਨ ਵਾਹਨ ਵੀ ਧਮਾਕੇ ਦੀ ਚਪੇਟ ‘ਚ ਆ ਗਏ। ਜਿਨ੍ਹਾਂ ‘ਚ ਇੱਕ ਸਕੂਲ ਵੈਨ ਅਤੇ ਆਟੋ ਸ਼ਾਮਲ ਸਨ। ਬੱਸ ‘ਚ 26 ਬੱਚੇ ਸਵਾਰ ਸਨ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੌਕਸੀ ਵਰਤਦਿਆਂ ਬਚਾ ਲਿਆ। ਨਹੀਂ ਤਾਂ ਵੱਡੀ ਜਨਹਾਨੀ ਹੋ ਸਕਦੀ ਸੀ। ਗਨੀਮਤ ਰਹੀ ਕਿ  ਹਾਦਸੇ ‘ਚ ਜਾਨੀ ਨੁਸਕਾਨ ਤੋਂ ਬਚਾਅ ਰਿਹਾ।

ਘਟਨਾ ਦੀ ਜਾਂਚ ਲਈ ਐੱਫਐੱਸਐੱਲ ਦੀ ਟੀਮ ਨੂੰ ਬੁਲਾਇਆ ਗਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨਜਾਇਜ਼ ਰਿਫਲਿੰਗ ਹਾਦਸੇ ਦਾ ਕਾਰਨ ਹੋ ਸਕਦੀ ਹੈ। ਕਿਉਂਕਿ ਕਿਸੇ ਸਿਲੰਡਰ ਤੋਂ ਗੈਸ ਲੀਕ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਪੁਲਿਸ ਟਰੱਕ ਦੇ ਡਰਾਈਵਰ ਅਤੇ ਕੰਡਕਟਰ ਦੀ ਭਾਲ ਕਰ ਰਹੀ ਹੈ ਤਾਂ ਕਿ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।

  • ਚਸ਼ਮਦੀਦਾਂ ਅਨੁਸਾਰ ਸਭ ਤੋਂ ਪਹਿਲਾਂ ਗੈਸ ਸਿਲੰਡਰ ਨਾਲ ਭਜੇ ਟਰੱਕ ਦੇ ਕੈਬਿਨ ‘ਚ ਅੱਗ ਲੱਗੀ।
  • ਬੇਕਾਬੂ ਹੋ ਕੇ ਮਿੰਟੀ ਟਰੱਕ ਅੱਗੇ ਚੱਲ ਰਹੇ ਸੀਮੈਂਟ ਨਾਲ ਭਰੇ ਟਰੱਕ ਵਿੱਚ ਜਾ ਵੱਜਿਆ।
  • ਇਸ ਤੋਂ ਬਾਅਦ ਗੈਸ ਸਿਲੰਡਰਾਂ ‘ਚ ਸ਼ੁਰੂ ਹੋ ਗਏ ਧਮਾਕੇ।
  • 26 ਬੱਚਿਆਂ ਨੂੰ ਲੈ ਕੇ ਜਾ ਰਹੀ ਰੇਡੀਅੰਟ ਇੰਟਰਨੈਸ਼ਨਲ ਸਕੂਲ ਦੀ ਬੱਸ ਵੀ ਆਈ ਚਪੇਟ ‘ਚ।
  • ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੌਕਸੀ ਵਰਤਦਿਆਂ ਬੱਚਿਆਂ ਨੂੰ ਤੁਰੰਤ ਬਾਹਰ ਕੱਢਿਆ।
  • ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।
  • ਸੜਕ ‘ਤੇ ਆਵਾਜਾਈ ਰੁਕੀ ਰਹੀ।
  • ਦੂਰ ਤੱਕ ਸੁਣੀਆਂ ਗਈਆਂ ਧਮਾਕੇ ਦੀਆਂ ਆਵਾਜ਼ਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LPG