ਨਿਰਭਯਾ ਕਾਂਡ: ਵਿਨੇ ਨੇ ਲਾਈ ਸੋਧ ਅਰਜੀ

ਮਾਣਯੋਗ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ 'ਚ ਨੋਇਡਾ ਦੇ ਸਾਬਕਾ ਮੁੱਖ ਅਭਿਅੰਤਾ ਯਾਦਵ ਸਿੰਘ

ਨਿਰਭਯਾ ਕਾਂਡ: ਵਿਨੇ ਨੇ ਲਾਈ ਸੋਧ ਅਰਜੀ
‘ਬਲੈਕ ਵਾਰੰਟ’ (ਡੈਥ ਵਰੰਟ) ਜਾਰੀ ਕੀਤੇ ਜਾਣ ਤੋਂ ਬਾਅਦ ਪਹਿਲੀ ਅਰਜੀ

ਨਵੀਂ ਦਿੱਲੀ, ਏਜੰਸੀ। ਪੂਰੇ ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭਯਾ ਸਮੂਹਿਕ ਦੁਰਾਚਾਰ ਅਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ‘ਚੋਂ ਇੱਕ ਵਿਨੇ ਸ਼ਰਮਾ ਨੇ ਵੀਰਵਾਰ ਨੂੰ ਸੁਪਰੀਮ ਕੋਰਟ ‘ਚ ਸੋਧ (ਕਿਊਰੇਟਿਵ) ਅਰਜੀ ਦਾਇਰ ਕੀਤੀ। ਵਿਨੇ ਨੇ ਆਪਣੀ ਅਰਜੀ ‘ਚ ਫਾਂਸੀ ਨਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪਟਿਆਲਾ ਹਾਊਸ ਕੋਰਟ ਤੋਂ ਪਿਛਲੇ ਦਿਨੀਂ ਚਾਰੇ ਅਪਰਾਧੀਆਂ ਨੂੰ ਫਾਂਸੀ ‘ਤੇ ਲਟਕਾਏ ਜਾਣ ਲਈ ਮੰਗਲਵਾਰ ਨੂੰ ‘ਬਲੈਕ ਵਾਰੰਟ’ (ਡੈਥ ਵਰੰਟ) ਜਾਰੀ ਕੀਤੇ ਜਾਣ ਤੋਂ ਬਾਅਦ ਇਹ ਪਹਿਲੀ ਅਰਜੀ ਹੈ। ਪਟਿਆਲਾ ਹਾਊਸ ਅਦਾਲਤ ਨੇ ਸਾਰੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ ਸੱਤ ਵਜੇ ਤਿਹਾੜ ਜੇਲ੍ਹ ‘ਚ ਫਾਂਸੀ ਦੇਣ ਦਾ ਆਦੇਸ਼ ਦਿੱਤਾ ਸੀ। ਫੈਸਲੇ ਤੋਂ ਬਾਅਦ ਸਾਰੇ ਦੋਸ਼ੀਆਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਕਿਊਰੇਟਿਵ ਅਰਜੀ ਦਾਇਰ ਕਰਨ ਦੀ ਗੱਲ ਕਹੀ ਸੀ। Nirbhaya Case

ਹੇਠਲੀ ਅਦਾਲਤ ‘ਚ ਸੁਣਵਾਈ ਦੌਰਾਨ ਮੁਦੱਈ ਪੱਖ ਨੇ ਕਿਹਾ ਸੀ ਕਿ-

  • ਹੁਣ ਕਿਸੇ ਵੀ ਦੋਸ਼ੀ ਦੀ ਕੋਈ ਵੀ ਅਰਜੀ ਕਿਸੇ ਵੀ ਅਦਾਲਤ ‘ਚ ਜਾਂ ਰਾਸ਼ਟਰਪਤੀ ਦੇ ਸਾਹਮਣੇ ਲੰਬਿਤ ਨਹੀਂ ਹੈ।
  • ਸਾਰੇ ਦੋਸ਼ੀਆਂ ਦੀਆਂ ਮੁੜ ਵਿਚਾਰ ਅਰਜੀਆਂ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀਆਂ ਸਨ।
  • ਡੈਥ ਵਰੰਟ ਜਾਰੀ ਕਰਨ ਅਤੇ ਤਾਮੀਲ ਕਰਨ ਦੇ ਸਮੇਂ ਦੌਰਾਨ ਦੋਸ਼ੀ ਸੁਧਾਰਾਤਮਕ ਅਰਜੀ ਦਾਇਰ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।