ਅਮਰਿੰਦਰ ਸਮੇਤ ਪੰਜਾਬ ਦੇ ਕਈ ਆਗੂ ਕੇਪੀਐੱਸ ਗਿੱਲ ਦੇ ਸ਼ਰਧਾਂਜਲੀ ਸਮਾਰੋਹ ‘ਚ ਪੁੱਜੇ

Governor of Maharashtra

ਗਿੱਲ ਦੇ ਰੂਪ ‘ਚ ਮੈਂ ਇੱਕ ਸੱਚਾ ਦੋਸਤ ਗਵਾ ਲਿਆ: ਅਮਰਿੰਦਰ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੇ ਪੀ ਐੱਸ ਗਿੱਲ. ਨਾ ਸਿਰਫ਼ ਇੱਕ ਸਾਨਦਾਰ ਅਫ਼ਸਰ ਸਨ, ਸਗੋਂ ਇੱਕ ਚੰਗੇ ਅਤੇ ਨੇਕਦਿਲ ਦੋਸਤ ਵੀ ਸਨ ਜਿਸ ਨੂੰ ਉਨ੍ਹਾਂ ਨੇ ਗੁਆ ਦਿੱਤਾ ਹੈ। ਖੁਸ਼ਹਾਲ ਅਤੇ ਸ਼ਾਂਤਮਈ ਪੰਜਾਬ ਦੀ ਕਾਇਮੀ ਹੀ ਇਸ ਮਹਾਨ ਵਿਅਕਤੀ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਵਿਖੇ ਪੰਜਾਬ ਪੁਲਿਸ ਦੇ ਮਰਹੂਮ ਡੀਜੀਪੀ ਕੇਪੀਐਸ ਗਿੱਲ ਦੇ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਨੇ ਕਿਹਾ ਇਸ ਮੌਕੇ ਅਮਰਿੰਦਰ ਸਿੰਘ ਨੇ ਕਿਹਾ ਕਿ ਮੁਲਕ ਨੇ ਇਕ ਮਹਾਨ ਸ਼ਖਸੀਅਤ ਨੂੰ ਗੁਆ ਲਿਆ ਹੈ ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਵਿੱਚ ਅਮਨ ਕਾਇਮ ਕਰਨ ਲਈ ਆਪਣਾ ਯੋਗਦਾਨ ਪਾਇਆ ਜਿਸ ਸਦਕਾ ਅੱਤਵਾਦ ਤੋਂ ਮੁਕਤ ਮਾਹੌਲ ਵਿੱਚ ਤਰੱਕੀ ਤੇ ਵਿਕਾਸ ਹੋ ਸਕਿਆ ਹੈ।ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ 1962 ਦੀ ਜੰਗ ‘ਤੇ ਆਪਣੀ ਕਿਤਾਬ  ਲਈ ਪਹਿਲੀ ਵਾਰ ਉਹ  ਗਿੱਲ ਨੂੰ ਮਿਲੇ ਸਨ।

ਪੰਜਾਬ ਵਿੱਚ ਅੱਤਵਾਦ ਨਾਲ ਲੜਾਈ ‘ਚ  ਗਿੱਲ ਦੇ ਯੋਗਦਾਨ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਸ ਕਾਲੇ ਦੌਰ ਦੌਰਾਨ 35000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਜਿਨ੍ਹਾਂ ਲੋਕਾਂ ਨੇ ਉਹ ਕਾਲਾ ਦੌਰ ਨਹੀਂ ਹੰਢਾਇਆ, ਉਹ  ਗਿੱਲ ਦੇ ਯੋਗਦਾਨ ਕਦੇ ਵੀ ਸਮਝ ਨਹੀਂ ਸਕਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ”ਮੈਨੂੰ ਉਹ ਸਮਾਂ ਯਾਦ ਹੈ ਜਦੋਂ ਮੈਂ ਗੁਰਦਾਸਪੁਰ ਤੋਂ ਰਵੀਇੰਦਰ ਸਿੰਘ ਨਾਲ ਸਫਰ ਕਰਦਿਆਂ ਡੀ.ਸੀ. ਨੂੰ ਮਿਲਣ ਲਈ ਰੁਕਿਆ। ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਅਸੀਂ ਉਸ ਨਾਲ ਫੋਨ ‘ਤੇ ਗੱਲ ਕੀਤੀ ਜਿਹੜਾ ਫੋਨ ਉਸ ਨੂੰ ਬੰਦ ਦਰਵਾਜ਼ੇ ਰਾਹੀਂ ਸੌਂਪਿਆ ਗਿਆ ਸੀ।

ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਆਖਿਆ ਕਿ ਅੱਤਵਾਦ ਦੇ ਦਿਨਾਂ ਦੌਰਾਨ ਜਿਸ ਤਰ੍ਹਾਂ  ਗਿੱਲ ਨੇ ਪੁਲਿਸ ਫੋਰਸ ਦੀ ਅਗਵਾਈ ਕੀਤੀ, ਇਸ ਨੇ ਉਨ੍ਹਾਂ ਨੂੰ ਮੇਰੀਆਂ ਨਜ਼ਰਾਂ ਵਿੱਚ ਮਸੀਹਾ ਬਣਾ ਦਿੱਤਾ। ਸ਼ਰਧਾਂਜਲੀ ਸਮਾਰੋਹ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ, ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ, ਪੰਜਾਬ ਦੇ ਸਾਬਕਾ ਪੁਲਿਸ ਮੁਖੀ ਪੀ ਐੱਸ ਗਿੱਲ ਤੇ ਕਈ ਪੁਲਿਸ ਅਫਸਰ ਮੌਜੂਦ ਸਨ।

LEAVE A REPLY

Please enter your comment!
Please enter your name here