ਭਾਰਤ ਅਤੇ ਰੂਸ ਵਿਚਕਾਰ ਹੋਏ ਕਈ ਅਹਿਮ ਸਮਝੌਤੇ

Number, Important, Agreements, India, Russia

ਵਲਾਦੀਵੋਸਤੋਕ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਤਕਰੀਬਨ 2 ਘੰਟੇ ਗੱਲਬਾਤ ਕੀਤੀ। ਇਸ ਦੌਰਾਨ ਵਪਾਰ, ਰੱਖਿਆ ਤੇ ਊਰਜਾ ਸਮੇਤ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਅਤੇ ਸਮਝੌਤੇ ਹੋਏ। ਪੀ. ਐੱਮ. ਮੋਦੀ ਭਾਰਤੀ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ 5 ਵਜੇ ਵਲਾਦੀਵੋਸਤੋਕ ਪੁੱਜੇ ਅਤੇ ਇੱਥੇ ਉਨ੍ਹਾਂ ਨੂੰ ‘ਗਾਰਡ ਆਫ ਆਨਰ’ ਨਾਲ ਸਨਮਾਨਤ ਕੀਤਾ ਗਿਆ। ਭਾਰਤੀ ਭਾਈਚਾਰੇ ਨੇ ਵੀ ‘ਭਾਰਤ ਮਾਤਾ ਦੀ ਜੈ’ ਅਤੇ ‘ਮੋਦੀ-ਮੋਦੀ’ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। (India-Russia)

ਇਹ ਵੀ ਪੜ੍ਹੋ : Ind Vs Aus ODI Series : ਪਹਿਲਾ ਮੁਕਾਬਲਾ ਅੱਜ IS ਬਿੰਦਰਾ ਸਟੇਡੀਅਮ ਮੋਹਾਲੀ ’ਚ

ਪੀ. ਐੱਮ. ਮੋਦੀ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੰਜਵੇਂ ਈਸਟਰਨ ਇਕੋਨਾਮਿਕ ਫੋਰਸ (ਈ. ਈ. ਐੱਫ.) ਦੀ ਬੈਠਕ ‘ਚ ਬਤੌਰ ਮੁੱਖ ਮਹਿਮਾਨ ਸੱਦਿਆ ਹੈ। ਕੱਲ ਉਹ ਇਸ ‘ਚ ਸ਼ਾਮਲ ਹੋਣਗੇ। ਉਹ ਪੁਤਿਨ ਨਾਲ 20ਵਾਂ ਭਾਰਤ-ਰੂਸ ਸਲਾਨਾ ਸੰਮੇਲਨ ਵੀ ਆਯੋਜਿਤ ਕਰਨਗੇ। ਮੋਦੀ ਦੋ ਦਿਨਾਂ ਦੌਰੇ ਲਈ ਰੂਸ ਗਏ ਹਨ। ਇਸ ਦੌਰਾਨ ਮੋਦੀ-ਪੁਤਿਨ ਦੀ ਦੋਸਤੀ ਵੀ ਕੈਮਰੇ ‘ਚ ਕੈਦ ਹੋਈ। ਪੁਤਿਨ ਨੇ ਖੁਦ ਪੀ. ਐੱਮ. ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਤੇ ਰੂਸ ਲੰਬੇ ਸਮੇਂ ਤੋਂ ਇਕ-ਦੂਜੇ ਦੇ ਖਾਸ ਸਹਿਯੋਗੀ ਰਹੇ ਹਨ। ਭਾਰਤ ਨੂੰ ਇਸ ਸਮੇਂ ਊਰਜਾ ਦੀ ਸਖਤ ਜ਼ਰੂਰਤ ਹੈ ਅਤੇ ਰੂਸ ਦੇ ਲਈ ਇਹ ਸੁਨਹਿਰੇ ਮੌਕੇ ਵਾਂਗ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਇਸ ਖੇਤਰ ‘ਚ ਵਿਕਾਸ ਲਈ ਰੂਸ ਨੂੰ ਜ਼ਰੂਰੀ ਲੇਬਰ ਪਾਵਰ ਭਾਰਤ ਤੋਂ ਮਿਲ ਸਕਦੀ ਹੈ। ਭਾਰਤ ਕੋਲ ਲੇਬਰ ਪਾਵਰ ਵਧੇਰੇ ਹੈ ਅਤੇ ਰੂਸ ਇਸ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। (India-Russia)

LEAVE A REPLY

Please enter your comment!
Please enter your name here