ਭਾਰਤ ‘ਚ ਕਿੰਨੇ ਵਿਦੇਸ਼ੀ ਜਾਣਨਾ ਜ਼ਰੂਰੀ

 Many, Foreigners, Must, Know, In, India

ਐਨਸੀਆਰ ਮਾਮਲਾ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀਆਂ ਦੇ ਦੋਸ਼ਾਂ ‘ਤੇ ਦਿੱਤਾ ਜਵਾਬ (India)

ਡ੍ਰਾਫਟ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਤਿਆਰ ਕੀਤਾ ਗਿਆ

ਨਵੀਂ ਦਿੱਲੀ, ਏਜੰਸੀ

ਅਸਾਮ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ‘ਤੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮੋਦੀ ਸਕਰਾਰ ਨੇ ਅੱਜ ਇੱਕ-ਇੱਕ ਕਰਕੇ ਜਵਾਬ ਦਿੱਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ‘ਚ ਕਿਹਾ ਕਿ 30 ਜੁਲਾਈ 2018 ਨੂੰ ਸਾਹਮਣੇ ਆਈ ਰਿਪੋਰਟ ਫਾਈਨਲ ਐਨਆਰਸੀ ਰਿਪੋਰਟ ਨਹੀਂ, ਸਗੋਂ ਡ੍ਰਾਫਟ ਰਿਪੋਰਟ ਹੈ ਡ੍ਰਾਫਟ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਤਿਆਰ ਕੀਤਾ ਗਿਆ ਹੈ। ਨਾਲ ਹੀ ਉਨਾਂ ਕਿਹਾ ਕਿ ਕੋਈ ਵੀ ਦੇਸ਼ ਇਹ ਤਾਂ ਜਾਣਨਾ ਚਾਹੇਗਾ ਕਿ ਉਸ ਦੇ ਦੇਸ਼ ‘ਚ ਕਿੰਨੇ ਵਿਦੇਸ਼ੀ ਹਨ ਇਸ ਦੀ ਜਾਣਕਾਰੀ ਰੱਖਣਾ ਸੁਭਾਵਿਕ ਹੈ। ਇਹ ਵਿਸ਼ਾ ਕੌਮੀ ਸੁਰੱਖਿਆ ਨਾਲ ਜੁੜਿਆ ਹੈ। (India)

ਐਨਸੀਆਰ ‘ਚ ਨਾਂਅ ਪਵਾਉਣ ਦਾ ਹਾਲੇ ਵੀ ਮੌਕਾ

ਉਨਾਂ ਕਿਹਾ ਕਿ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਵਿਰੋਧੀ ਪਾਰਟੀਆਂ ਖਾਸ ਕਰਕੇ ਟੀਐਮਸੀ ਤੇ ਕਾਂਗਰਸ ਨੇ ਕਿਹਾ ਹੈ ਕਿ ਐਨਆਰਸੀ ਡ੍ਰਾਫਟ ‘ਚ ਜਿਨ•ਾਂ 40 ਲੱਖ ਲੋਕਾਂ ਦਾ ਨਾਂਅ ਨਹੀਂ ਹੈ। ਉਨਾਂ ਨੂੰ ਆਪਣੇ ਹੀ ਘਰੋਂ ਬੇਘਰ ਕਰ ਦਿੱਤਾ ਗਿਆ। ਉਹ ਭਾਰਤੀ ਨਾਗਰਿਕ ਹਨ, ਉਨਾਂ ਨੂੰ ਸੱਤਾ ਪੱਖ ਵੱਲੋਂ ਘੁਸਪੈਠੀਏ ਦੱਸਿਆ ਜਾ ਰਿਹਾ ਹੈ, ਡ੍ਰਾਫਟ ਤਿਆਰ ਕਰਨ ‘ਚ ਭੇਦਭਾਵ ਕੀਤਾ ਗਿਆ ਅਸਾਮ ‘ਚ ਅਸ਼ਾਂਤੀ ਹੈ। ਰਾਜਨਾਥ ਸਿੰਘ ਨੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। (India)

ਤ੍ਰਿਣਮੂਲ ਸਾਂਸਦ-ਵਿਧਾਇਕ ਅਸਾਮ ਤੋਂ ਮੋੜੇ ਗਏ

ਗੁਹਾਟੀ, ਅਸਾਮ ਦੇ ਸਿਲਚਰ ‘ਚ ਕੁੰਭੀਗ੍ਰਾਮ ਹਵਾਈ ਅੱਡੇ ‘ਤੇ ਅੱਜ   ਹਿਰਾਸਤ ‘ਚ ਲਿਆ ਗਿਆ, ਤ੍ਰਿਧਮੂਲ ਸਾਂਸਦਾਂ-ਵਿਧਾਇਕਾਂ ਦਾ ਅੱਠ ਮੈਂਬਰੀ ਵਫ਼ਦ ਵਾਪਸ ਭੇਜ ਦਿੱਤਾ ਗਿਆ ਹੈ। ਅਧਿਕਾਰਕ ਸੂਤਰਾਂ ਅਨੁਸਾਰ ਵਫ਼ਦ ‘ਚ ਸ਼ਾਮਲ ਛੇ ਮੈਂਬਰਾਂ ਨੂੰ ਅੱਜ ਸਵੇਰੇ ਦੀ ਉੱਡਾਣ ਰਾਹੀਂ ਕੋਲਕਾਤਾ ਭੇਜ ਦਿੱਤਾ ਗਿਆ, ਜਦੋਂਕਿ ਬਾਕੀ ਦੋ ਮੈਂਬਰਾਂ ਨੂੰ ਦੁਪਹਿਰ ਬਾਅਦ ਦਿੱਲੀ ਭੇਜਿਆ ਜਾਵੇਗਾ। ਟੀਮ ਦੇ ਛੇ ਮੈਂਬਰ ਏਅਰ ਇੰਡੀਆ ਦੀ ਉੱਡਾਣ ਤੋਂ ਸਵੇਰੇ ਕਰੀਬ 7:55 ਵਜੇ ਕੋਲਕਾਤਾ ਪਹੁੰਚ ਗਏ ਤੇ ਬਾਕੀ ਦੋ ਮੈਂਬਰ ਅੱਜ ਨਵੀਂ ਦਿੱਲੀ ਰਵਾਨਾ ਹੋਣਗੇ। ਪੱਛਮੀ ਬੰਗਾਲ ਦੇ ਇੱਕ ਕੈਬਨਿਟ ਮੰਤਰੀ, ਛੇ ਸਾਂਸਦਾਂ ਤੇ ਇੱਕ ਵਿਧਾਇਕ ਦਾ ਵਫ਼ਦ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਜਾਰੀ ਹੋਣ ਤੋਂ ਬਾਅਦ ਜ਼ਮੀਨੀ ਹਕੀਕਤ ਜਾਣਨ ਲਈ ਵੀਰਵਾਰ ਨੂੰ ਕੁੰਭੀਗ੍ਰਾਮ ਏਅਰਪੋਰਟ ਪਹੁੰਚਿਆ ਸੀ। (India)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।