ਗੇਂਦਬਾਜ਼ਾਂ ਨੂੰ ਹਵਾ ਂਚ ਧੋਖਾ ਦੇਣਾ ਸਿੱਖ ਲਿਆ ਹੈ: ਅਸ਼ਵਿਨ

ਕਾਊਂਟੀ ਖੇਡਣ ਅਤੇ ਐਕਸ਼ਨ ਸੌਖ਼ਾ ਕਰਨ ਤੋਂ ਮਿਲੀ ਮੱਦਦ

ਬਰਮਿੰਘਮ, 3 ਅਗਸਤ

ਇੰਗਲੈਂਡ ਵਿਰੁੱਧ ਚੱਲ ਰਹੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਇੰਗਲੈਂਡ ਦੀਆਂ ਚਾਰ ਵਿਕਟਾਂ ਅਤੇ ਦੂਜੀ ਪਾਰੀ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਣ ਵਾਲੇ ਭਾਰਤੀ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ ਕਿਹਾ ਕਿ ਕਾਊਂਟੀ ਕ੍ਰਿਕਟ ‘ਚ ਖੇਡਣ ਅਤੇ ਆਪਣੇ ਗੇਂਦਬਾਜ਼ੀ ਐਕਸ਼ਨ ‘ਚ ਥੋੜ੍ਹਾ ਜਿਹਾ ਬਦਲਾਅ ਕਰਨ ਨਾਲ ਉਸਨੂੰ ਫ਼ਾਇਦਾ ਮਿਲਿਆ ਅਸ਼ਵਿਨ ਕਾਊਂਟੀ ਟੀਮ ਵਾਰੇਸਟਰਸ਼ਰ ਵੱਲੋਂ ਖੇਡ ਚੁੱਕੇ ਹਨ ਉਹਨਾਂ ਬੀਸੀਸੀਆਈ ਡਾੱਟ ਟੀਵੀ ‘ਤੇ ਕਿਹਾ ਕਿ ਜਦੋਂ ਮੈਂ ਇੱਥੇ ਪਿਛਲੇ ਸਾਲ ਕਾਊਂਟੀ ਖੇਡਣ ਆਇਆ ਸੀ ਤਾਂ ਪਹਿਲੀ ਚੀਜ਼ ਮੈਨੂੰ ਮਹਿਸੂਸ ਹੋਈ ਕਿ ਇੱਥੋਂ ਦੇ ਗੇਂਦਬਾਜ਼ ਕਿਸ ਰਫ਼ਤਾਰ ਨਾਲ ਗੇਂਦਬਾਜ਼ੀ ਕਰਦੇ ਹਨ ਇੱਥੋਂ ਦੇ ਹਾਲਾਤ ਪਹਿਲੇ ਦਿਨ ਥੋੜ੍ਹੇ ਮੱਧਮ ਹੁੰਦੇ ਹਨ ਤੁਸੀਂ ਥੋੜ੍ਹਾ ਜਿਹਾ ਉਛਾਲ ਹਾਸਲ ਕਰ ਸਕਦੇ ਹੋ ਪਰ ਜੇਕਰ ਰਫ਼ਤਾਰ ਸਹੀ ਨਹੀਂ ਹੈ ਤਾਂ ਬੱਲੇਬਾਜ਼ਾਂ ਨੂੰ ਫਰੰਟ ਅਤੇ ਬੈਕਫੁੱਟ ‘ਤੇ ਉਸ ਗੇਂਦ ਨੂੰ ਹੀ ਖੇਡਣ ਲਈ ਕਾਫ਼ੀ ਸਮਾਂ ਮਿਲ ਜਾਵੇਗਾ

 
ਇਸ 31 ਸਾਲਾ ਭਾਰਤੀ ਗੇਂਦਬਾਜ਼ ਨੇ ਹੁਣ ਤੱਕ 58 ਟੈਸਟਾਂ ‘ਚ 316 ਵਿਕਟਾਂ ਝਟਕਾਈਆਂ ਹਨ ਇਸ ਤੋਂ ਬਾਅਦ ਹੀ ਉਹਨਾਂ ਆਪਣੇ ਗੇਂਦਬਾਜ਼ੀ ਐਕਸ਼ਨ ‘ਤੇ ਕੰਮ ਕਰਨ ਦਾ ਫ਼ੈਸਲਾ ਕੀਤਾ ਉਹਨਾਂ ਕਿਹਾ ਕਿ ਪਿਛਲੇ 12 ਤੋਂ 18 ਮਹੀਨੇ ਮੈਂ ਕਾਫ਼ੀ ਸਮਾਂ ਕਲੱਬ ਕ੍ਰਿਕਟ ਖੇਡਣ ‘ਚ ਲਗਾਇਆ ਮੈਂ ਆਪਣੇ ਐਕਸ਼ਨ ਨੂੰ ਥੋੜ੍ਹਾ ਸੌਖ਼ਾ ਕਰਨ ‘ਤੇ ਕੰਮ ਕਰ ਰਿਹਾ ਸੀ ਅਤੇ ਮੈਂ ਇਸ ‘ਚ ਕਾਮਯਾਬ ਰਿਹਾ ਅਸ਼ਵਿਨ ਨੇ ਕਿਹਾ ਕਿ ਉਹਨਾਂ ਹਵਾ ‘ਚ ਹੀ ਗੇਂਦ ਨਾਲ ਬੱਲੇਬਾਜ਼ਾਂ ਨੂੰ ਧੋਖਾ ਦੇਣ ‘ਤੇ ਧਿਆਨ ਲਗਾਇਆ ਅਤੇ ਇਸ ਲਈ ਉਹਨਾਂ ਸਖ਼ਤ ਮਿਹਨਤ ਕੀਤੀ ਉਹਨਾਂ ਕਿਹਾ ਕਿ ਹਰ ਕੋਈ ਪਿੱਚ ਦੇ ਹਿਸਾਬ ਨਾਲ ਵਿਕਟ ਲੈਣ ਦੀ ਸੋਚਦਾ ਹੈ ਪਰ ਮੈਂ ਹਵਾ ‘ਚ ਹੀ ਗੇਂਦ ‘ਤੇ ਕੰਮ ਕਰਨ ਬਾਰੇ ਸੋਚ ਰਿਹਾ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।