ਪਰਿਵਾਰ ਨੇ ਲਾਸ਼ ਨੂੰ ਪੰਜਾਬ ਲਿਆਉਣ ਦੀ ਕੀਤੀ ਮੰਗ
ਮਾਨਸਾ (ਸੱਚ ਕਹੂੰ ਨਿਊਜ਼)। ਮਾਨਸਾ ਦੇ ਪਿੰਡ ਜ਼ੋਇਆ ਦੇ ਇੱਕ ਨੌਜਵਾਨ ਦੀ ਕੈਨੇਡਾ ’ਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਜਸਕਰਨ ਸਿੰਘ (22) ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਨੂੰ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ। ਨਾਲ ਹੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਮਾਨਸਾ ਦੇ ਪਿੰਡ ਜ਼ੋਇਆ ਦੇ ਕਿਸਾਨ ਬਲਕਾਰ ਸਿੰਘ ਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਦੋ ਸਾਲ ਪਹਿਲਾਂ ਆਪਣੇ ਲੜਕੇ ਜਸਕਰਨ ਸਿੰਘ (22) ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਸੀ। ਤਾਂ ਜੋ ਉਸ ਦੇ ਪੁੱਤਰ ਨੂੰ ਪੜ੍ਹਾਈ ਦੇ ਨਾਲ-ਨਾਲ ਉੱਥੇ ਕੋਈ ਰੁਜ਼ਗਾਰ ਮਿਲ ਸਕੇ। ਪਰ ਹੁਣ ਪਰਿਵਾਰ ਨੂੰ ਆਪਣੇ ਬੇਟੇ ਦੀ ਮੌਤ ਦੀ ਖਬਰ ਮਿਲੀ ਹੈ, ਜਿਸ ਤੋਂ ਬਾਅਦ ਪਰਿਵਾਰ ਸਦਮੇ ’ਚ ਹੈ। ਦੱਸ ਦੇਈਏ ਕਿ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਪੰਜਾਬ ਲਿਆ ਕੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ।
ਇਹ ਖਬਰ ਵੀ ਪੜ੍ਹੋ : Fazilka Police: ਫਾਜ਼ਿਲਕਾ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕੀਤੇ ਦੋ ਨੌਜਵਾਨ, ਤਲਾਸ਼ੀ ਦੌਰਾਨ ਮਿਲੀ ਹੈਰੋਇਨ