ਨੌਜਵਾਨ ਦੇ ਲਾਪਤਾ ਹੋਣ ਨਾਲ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਪੂਰੇ ਪਿੰਡ ਵਿੱਚ ਫਿਕਰਮੰਦੀ ਵਾਲਾ ਮਾਹੌਲ | Canada News
Canada News: (ਸੁਖਜੀਤ ਮਾਨ) ਮਾਨਸਾ। ਜ਼ਿਲ੍ਹਾ ਮਾਨਸਾ ਦੇ ਪਿੰਡ ਮੰਢਾਲੀ ਦਾ ਨੌਜਵਾਨ ਨਵਦੀਪ ਸਿੰਘ (25) ਕੈਨੇਡਾ ’ਚ ਆਪਣੇ ਦੋਸਤਾਂ ਨਾਲ ਘੁੰਮਣ ਸਮੇਂ ਲਾਪਤਾ ਹੋ ਗਿਆ ਜਿਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਨੌਜਵਾਨ ਦੇ ਲਾਪਤਾ ਹੋਣ ਨਾਲ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਪੂਰੇ ਪਿੰਡ ਵਿੱਚ ਫਿਕਰਮੰਦੀ ਵਾਲਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: Terrorist Attack In Punjab: ਪੰਜਾਬ ’ਚ ਸੰਭਾਵੀ ਅੱਤਵਾਦੀ ਹਮਲਾ ਟਲਿਆ, ਅੱਤਵਾਦੀ ਹਾਰਡਵੇਅਰ ਦਾ ਇੱਕ ਵੱਡਾ ਜ਼ਖੀਰਾ ਬਰ…
ਜਾਣਕਾਰੀ ਅਨੁਸਾਰ ਪਿੰਡ ਮੰਢਾਲੀ ਦਾ ਨੌਜਵਾਨ ਨਵਦੀਪ ਸਿੰਘ ਕੈਨੇਡਾ ਵਿਖੇ ਵਰਕ ਪਰਮਿਟ ’ਤੇ ਗਿਆ ਹੋਇਆ ਸੀ। ਬੀਤੀ 2 ਮਈ ਨੂੰ ਉਹ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਹੋਇਆ ਸੀ ਜਿੱਥੋਂ ਉਹ ਲਾਪਤਾ ਹੋ ਗਿਆ। ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਉਸ ਦੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਸ ਦੀ ਮਾਤਾ ਦੀ ਵੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਨਵਦੀਪ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ 2 ਮਈ ਨੂੰ ਉਹਨਾਂ ਨੂੰ ਫੋਨ ’ਤੇ ਸੂਚਨਾ ਮਿਲੀ ਸੀ ਕਿ ਉਹਨਾਂ ਦਾ ਬੇਟਾ ਲਾਪਤਾ ਹੋ ਗਿਆ ਹੈ।
ਉਹ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਅਤੇ ਵਾਪਸ ਘਰ ਨਹੀਂ ਆਇਆ। ਲਾਪਤਾ ਨੌਜਵਾਨ ਦੇ ਰਿਸ਼ਤੇਦਾਰ ਸਤਿਗੁਰੂ ਸਿੰਘ ਨੇ ਦੱਸਿਆ ਕਿ ਕੈਨੇਡਾ ’ਚ ਨੌਜਵਾਨ ਦਾ ਲਾਪਤਾ ਹੋਣਾ ਚਿੰਤਾਜਨਕ ਹੈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਨਵਦੀਪ ਦੀ ਭਾਲ ਕਰਨ ’ਚ ਮ$ਦਦ ਦੀ ਅਪੀਲ ਕੀਤੀ ਹੈ। ਉਹਨਾਂ ਨੇ ਜਲਦ ਉਸ ਦਾ ਪਤਾ ਲਗਾਉਣ ਅਤੇ ਪਰਿਵਾਰ ਨੂੰ ਸੂਚਿਤ ਕਰਨ ਦੀ ਮੰਗ ਕੀਤੀ ਹੈ। Canada News