ਕੁਝ ਘੰਟਿਆਂ ਲਈ ਮਾਨਸਾ ਬਣੇਗਾ ਚੰਡੀਗੜ੍ਹ !

Mansa News
ਮਾਨਸਾ : ਬੱਸ ਅੱਡੇ ਅੱਗੇ ਸੁਰੱਖਿਆ ਵਜੋਂ ਤਾਇਨਾਤ ਪੁਲਿਸ ਮੁਲਾਜ਼ਮ

ਮੁੱਖ ਮੰਤਰੀ ਸਮੇਤ ਸਮੁੱਚਾ ਮੰਤਰੀ ਮੰਡਲ ਅੱਜ ਮਾਨਸਾ ’ਚ ਹਾਜ਼ਰ | Mansa News

ਮਾਨਸਾ (ਸੁਖਜੀਤ ਮਾਨ)। ਤੁਹਾਨੂੰ ਇਸ ਖ਼ਬਰ ਦਾ ਸਿਰਲਖੇ ਪੜ੍ਹਦਿਆਂ ਹੈਰਾਨੀ ਹੁੰਦੀ ਹੋਵੇਗੀ ਕਿ ਆਖਰ ਮਾਨਸਾ (Mansa) ਚੰਡੀਗੜ੍ਹ (Chandigarh) ਕਿਵੇਂ ਬਣੇਗਾ, ਪਰ ਅਸਲ ’ਚ ਹੀ ਸਿਰਫ ਕੁੱਝ ਘੰਟਿਆਂ ਲਈ ਮਾਨਸਾ ’ਚ ਚੰਡੀਗੜ੍ਹ ਦਾ ਭੁਲੇਖਾ ਪਵੇਗਾ। ਸੜਕਾਂ ਆਦਿ ਸਮੇਤ ਹੋਰ ਸਮੱਸਿਆਵਾਂ ਦਾ ਹਾਲ ਭਾਵੇਂ ਪਹਿਲਾਂ ਵਰਗਾ ਹੀ ਰਹੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਮੁੱਚਾ ਮੰਤਰੀ ਮੰਡਲ ਅੱਜ ਮਾਨਸਾ ’ਚ ਹਾਜ਼ਰ ਰਹੇਗਾ। (Mansa News)

ਵੇਰਵਿਆਂ ਮੁਤਾਬਿਕ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਕੈਬਨਿਟ ਦੀਆਂ ਮੀਟਿੰਗਾਂ ਦਾ ਦਾਇਰਾ ਚੰਡੀਗੜ੍ਹ ਸਿਵਲ ਸਕੱਤਰੇਤ ਤੋਂ ਵਧਾ ਕੇ ਹੁਣ ਪੰਜਾਬ ਦੇ ਜਿਲਿਆਂ ਤੱਕ ਕਰ ਦਿੱਤਾ ਹੈ। ਇਸ ਲਈ ਕੈਬਨਿਟ ਮੀਟਿੰਗ ਅੱਜ ਮਾਨਸਾ ਦੇ ਬੱਚਤ ਭਵਨ ਵਿਖੇ ਹੋ ਰਹੀ ਹੈ। ਮੀਟਿੰਗ ’ਚ ਸ਼ਾਮਿਲ ਹੋਣ ਲਈ ਮੰਤਰੀਆਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਬੱਚਤ ਭਵਨ ਖੇਤਰ ਦੇ ਆਲੇ-ਦੁਆਲੇ ਸਖਤ ਸੁਰੱਖਿਆ ਇੰਤਜਾਮ ਕੀਤੇ ਗਏ ਹਨ।

ਇਹ ਵੀ ਪੜ੍ਹੋ : ਹਰਿਆਣਾ | ਭਾਜਪਾ-ਜੇਜੇਪੀ ਗਠਜੋੜ ’ਚ ਵਧਿਆ ਤਣਾਅ | Video

ਕੈਬਨਿਟ ਮੀਟਿੰਗ ਮਾਨਸਾ ’ਚ ਹੋਣ ਦੇ ਐਲਾਨ ਤੋਂ ਤੁਰੰਤ ਬਾਅਦ ਮਾਨਸਾ ਜ਼ਿਲ੍ਹੇ ਦੀਆਂ ਜਥੇਬੰਦੀਆਂ ਸਮੇਤ ਆਮ ਲੋਕਾਂ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਜ਼ਿਲ੍ਹੇ ਦੀਆਂ ਮੁੱਖ ਮੰਗਾਂ ਨੂੰ ਉਭਾਰ ਕੇ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਕੀ-ਕੀ ਨਵੇਂ ਫੈਸਲੇ ਕੀਤੇ ਗਏ ਇਸ ਬਾਰੇ ਵੇਰਵੇ ਮੀਟਿੰਗ ਤੋਂ ਬਾਅਦ ਸਾਂਝੇ ਕੀਤੇ ਜਾਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਪੰਜਾਬ ਕੈਬਨਿਟ ਦੀ ਮੀਟਿੰਗ ਜਲੰਧਰ ਅਤੇ ਲੁਧਿਆਣਾ ਵਿਖੇ ਵੀ ਹੋ ਚੁੱਕੀ ਹੈ।

LEAVE A REPLY

Please enter your comment!
Please enter your name here