ਮਨ ਕੀ ਬਾਤ : ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਨਵੇਂ ਅਧਿਕਾਰ ਮਿਲੇ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਰਾਹੀਂ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ ਮਨ ਕੀ ਬਾਤ ਦਾ 71 ਵਾਂ ਪ੍ਰੋਗਰਾਮ ਹੈ। ਪੀਐਮ ਮੋਦੀ ਨੇ ਕਿਸਾਨ ਬਿੱਲਾਂ ਸਮੇਤ ਕਈ ਅਹਿਮ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਸੰਸਦ ਨੇ ਹਾਲ ‘ਚ ਵਿਚਾਰ ਵਟਾਂਦਰੇ ਤੋਂ ਬਾਅਦ ਖੇਤੀ ਸੁਧਾਰ ਕਾਨੂੰਨ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਨੇ ਨਾ ਸਿਰਫ਼ ਕਿਸਾਨਾਂ ਦੀਆਂ ਮੁਸ਼ੱਕਲਾਂ ਘੱਟ ਹੋਈਆਂ ਹਨ ਸਗੋਂ ਇਸ ਕਾਨੂੰਨ ਨੇ ਉਨ੍ਹਾਂ ਨੂੰ ਨਵੇਂ ਅਧਿਕਾਰ ਤੇ ਮੌਕੇ ਦਿੱਤੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਨੂੰਨ ‘ਚ ਇੱਕ ਹੋਰ ਬਹੁਤ ਵੱਡੀ ਗੱਲ ਹੈ। ਇਸ ਕਾਨੂੰਨ ‘ਚ ਇਹ ਤਜਵੀਜ਼ ਕੀਤੀ ਗਈ ਹੈ ਕਿ ਖੇਤਰ ਦੇ ਐਸਡੀਐਮ ਨੂੰ ਇੱਕ ਮਹੀਨੇ ਦੇ ਅੰਦਰ ਹੀ ਕਿਸਾਨ ਦੀ ਸ਼ਿਕਾਇਤ ਦਾ ਨਿਪਟਾਰਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਹੁਣ ਜਦੋਂ ਅਜਿਹੇ ਕਾਨੂੰਨਾਂ ਦੀ ਤਾਕਤ ਸਾਡੇ ਕਿਸਾਨਾਂ ਕੋਲ ਸੀ ਤਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਤਾਂ ਹੋਣਾ ਹੀ ਸੀ। ਉਨ੍ਹਾਂ ਸ਼ਿਕਾਇਤ ਕੀਤੀ ਤੇ ਕੁਝ ਹੀ ਦਿਨਾਂ ‘ਚ ਉਨ੍ਹਾਂ ਦਾ ਬਕਾਇਆ ਚੁੱਕਾ ਦਿੱਤਾ ਗਿਆ।
ਮਨ ਕੀ ਬਾਤ ਪ੍ਰੋਗਰਾਮ ‘ਚ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਹਰ ਭਾਰਤੀ ਨੂੰ ਇਹ ਜਾਣ ਕੇ ਮਾਣ ਮਹਿਸੂਸ ਹੋਵੇਗਾ ਕਿ ਦੇਵੀ ਅੰਨ੍ਹਾਪੂਰਨਾ ਦੀ ਇੱਕ ਪ੍ਰਾਚੀਨ ਮੂਰਤੀ ਨੂੰ ਕੈਨਾਡਾ ਤੋਂ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਲਗਭਗ 100 ਸਾਲ ਪਹਿਲਾਂ 1913 ‘ਚ ਇਹ ਮੂਰਤੀ ਵਾਰਾਣਸੀ ਦੇ ਇੱਕ ਮੰਦਰ ਤੋਂ ਚੋਰੀ ਕੀਤੀ ਗਈ ਸੀ ਤੇ ਦੇਸ਼ ਦੇ ਬਾਹਰ ਤਸਕਰੀ ਕੀਤੀ ਗਈ ਸੀ।
ਪੀਐਮ ਮੋਦੀ ਨੇ ਡਾ. ਸਲੀਮ ਅਲੀ ਨੂੰ ਕੀਤਾ ਯਾਦ
ਪ੍ਰਧਾਨ ਮੰਤਰੀ ਨੇ ਇਸ ਮਹੀਨੇ 12 ਨਵੰਬਰ ਤੋਂ ਡਾਕਟਰ ਸਲੀਮ ਅਲੀ ਜੀ ਦੀ 125ਵੀਂ ਜੈਅੰਤੀ ਸਮਰੋਹ ਸ਼ੁਰੂ ਹੋਇਆ ਹੈ। ਡਾ. ਸਲੀਮ ਨੇ ਪੰਛੀਆਂ ਦੀ ਦੁਨੀਆ ‘ਚ ਬੀਰਡ ਵਾਜਿੰਗ ਸਬੰਧੀ ਸ਼ਲਾਘਾ ਕੰਮ ਕੀਤੇ ਹਨ।
ਵਿਦਿਆਰਥੀਆਂ ਤੇ ਸੰਸਥਾਵਾਂ ਸਬੰਧੀ ਵਿਚਾਰ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੌਰਾਨ ਕਿਹਾ ਕਿ ਪਿਛਲੇ ਦਿਨੀਂ ਮੈਨੂੰ ਦੇਸ਼ ਭਰ ਦੀਆਂ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਦੇਸ਼ ਦੇ ਨੌਜਵਾਨਾਂ ਦਰਮਿਆਨ ਹੋਣਾ ਬੇਹੱਦ ਤਰੋਤਾਜ਼ਾ ਕਰਨ ਵਾਲਾ ਤੇ ਊਰਜਾ ਨਾਲ ਭਰਨ ਵਾਲਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਪਹਿਲਾਂ ਦੇ ਦਿਨਾਂ ‘ਚ ਜਦੋਂ ਮੈਂ ਰੂਬਰੂ ਕਿਸੇ ਇੰਸਟੀਚਿਊਟ ‘ਚ ਜਾਂਦਾ ਸੀ ਤਾਂ ਇਹ ਵੀ ਅਪੀਲ ਕੀਤੀ ਜਾਂਦੀ ਸੀ ਕਿ ਆਸ-ਪਾਸ ਦੇ ਸਕੂਲਾਂ ਤੋਂ ਗਰੀਬ ਬੱਚਿਆਂ ਨੂੰ ਵੀ ਸਮਾਰੋਹ ‘ਚ ਸੱਦਿਆ ਜਾਵੇ। ਉਹੀ ਬੱਚੇ ਉਸ ਸਮਾਰੋਹ ‘ਚ ਮੇਰੇ ਸਪੈਸ਼ਲ ਗੈਸਟ ਬਣ ਕੇ ਆਉਂਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.