ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਬਹੁਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਮਹਿਮਦਪੁਰ ਦੀ ਦਾਣਾ ਮੰਡੀ ਵਿਖੇ ਚੱਲ ਰਿਹਾ ਪੱਕਾ ਮੋਰਚਾ ਚੌਥੇ ਦਿਨ ‘ਚ ਦਾਖਲ ਹੋ ਗਿਆ। ਅੱਜ ਪੱਕੇ ਮੋਰਚੇ ਵਾਲੀ ਥਾਂ ਉੱਪਰ ਹੀ ਸੰਘਰਸ਼ ਕਮੇਟੀ ਪੰਜਾਬ ਨੇ ਆਪਣੀ ਮੀਟਿੰਗ ਕਰਕੇ ਐਲਾਨ ਕੀਤਾ ਕਿ 26 ਸਤੰਬਰ ਤੱਕ ਇਹ ਮੋਰਚਾ ਜਾਰੀ ਰਹੇਗਾ।ਅੱਜ ਦੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਵਿਉਂਤਬੰਦੀ ਬਣਾ ਲਈ ਗਈ ਹੈ ਪਰ ਇਸ ਰਣਨੀਤੀ ਦਾ ਐਲਾਨ 26 ਸਤੰਬਰ ਨੂੰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਤੋਂ ਫੌਰੀ ਬਾਅਦ ਕੀਤਾ ਜਾਵੇਗਾ। (Manjit Dhaner Case)
ਇਹ ਵੀ ਪੜ੍ਹੋ : ਸੁਨਾਮ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ
ਇਸ ਮੌਕੇ ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਰਮਿੰਦਰ ਸਿੰਘ ਪਟਿਆਲਾ, ਨਰਾਇਣ ਦੱਤ, ਅਮਰਜੀਤ ਸ਼ਾਸਤਰੀ, ਜਗਮੋਹਨ ਸਿੰਘ, ਰਣਬੀਰ ਸਿੰਘ ਰੰਧਾਵਾ, ਗੁਰਮੀਤ ਸੁਖਪੁਰ, ਤਰਸੇਮ ਲਾਲ ਨੇ ਕਿਹਾ ਕਿ 20 ਸਤੰਬਰ ਤੋਂ ਮਹਿਮਦਪੁਰ ਦੀ ਦਾਣਾ ਮੰਡੀ ‘ਚ ਸ਼ੁਰੂ ਹੋਏ ਪੱਕੇ ਮੋਰਚੇ ਨੇ ਹਾਕਮਾਂ ਦਾ ਇਹ ਭਰਮ ਤੋੜ ਦਿੱਤਾ ਹੈ ਕਿ ਇਹ ਸ਼ਾਹੀ ਮਹਿਲਾਂ ਤੋਂ 15-20 ਕਿਲੋਮੀਟਰ ਦੂਰ ਬੈਠਕੇ ਵਾਪਸ ਮੁੜ ਜਾਣਗੇ, ਪਰ ਇਹ ਕਾਫ਼ਲੇ ਦਾਣਾ ਮੰਡੀ ਵਿੱਚ ਬੈਠਣ ਲਈ ਨਹੀਂ ਆਏ ਸਗੋਂ ਇਹ ਧਾਰ ਕੇ ਆਏ ਹਨ ਕਿ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਦੀ ਚੁਣੌਤੀ ਸਵੀਕਾਰ ਹੈ। ਇਸ ਪੱਕੇ ਮੋਰਚੇ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕਰੜੇ ਇੰਤਜਾਮ ਕੀਤੇ ਹੋਏ ਹਨ। ਇਕੱਠ ਨੂੰ ਗੁਰਮੇਲ ਠੁੱਲੀਵਾਲ, ਗੁਰਚਰਨ ਸਿੰਘ, ਜਮੇਰਦੀਨ, ਹਰਪ੍ਰੀਤ ਕੌਰ, ਬਲਦੇਵ ਸਿੰਘ ਭਾਈਰੂਪਾ, ਦਰਸ਼ਨ ਸਿੰਘ ਉੱਗੋਕੇ, ਜਸਪਾਲ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। (Manjit Dhaner Case)