ਮਾਨਵਤਾ ਦੀ ਸੇਵਾ ‘ਚ ਓੜ ਨਿਭਾ ਗਏ ਮਨੀਸ਼ ਇੰਸਾਂ

Manish, Insan, Service

ਲੰਬੇ ਸਮੇਂ ਤੋਂ ਸੱਚ ਕਹੂੰ ‘ਚ ਦੇ ਰਹੇ ਸਨ ਸੇਵਾਵਾਂ

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਮਨੀਸ਼ ਇੰਸਾਂ (33) ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਬੀਤੇ ਦਿਨੀਂ ਕੁੱਲ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ਵਿਖੇ ਕੀਤਾ ਜਾਵੇਗਾ ਡੇਰਾ ਸੱਚਾ ਸੌਦਾ ਦੀ ਮੈਨੇਜਮੈਂਟ ਕਮੇਟੀ ਮੈਂਬਰਾਂ ਤੇ ਸੱਚ ਕਹੂੰ ਸਟਾਫ਼ ਨੇ ਉਨ੍ਹਾਂ ਦੇ ਅਚਾਨਕ ਦੇਹਾਂਤ ‘ਤੇ ਸੋਗ ਪ੍ਰਗਟਾਇਆ ਤੇ ਇੰਸਾਂ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ।

ਮਨੀਸ਼ ਇੰਸਾਂ ਦਾ ਜਨਮ 23 ਸਤੰਬਰ 1984 ਨੂੰ ਪਿਤਾ ਰਾਜ ਕੁਮਾਰ ਇੰਸਾਂ ਮਾਤਾ ਪਾਰੋ ਦੇਵੀ ਇੰਸਾਂ ਨਿਵਾਸੀ ਮਾਨਸਾ ਦੇ ਘਰ ਹੋਇਆ ਉਹ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦੇ ਧਨੀ ਸਨ ਉਹ ਤਿੰਨ ਭੈਣ-ਭਰਾਵਾਂ ‘ਚ ਛੋਟੇ ਸਨ ਮਨੀਸ਼ ਇੰਸਾਂ ਦੇ ਵੱਡੇ ਭਰਾ ਲੱਕੀ ਇੰਸਾਂ ਤੇ ਛੋਟੀ ਭੈਣ ਮੀਨੂੰ ਰਾਣੀ ਇੰਸਾਂ ਹਨ ਉਨ੍ਹਾਂ ਨੇ ਸੰਨ 1991 ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਮਾਨਵਤਾ ਦੀ ਸੇਵਾ ‘ਚ ਜੁਟ ਗਏ 12ਵੀਂ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਮਨੀਸ਼ ਇੰਸਾਂ ਸਾਲ 2000 ‘ਚ ਡੇਰਾ ਸੱਚਾ ਸੌਦਾ ‘ਚ ਸੇਵਾਦਾਰ ਬਣ ਕੇ ਇਨਸਾਨੀਅਤ ਨੂੰ ਸਮਰਪਿਤ ਹੋ ਗਏ ।

ਮਨੀਸ਼ ਇੰਸਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹਕੇ ਹਿੱਸਾ ਲੈਂਦੇ ਸਨ ਉਹ ਨੋਇਡਾ ਸੱਚ ਕਹੂੰ ਦੇ ਖੇਤਰੀ ਦਫ਼ਤਰ ‘ਚ ਬਤੌਰ ਫੋਰਮੈਨ ਸੇਵਾਵਾਂ ਨਿਭਾ ਰਹੇ ਸਨ ਉਹ ਬਹੁਤ ਹੀ ਮਿਲਣਸਾਰ ਵਿਅਕਤੀ ਸਨ ਹਰ ਕੋਈ ਉਨ੍ਹਾਂ ਦੇ ਵਿਹਾਰ ਤੋਂ ਪ੍ਰਭਾਵਿਤ ਸੀ ਮਨੀਸ਼ ਇੰਸਾਂ ਬੀਤੇ ਮੰਗਲਵਾਰ ਸ਼ਾਮ ਨੋਇਡਾ ‘ਚ ਇੱਕ ਸੜਕ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜ਼ਖ਼ਮੀ ਹਾਲਤ ‘ਚ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਮਨੀਸ਼ ਇੰਸਾਂ ਦਾ ਅੰਤਿਮ ਸਸਕਾਰ 6 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ਵਿਖੇ ਵਨ-ਵੇ ਟ੍ਰੈਫਿਕ ਰੋਡ ‘ਤੇ ਸਥਿਤ ਰਾਮਬਾਗ ‘ਚ ਕੀਤਾ ਜਾਵੇਗਾ।

LEAVE A REPLY

Please enter your comment!
Please enter your name here