ਕਿਸਾਨਾਂ ਨੇ ਜਾਰੀ ਕੀਤਾ ਮੈਨੀਫੈਸਟੋ

Manifesto Farmers

ਕਿਸਾਨਾਂ ਨੇ ਜਾਰੀ ਕੀਤਾ ਮੈਨੀਫੈਸਟੋ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪਹਿਲੀ ਵਾਰੀ ਪੰਜਾਬ ਵਿਧਾਨ ਸਭ ਚੋਣਾਂ ਲੜ ਰਹੀ ਕਿਸਾਨਾਂ ਦੀ ਸੰਯੁਕਤ ਸਮਾਜ ਮੋਰਚਾ ਪਾਰਟੀ ਨੇ ਮੈਨੀਫੈਸਟੋ ਜਾਰੀ ਕੀਤਾ ਹੈ। ਚੰਡੀਗੜ੍ਹ ’ਚ ਪ੍ਰੈਸ ਕਾਨਫੰਰਸ ਦੌਰਾਨ ਕਿਸਾਨਾਂ ਦੀ ਪਾਰਟੀ ਦੇ ਸੀਐਮ ਚਿਹਰਾ ਬਲਬੀਰ ਰਾਜੇਵਾਲ ਨੇ ਇਸ ਮੈਨੀਫੈਸਟੋ ’ਚ 25 ਵਾਅਦੇ ਕੀਤੇ ਹਨ। ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਫਲ-ਸਬਜ਼ੀਆਂ ਸਮੇਤ ਹਰ ਫਸਲ ’ਤੇ ਐਮਐਸਪੀ ਮਿਲੇਗੀ। ਇਸ ਤੋਂ ਇਲਾਵਾ ਪੰਜਾਬ ’ਚ ਸਾਰੇ ਨੈਸ਼ਨਲ ਹਾਈਵੇ ਟੋਲ ਫ੍ਰੀ ਹੋਣਗੇ। ਹੁਸੈਨੀਵਾਲ ਤੇ ਬਾਘਾ ਬਾਰਡਰ ਖੁੱਲ ਕੇ ਪਾਕਿਸਤਾਨ ਤੇ ਸੈਂਟਰਲ ਏਸ਼ੀਆ ਤੋਂ ਵਪਾਰ ਕਰਨਗੇ।

ਪੰਜਾਬ ’ਚ ਕਾਰਪੋਰੇਟਿਸ ਦੀਆਂ ਵੱਡੀਆਂ ਇੰਡਸਟਰੀ ਨੂੰ ਉੇਤਸ਼ਾਹ ਨਹੀਂ ਦੇਵਾਂਗੇ। ਛੋਟੀ ਇੰਡਸਟਰੀ ਰਾਹੀਂ ਪੰਜਾਬ ਦਾ ਵਿਕਾਸ ਕਰਾਂਗੇ। ਇਸ ਨਾਲ ਰੁਜ਼ਗਾਰ ਵੀ ਮਿਲੇਗਾ। ਆਈ ਟੀ ਸੈਕਟਰ ਨੂੰ ਤਰਜ਼ੀਹ ਦੇਣਗੇ। ਪੰਜਾਬ ਸਰਹੱਦੀ ਸੂਬਾ ਹੈ। ਇਸ ਲਈ ਕੇਂਦਰ ਨਾਲ ਸਪੈਸ਼ਲ ਸਟੇਟਸ ਦੀ ਮੰਗ ਕੀਤੀ ਜਾਵੇਗੀ। ਕੇਂਦਰ ਪੰਜਾਬ ਲਈ ਸਪੈਸ਼ਲ ਪੈਕੇਜ ਦੇਵੇ। ਇਸ ਤੋਂ ਇਲਾਵਾ ਰਾਜੇਵਾਲ ਨੇ ਕਿਹਾ ਕਿ ਪੰਜਾਬ ’ਚ ਸ਼ਰਾਬ, ਰੇਤ ਤੇ ਟਰਾਂਸਪੋਰਟ ਮਾਫੀਆ ਖਤਮ ਹੋਵੇਗਾ। ਕੋਆਪਰੇਟਿਵ ਸੁਸਾਇਟੀ ਤੇ ਕਾਰਪੋਰੇਸ਼ਨ ਬਣਾ ਕੇ ਸਰਕਾਰ ਸਾਰਾ ਕੰਮ ਆਪਣੇ ਹੱਥਾਂ ’ਚ ਲਵੇਗੀ। ਇਸ ਤੋਂ ਇਲਾਵਾ ਮਹਿੰਗੀ ਬਿਜਲੀ ਵਾਲੇ ਸਮਝੌਤੇ ਰੱਦ ਹੋਣਗੇ। ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਮਜ਼ਬੂਤ ਕਰਾਂਗੇ ਤੇ ਸਿੱਧੀ ਗਰਿੱਡ ਤੋਂ ਬਿਜਲੀ ਖਰੀਦ ਕੇ ਸਸਤੀ ਦੇਵਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਉਹ ਵਾਅਦੇ ਕੀਤਾ ਹਨ, ਜੋ ਪੂਰੇ ਕੀਤੇ ਜਾ ਸਕਦੇ ਹਨ।

ਕਿਸਾਨਾਂ ਨੇ ਮੈਨੋਫੈਸਟੋ ’ਚ ਕੀਤੇ ਵਾਅਦੇ

  • ਫਸਲ ਦਾ ਨੁਕਸਾਨ ਹੋਇਆ ਤਾਂ ਕੋਆਪਰੇਟਿਵ ਸੁਸਾਇਟੀ ਰਾਹੀਂ ਪੂਰਤੀ ਕਰਾਂਗੇ।
  • ਰੇਵੇਨਿਊ ਵਿਭਾਗ ਦੀਆਂ ਸੇਵਾਵਾਂ ਕਿਸਾਨਾਂ ਨੂੰ ਟਾਈਮ ਬਾਊਂਡ ਤਰੀਕੇ ਨਾਲ ਮਿਲੇ।
  • ਐਜੂਕੇਸ਼ਨ ਹੈਲਥ ਦਾ ਇੰਫ੍ਰਕਸਟਕਚਰ ਨੂੰ ਮਜ਼ਬੂਤ ਕਰਾਂਗੇ।
  • ਛੋਟੀ ਇੰਡਸਟਰੀ ਨੂੰ ਤਰਜ਼ੀਹ, ਕੋਆਪਰੇਟਿਵ ਸੁਸਾਇਟੀ ਮਜ਼ਬੂਤ ਕਰਾਂਗੇ।
  • ਫੂਡ ਪ੍ਰੋਸੀਸਿੰਗ ਲਈ ਕਿਸਾਨਾਂ ਨੂੰ 2 ਫੀਸਦੀ ਵਿਆਜ ’ਤੇ 5 ਲੱਖ ਤੱਕ ਦਾ ਲੋਨ ਦੇਵਾਂਗੇ।
  • ਹਰ ਕਿਸਾਨ ਪਰਿਵਾਰ ਸੇਵ ਫਾਰਮ ਕਮਿਸ਼ਨ, 25 ਹਜ਼ਾਰ ਇਨਕਮ ਇੰਸ਼ੋਓਰ ਕਰਨ ਲਈ ਪਾਲਿਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ