ਵੱਖ- ਵੱਖ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਿਰਕਤ (Valmiki Jayanti)
(ਅਨਿਲ ਲੁਟਾਵਾ) ਅਮਲੋਹ। ਭਗਵਾਨ ਮਹਾਂਰਿਸ਼ੀ ਬਾਲਮੀਕ ਪ੍ਰਬੰਧਕ ਕਮੇਟੀ ਅੰਨੀਆਂ ਰੋਡ ਅਮਲੋਹ ਵੱਲੋਂ ਅੱਜ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦਿਵਸ ਧਾਰਮਿਕ ਸਮਾਗਮ ਕਰਵਾ ਕੇ ਬੜੀ ਹੀ ਸ਼ਰਧਾ ਨਾਲ ਮਨਾਇਆ। ਜਿਸ ਵਿੱਚ ਵੱਖ – ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੁਖ ਮਹਿਮਾਨ ਤੇ ਸਿਕੰਦਰ ਸਿੰਘ ਗੋਗੀ, ਕੁਲਦੀਪ ਦੀਪਾ,ਐਡ.ਅਮਰੀਕ ਸਿੰਘ ਔਲਖ,ਪ੍ਰਦੀਪ ਗਰਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। (Valmiki Jayanti)
ਵੱਡੀ ਗਿਣਤੀ ਵਿੱਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਗਵਾਨ ਮਹਾਂਰਿਸ਼ੀ ਬਾਲਮੀਕ ਜੀ ਵੱਲੋਂ ਲਿਖੀ ਰਮਾਇਣ ਸਮੁੱਚੀਆਂ ਸੰਗਤਾਂ ਲਈ ਪ੍ਰੇਰਣਾ ਸਰੋਤ ਹੀ ਨਹੀਂ ਬਣੀ ਸਗੋਂ ਸਾਨੂੰ ਉਹਨਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅਪਣਾ ਕੇ ਨੌਜਵਾਨ ਪੀੜ੍ਹੀ ਨੂੰ ਚੰਗੀ ਸਿੱਖਿਆ ਦੇਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਹਾਂਰਿਸ਼ੀ ਬਾਲਮੀਕ ਵੱਲੋਂ ਰਾਮਾਇਣ ਵਿੱਚ ਜੋ ਲਿਖਿਆਂ ਗਿਆ ਉਹ ਕਾਰਜ਼ ਹੋਣ ਤੋਂ ਪਹਿਲਾਂ ਹੀ ਦਰਸਾ ਦਿੱਤਾ ਗਿਆ ਸੀ। ਜਿਸ ਲਈ ਅੱਜ ਸਮੁੱਚੀ ਦੁਨੀਆਂ ਵਿੱਚ ਭਗਵਾਨ ਮਹਾਂਰਿਸ਼ੀ ਬਾਲਮੀਕ ਦਾ ਪ੍ਰਗਟ ਦਿਵਸ ਮਨਾ ਕੇ ਅਰਾਧਨਾ ਕੀਤੀ ਜਾ ਰਹੀ ਹੈ। (Valmiki Jayanti)
ਇਹ ਵੀ ਪੜ੍ਹੋ : ਕਾਂਗਰਸ ਨੇ ਤੇਲੰਗਾਨਾ ਦੀ ਦੂਜੀ ਸੂਚੀ ਕੀਤੀ ਜਾਰੀ, ਮੁਹੰਮਦ ਅਜ਼ਹਰੂਦੀਨ ਹੋਣਗੇ ਜੁਬਲੀ ਹਿਲਸ ਤੋਂ ਉਮੀਦਵਾਰ
ਉਕਤ ਆਗੂਆਂ ਨੇ ਇਸ ਪਵਿੱਤਰ ਦਿਹਾੜੇ ‘ਤੇ ਜੁੜੀਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ ’ਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹਰ ਸਾਲ ਇਹ ਸਮਾਗਮ ਕਰਵਾ ਕੇ ਸੰਗਤਾਂ ਨੂੰ ਮਹਾਂਰਿਸ਼ੀ ਬਾਲਮੀਕ ਦੇ ਚਰਨਾਂ ਨਾਲ ਜੋੜਿਆ ਜਾਂਦਾ ਹੈ। ਇਸ ਮੌਕੇ ਬਾਲਮੀਕ ਕਮੇਟੀ ਵੱਲੋਂ ਪ੍ਰਧਾਨ ਮੰਗਲ ਸਿੰਘ, ਗੁਰਪ੍ਰੀਤ ਸਿੰਘ ਗੁਰੀ ਤੇ ਪੰਮਾ ਪ੍ਰਧਾਨ ਵੱਲੋਂ ਆਏ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।
ਇਸ ਮੌਕੇ ਭਜਨ ਮੰਡਲੀ ਜਸਵਿੰਦਰ ਕਾਂਗੜਾ,ਅਰੁਣ ਧਾਰੀਵਾਲ ਤੇ ਆਸੂ ਸਹੋਤਾ ਵੱਲੋਂ ਭਗਵਾਨ ਮਹਾਂਰਿਸ਼ੀ ਬਾਲਮੀਕ ਦੇ ਭਜਨਾਂ ਦਾ ਸਾਰੀ ਰਾਤ ਗੁਣਗਾਨ ਵੀ ਕੀਤਾ ਗਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਬਲਤੇਜ ਸਿੰਘ ਸਾਬਕਾ ਕੌਂਸਲਰ,ਦਾਰਪਾਲ ਬੈਂਸ, ਸੇਵਾ ਸਿੰਘ, ਗੁਰਮੇਲ ਸਿੰਘ ਅਮਲੋਹ, ਗੁਰਬਚਨ ਸਿੰਘ ਬੱਲ, ਪਵਿੱਤਰ ਸਿੰਘ ਸੌਟੀ, ਬਲਦੇਵ ਸਿੰਘ ਸ਼ਾਹਪੁਰ, ਸ਼ਮਸ਼ੇਰ ਸਿੰਘ ਸਹੋਤਾ, ਬਲਕਾਰ ਸਿੰਘ ਭੋਲੀਆਂ,ਪੰਮੀ ਜਿੰਦਲ,ਡਾ.ਅਵਤਾਰ ਵਿਰਕ ਆਦਿ ਹਾਜਰ ਸਨ।