ਲੁਟੇਰੇ ਹੋਏ ਫਰਾਰ, ਕਰਿੰਦੇ ਦੀ ਹਾਲਤ ਨਾਜੁਕ ਕੀਤਾ ਗਿਆ ਪਟਿਆਲਾ ਰੈਫਰ
- ਪੁਲਿਸ ਲੱਗੀ ਲੁਟੇਰਿਆਂ ਦੀ ਭਾਲ ਕਰਨ, ਖੰਗਾਲ ਰਹੀ ਸੀ.ਸੀ.ਟੀ.ਵੀ ਫੁਟੇਜ
(ਅਮਿਤ ਸਰਮਾ) ਮੰਡੀ ਗੋਬਿੰਦਗੜ੍ਹ। ਪੰਜਾਬ ਵਿੱਚ ਆਏ ਦਿਨ ਲੁੱਟਾਂ-ਖੋਹਾਂ ਅਤੇ ਗੋਲੀ ਚੱਲਣ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਣਦੀਆਂ ਆ ਰਹੀਆਂ ਹਨ। ਪਿਛਲੀ ਖਬਰ ਲੋਕਾਂ ਦੇ ਦਿਮਾਗ ਵਿੱਚੋਂ ਉਤਰਦੀ ਨਹੀਂ ਕੀ ਲੁਟੇਰਿਆਂ ਅਤੇ ਗੈਂਗਸਟਰ ਵੱਲੋਂ ਗੋਲੀ ਚਲਾਉਣ ਦੀ ਨਵੀਂ ਖਬਰ ਸਾਹਮਣੇ ਆ ਜਾਂਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ’ਚ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਨਕਾਬਪੋਸ ਲੁਟੇਰਿਆਂ ਵੱਲੋਂ ਸਥਾਨਕ ਇਕ ਸਕ੍ਰੈਪ ਕਾਰੋਬਾਰੀ ਦੇ ਕਰਿੰਦੇ ਨੂੰ ਗੋਲੀ ਮਾਰੀ ਉਸ ਕੋਲੋਂ ਕਰੀਬ 8 ਲੱਖ ਦੀ ਨਗਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। (Mandi Gobindgarh)
ਲੁਟੇਰਿਆਂ ਦੀ ਗਿਣਤੀ ਤਿੰਨ ਦੇ ਕਰੀਬ
ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ ਦੇ ਪ੍ਰੀਤ ਨਗਰ ਵਿੱਚ ਮੌਜੂਦ ਯੁਵਰਾਜ ਇੰਪੈਕਸ ਵਿੱਚ ਕੰਮ ਕਰਨ ਵਾਲੇ ਕਰਿੰਦੇ ਪਰਮਿੰਦਰ ਸਿੰਘ ਮੋਂਟੂ ਵਾਸੀ ਸਰਹਿੰਦ ਤੋਂ ਲੁਟੇਰਿਆਂ ਵੱਲੋਂ ਅੱਖਾਂ ਵਿੱਚ ਮਿਰਚਾਂ ਦਾ ਪਾਊਂਡਰ ਪਾ ਅਤੇ ਫਿਰ ਪੇਟ ਵਿੱਚ ਗੋਲੀ ਮਾਰ ਉਸ ਕੋਲੋਂ ਨਗਦੀ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਮੋਟਰਸਾਈਕਲ ’ਤੇ ਆਏ ਲੁਟੇਰਿਆਂ ਦੀ ਗਿਣਤੀ ਤਿੰਨ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪਰਮਿੰਦਰ ਸਿੰਘ ਮੋਂਟੂ ਨੂੰ ਜਖਮੀ ਹਾਲਤ ’ਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤ ਨਗਰ ਅਤੇ ਕੁੱਕੜ ਮਾਜਰਾ ਜਸੜ ਰੋਡ ਇਲਾਕੇ ’ਚ ਸਥਿਤ ਯੁਵਰਾਜ ਇੰਪੈਕਸ ’ਚ ਕੰਮ ਕਰਨ ਵਾਲਾ ਪਰਮਿੰਦਰ ਮੌਂਟੂ ਕੈਸ ਲੈ ਕੇ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਆ ਰਿਹਾ ਸੀ, , ਜਿਵੇਂ ਹੀ ਉਹ ਆਪਣੇ ਦਫਤਰ ਪਹੁੰਚਿਆ ਤਾਂ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਕੇ ਨਕਦੀ ਖੋਹ ਲਈ ਅਤੇ ਉਸ ਨੂੰ ਗੋਲੀ ਮਾਰ ਦਿੱਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਗੋਬਿੰਦਗੜ੍ਹ ਪੁਲਿਸ ਦੇ ਥਾਣਾ ਮੁਖੀ , ਡੀਐਸਪੀ ਅਮਲੋਹ ਅਤੇ ਫੋਰਨਸਿਕ ਟੀਮਾਂ ਮੌਕੇ ’ਤੇ ਪਹੁੰਚ ਗਈ ਅਤੇ ਪੁਲਿਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਭਾਲ ਅਤੇ ਪਹਿਚਾਣ ਕਰਨ ਲਈ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਫੁਟੇਜ ਹਾਸਲ ਕਰਨ ’ਚ ਜੁਟੀ ਹੈ। ਇਸ ਮੌਕੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਥਾਣਾ ਮੁਖੀ ਜਮੀਲ ਮੁਹੰਮਦ ਨੇ ਦੱਸਿਆ ਕਿ ਪੁਲਿਸ ਇਸ ਸੰਬਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ