Gold Silver Theft: ਸੋਨੇ-ਚਾਂਦੀ ਦੀ ਦੁਕਾਨ ਤੋਂ ਲੱਖਾਂ ਦੇ ਟੋਪਸ ਚੋਰੀ ਕਰਕੇ ਵਿਅਕਤੀ ਫਰਾਰ

Gold Silver Theft
ਅਬੋਹਰ : ਰਾਜਨ ਜਲੈਵਰਜ਼ ਦੀ ਦੁਕਾਨ ਤੋਂ ਸਰੇਆਮ ਚੋਰੀ ਕਰ ਰਹੇ ਵਿਅਕਤੀ ਦੀ ਸੀਸੀਟੀਵੀ। ਫੋਟੋ: ਮੇਵਾ ਸਿੰਘ

ਘਟਨਾ ਸੀਸੀਟੀਵੀ ‘ਚ ਕੈਦ | Gold Silver Theft

Gold Silver Theft: (ਮੇਵਾ ਸਿੰਘ) ਅਬੋਹਰ। ਅਬੋਹਰ ਦੇ ਬਾਜ਼ਾਰ ਨੰਬਰ 9 ਦੀ ਦੁਕਾਨ ’ਤੇ ਅੱਜ ਇਕ ਗਾਹਕ ਸੋਨੇ ਦੇ ਗਹਿਣੇ ਦੇਖਣ ਲਈ ਆਇਆ ਅਤੇ ਬੜੀ ਚਾਲਾਕੀ ਕਰਕੇ ਸੋਨੇ ਦੇ ਟੋਪਸ ਲੈ ਕੇ ਫਰਾਰ ਹੋ ਗਿਆ। ਜਦੋਂ ਦੁਕਾਨਦਾਰ ਨੇ ਦੁਕਾਨ ਦਾ ਕੈਮਰਾ ਚੈਕ ਕੀਤਾ ਤਾਂ ਉਸਨੂੰ ਇਸ ਘਟਨਾ ਦਾ ਪਤਾ ਚੱਲਿਆ ਅਤੇ ਉਸਨੇ ਤੁਰੰਤ ਉਸਦੀ ਸੂਚਨਾ ਸਿਟੀ ਵਨ ਦੀ ਪੁਲਿਸ ਨੂੰ ਦਿੱਤੀ।

ਘਟਨਾ ਸਬੰਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਨ ਸੋਨੀ ਪੁੱਤਰ ਕਸਤੂਰੀ ਲਾਲ ਨਿਵਾਸੀ ਆਨੰਦ ਨਗਰੀ ਗਲੀ ਨੰ:3-4 ਨੇ ਦੱਸਿਆ ਕਿ ਉਸ ਦੀ ਮਾਰਕੀਟ ਨੰ: 9 ਵਿਚ ਰਾਜਨ ਜਲੈਵਰਜ਼ ਦੇ ਨਾਂਅ ਦੀ ਦੁਕਾਨ ਹੈ। ਘਟਨਾ ਸਮੇਂ ਉਸ ਦਾ ਛੋਟਾ ਭਰਾ ਹਰੀਸ ਦੁਕਾਨ ’ਤੇ ਬੈਠਾ ਸੀ, ਦੁਕਾਨ ’ਤੇ ਆਏ ਗਾਹਕ ਨੇ ਪਹਿਲਾਂ ਪੰਜੇਬਾਂ ਤੇ 2 ਚਾਂਦੀ ਦੀ ਅੰਗੂਠੀਆਂ ਖਰੀਦੀਆਂ ਤੇ ਫਿਰ ਸੋਨੇ ਦੇ ਟੋਪਸ ਦਿਖਾਉਣ ਨੂੰ ਆਖਿਆ, ਜਦੋਂ ਉਸਦਾ ਭਰਾ ਉਸ ਨੂੰ ਸੋਨੇ ਦੇ ਟੋਪਸ ਦਿਖਾ ਰਿਹਾ ਸੀ ਤਾਂ ਉਸ ਨੇ ਬੜੀ ਚਲਾਕੀ ਨਾਲ ਇਕ ਜੋੜਾ ਸੋਨੇ ਦੇ ਟੋਪਸਾਂ ਦਾ ਜ਼ਮੀਨ ’ਤੇ ਸੁੱਟ ਦਿੱਤਾ ਤੇ ਬਾਅਦ ਵਿਚ ਦੁਕਾਨ ਤੋਂ ਜਾਦੇ ਸਮੇਂ ਬੜੀ ਚਲਾਕ ਨਾਲ ਉਹ ਟੋਪਸਾਂ ਦਾ ਜੋੜਾ ਲੈਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ: Punjab Electricity Bill: ਇਲੈਕਟ੍ਰੀਸਿਟੀ ਤੇ ਸੀਡ ਬਿੱਲ ਲਿਆ ਕੇ ਕੇਂਦਰ ਸੂਬਿਆਂ ਦੀ ਖੁਦ ਮੁਖਤਿਆਰੀ ਖਤਮ ਕਰਨ ਜਾ ਰਹੀ…

ਜਦੋਂ ਉਸ ਦੇ ਭਰਾ ਨੇ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਉਸ ਨੂੰ ਚੋਰੀ ਹੋਣ ਦੀ ਸਾਰੀ ਘਟਨਾ ਦਾ ਪਤਾ ਚੱਲਿਆ। ਉਕਤ ਵਿਅਕਤੀ ਸੀਸੀਟੀਵੀ ਕੈਮਰੇ ਵਿਚ ਸ਼ਰੇਆਮ ਚੋਰੀ ਕਰਦਾ ਨਜ਼ਰ ਆ ਰਿਹਾ ਹੈੇ। ਦੁਕਾਨ ਦੇ ਮਾਲਕ ਨੇ ਪੁਲਿਸ ਪ੍ਰਸਾਸਨ ਤੋਂ ਚੋਰ ਦਾ ਪਤਾ ਲਾਕੇ ਉਸ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। Gold Silver Theft