ਸਾਡੇ ਨਾਲ ਸ਼ਾਮਲ

Follow us

12.1 C
Chandigarh
Monday, January 19, 2026
More
    Home Breaking News ਦੋ ਬੱਚਿਆਂ ਦੀ ...

    ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ

    Murder

    ਦੋ ਬੱਚਿਆਂ ਦੀ ਹੱਤਿਆ ਕਰਕੇ ਪਤਨੀਆਂ ਨਾਲ 8ਵੀਂ ਮੰਜਿਲ ਤੋਂ ਮਾਰੀ ਛਾਲ
    -ਚਾਰ ਦੀ ਮੌਤ, ਇੱਕ ਗੰਭੀਰ ਜ਼ਖਮੀ

    ਨਵੀਂ ਦਿੱਲੀ, ਏਜੰਸੀ। ਉਤਰ ਪ੍ਰਦੇਸ਼ ਦੇ ਗਾਜੀਆਬਾਦ ਦੇ ਇੰਦਰਾਪੁਰਮ ਦੀ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ ‘ਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਨੇ ਆਪਣੇ ਦੋ ਬੱਚਿਆਂ ਦੀ ਹੱਤਿਆ ਤੋਂ ਬਾਅਦ ਦੋ ਪਤਨੀਆਂ ਸਮੇਤ 8ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹਾਦਸੇ ‘ਚ ਜ਼ਖਮੀ ਇੱਕ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਪਰਿਵਾਰ ਦੇ ਮੁਖੀਆ ਨੇ ਇਸ ਕਦਮ ਦੀ ਵਜ੍ਹਾ ਆਪਣੇ ਸਾਢੂ ਨੂੰ ਦੱਸਿਆ ਹੈ। ਪੁਲਿਸ ਨੂੰ ਦੀਵਾਰ ‘ਤੇ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ। Eight Floor

    ਜਾਣਕਾਰੀ ਅਨੁਸਾਰ ਗੁਲਸ਼ਨ ਸਚਦੇਵਾ ਜੀਂਸ ਦਾ ਕਾਰੋਬਾਰ ਕਰਦਾ ਸੀ। ਉਹ ਕ੍ਰਿਸ਼ਨਾ ਅਪਰਾ ਸਫਾਇਰ ਸੁਸਾਇਟੀ ‘ਚ ਆਪਣੀਆਂ ਦੋ ਪਤਨੀਆਂ ਪਰਵੀਨ ਸਚਦੇਵਾ, ਸੰਜਨਾ, ਬੇਟੇ ਰਿਤਿਕ ਅਤੇ ਬੇਟੀ ਕਿੱਟੂ ਨਾਲ ਰਹਿੰਦਾ ਸੀ। ਮੰਗਲਵਾਰ ਸਵੇਰੇ ਅਚਾਨਕ ਗੁਲਸ਼ਨ ਨੇ ਦੋਵੇਂ ਮਹਿਲਾਵਾਂ ਨਾਲ ਸੁਸਾਇਟੀ ਦੀ 8ਵੀਂ ਮੰਜਿਲ ਤੋਂ ਛਾਲ ਮਾਰ ਦਿੱਤੀ।

    ਘਰ ਮਹਿਲਾਵਾਂ ‘ਚ ਹੁੰਦਾ ਰਹਿੰਦਾ ਸੀ ਝਗੜਾ

    ਘਟਨਾ ਦਾ ਪਤਾ ਲਗਦੇ ਹੀ ਸੁਸਾਇਟੀ ਗਾਰਡ ਨੇ ਪਤਵੰਤੇ ਵਿਅਕਤੀਆਂ ਨੂੰ ਸੂਚਨਾ ਦੇਣ ਦੇ ਨਾਲ ਨਾਲ ਪੁਲਿਸ ਨੂੰ ਫੋਨ ਕੀਤਾ। ਸੂਚਨਾ ਮਿਲਦੇ ਹੀ ਐਸਐਸਪੀ ਸੁਧੀਰ ਕੁਮਾਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਹਨਾਂ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਇੱਕ ਪੁਰਸ਼ ਅਤੇ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ ਜਦੋਂ ਕਿ ਇੱਕ ਮਹਿਲਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

    ਕੁਝ ਵੀ ਸਾਫ ਸਾਫ ਕਹਿਣ ਤੋਂ ਬਚ ਰਹੀ ਹੈ ਪੁਲਿਸ

    ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਦੇ ਘਰ ਪਹੁੰਚਣ ‘ਤੇ ਦੋ ਬੱਚਿਆਂ ਦੀ ਲਾਸ਼ ਮਿਲੀ ਹੈ। ਜਿਸ ‘ਚ ਇੱਕ 10 ਤੋਂ 11 ਸਾਲ ਦੀ ਲੜਕੀ ਹੈ ਅਤੇ ਦੂਜਾ ਲੜਕਾ ਹੈ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਪਰਿਵਾਰ ‘ਚ ਦੋ ਮਹਿਲਾਵਾਂ ਦਰਮਿਆਨ ਅਕਸਰ ਚਿਕ ਚਿਕ ਹੁੰਦੀ ਰਹਿੰਦੀ ਸੀ ਅਤੇ ਦੇਰ ਰਾਤ ਚੀਖਣ ਚਿਲਾਉਣ ਦੀਆਂ ਅਵਾਜਾਂ ਆਉਂਦੀਆਂ ਰਹਿੰਦੀਆਂ ਸਨ। ਹਾਲਾਂਕਿ ਜਾਂਚ ‘ਚ ਜੁਟੀ ਟੀਮ ਅਤੇ ਮੌਕੇ ‘ਤੇ ਮੌਜੂਦ ਇੰਦਰਾਪੁਰਮ ਥਾਣਾ ਪੁਲਿਸ ਅਜੇ ਕੁਝ ਵੀ ਸਾਫ ਸਾਫ ਕਹਿਣ ਤੋਂ ਬਚ ਰਹੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here