Donald Trump: ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

Donald Trump
Donald Trump: ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

ਵੀਡੀਓ ਪੋਸਟ ਕੀ ਕਰਕੇ ਪੂਰੇ ਪਰਿਵਾਰ ਨੂੰ ਮਾਰਨ ਦੀ ਕੀਤੀ ਸੀ ਗੱਲ | Donald Trump

ਲਾਸ ਏਂਜਲਸ (ਆਈਏਐਨਐਸ)। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਹੈ। ਐਰੀਜ਼ੋਨਾ ਦੇ ਮੈਨੂਅਲ ਤਾਮਾਯੋ-ਟੋਰੇਸ ਨੇ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਸਨੇ ਇੱਕ ਪੂਰੇ ਪਰਿਵਾਰ ਨੂੰ ਮਾਰਨ ਦੀ ਗੱਲ ਕੀਤੀ ਸੀ।

ਸਿਨਹੂਆ ਨਿਊਜ਼ ਏਜੰਸੀ ਨੇ ਏਬੀਸੀ 7 ਨਿਊਜ਼ ਚੈਨਲ ਦੇ ਹਵਾਲੇ ਨਾਲ ਕਿਹਾ ਕਿ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਸ਼ੱਕੀ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਫੇਸਬੁੱਕ ‘ਤੇ ਕਈ ਵੀਡੀਓਜ਼ ਪੋਸਟ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ’ਚ ਉਹ ਚਿੱਟੇ ਰੰਗ ਦੀ ਏਆਰ-15 ਰਾਈਫਲ ਫਡ਼੍ਹੇ ਹੋਏ ਹੈ। ਜਿਸ ’ਚ 30 ਰਾਊਂਡ ਦੀ ਮੈਗਜ਼ੀਨ ਲੱਗੀ ਹੋਈ ਸੀ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਸਿੱਧੇ ਤੌਰ ’ਤੇ ਟਰੰਪ ਦੀ ਪਛਾਣ ਨਹੀਂ ਕੀਤੀ ਗਈ ਸੀ, ਸਿਰਫ “ਵਿਅਕਤੀ 1” ਵਜੋਂ ਰਿਫਰ ਕੀਤਾ ਗਿਆ ਹੈ, ਆਮ ਤੌਰ ’ਤੇ ਕਿਸੇ ਜਨਤਕ ਵਿਅਕਤੀ ,ਸਾਬਕਾ ਰਾਸ਼ਟਰਪਤੀ ਤੇ ਨਵੇਂ ਰਾਸ਼ਟਰਪਤੀ ਨੂੰ ਧਿਆਨ ’ਚ ਰੱਖ ਕੇ ਇਸ ਦੀ ਵਰਤੋਂ ਅਦਾਲਤੀ ਦਸਤਾਵੇਜ਼ਾਂ ’ਚ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: Delhi News: ਦੀਵਾਲੀਆ ਹੋ ਗਈ ਦਿੱਲੀ ਸਰਕਾਰ? ਹਾਈਕੋਰਟ ਨੇ ਕਿਉਂ ਕਹੀ ਇਹ ਗੱਲ

ਰਿਪੋਟਰ ਅਨੁਸਾਰ ਪਿਛਲੇ ਵੀਰਵਾਰ ਨੂੰ ਤਾਮਾਓ-ਟੋਰੇਸ ਨੇ ਫੇਸਬੁ੍ਕ ਪੋਸਟ ਦੇ ਇੱਕ ਵੀਡੀਓ ’ਚ ਕਿਹਾ, “ਵਿਅਕਤੀ 1 ਤੁਸੀਂ ਮਰਨ ਵਾਲੇ ਹੋ, (ਵਿਅਕਤੀ 1) ਤੁਹਾਡਾ ਬੇਟਾ ਮਰਨ ਵਾਲਾ ਹੈ। ਤੁਹਾਡਾ ਪੂਰਾ ਪਰਿਵਾਰ ਮਰਨ ਵਾਲਾ ਹੈ। ਇਹ ਤੁਹਾਡੇ ਲਈ ਹੁਣ ਅਸਲੀਅਤ ਹੈ,” ਤੁਹਾਡੇ ਭਵਿੱਖ ਵਿੱਚ ਮਰਨਾ ਹੀ ਅਸਲੀਅਤ ਹੈ।’’ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ ਤਾਮਾਯੋ-ਟੋਰੇਸ ‘ਤੇ ਨਵੇਂ ਚੁਣ ਗਏ ਰਾਸ਼ਟਰਪਤੀ ਨੂੰ ਧਮਕੀ ਦੇਣ ਦਾ ਸੰਗੀਨ ਦੋਸ਼ ਲਗਾਏ ਗਏ ਹਨ ਕਿਉਂਕਿ ਉਸਨੇ ਟਰੰਪ ਅਤੇ ਉਸਦੇ ਪਰਿਵਾਰ ਦੇ ਵਿਰੁੱਧ ਕਈ ਧਮਕੀਆਂ ਦਿੱਤੀਆਂ ਸਨ। ਉਸ ‘ਤੇ ਬੰਦੂਕ ਖਰੀਦਣ ਵੇਲੇ ਝੂਠੇ ਬਿਆਨ ਦੇਣ ਦੇ ਚਾਰ ਦੋਸ਼ ਵੀ ਲੱਗੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਾਮਾਯੋ-ਟੋਰੇਸ ‘ਨੂੰ ਸੋਮਵਾਰ ਨੂੰ ਸੈਨ ਡਿਏਗੋ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੱਥੋਂ ਉਹ ਭੱਜਣ ਦੀ ਫਿਰਾਕ ’ਚ ਸੀ।