Success Story: ਐੱਚਐੱਮਈਐੱਲ ਦੇ ਯਤਨਾਂ ਸਦਕਾ ਸੈਲਫ ਹੈਲਪ ਗਰੁੱਪ ਬਣਾ ਕੇ ਨੋਟਬੁੱਕ ਤਿਆਰ ਕਰਨ ਦਾ ਕਾਰੋਬਾਰ ਕੀਤਾ ਸ਼ੁਰੂ
Success Story: ਰਾਮਾਂ ਮੰਡੀ (ਸਤੀਸ਼ ਜੈਨ)। ਜ਼ਿਲ੍ਹਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੀ ਮਮਤਾ ਅਰੋੜਾ ਨੇ ਪੇਂਡੂ ਮਹਿਲਾ ਉਦਯਮਿਤਾ ਦੀ ਅਸਲ ਸ਼ਕਤੀ ਨੂੰ ਰਾਸ਼ਟਰੀ ਮੰਚ ’ਤੇ ਸ਼ਾਨ ਨਾਲ ਪ੍ਰਗਟ ਕਰਦਿਆਂ ਪੰਜਾਬ ਅਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਨਵੀਂ ਦਿੱਲੀ ਵਿੱਚ ਕਰਵਾਏ ਗਏ ਰਾਸ਼ਟਰੀ ਮਹਿਲਾ ਉਦਯਮਿਤਾ ਸੰਮੇਲਨ ਸਥਿਰ ਮਾਡਲਾਂ ਰਾਹੀਂ ਮਹਿਲਾ ਉਦਯਮਾਂ ਨੂੰ ਅੱਗੇ ਵਧਾਉਣਾ ਵਿੱਚ ਮਮਤਾ ਨੇ ਆਪਣੇ ਪ੍ਰੇਰਣਾਦਾਇਕ ਉਦਯੋਗੀ ਸਫ਼ਰ ਨੂੰ ਸਾਂਝਾ ਕੀਤਾ ਅਤੇ ਸਮਾਗਮ ਦੀ ਮੁੱਖ ਆਕਰਸ਼ਣ ਭਾਗੀਦਾਰ ਰਹੀ।
ਐਕਸੈੱਸ ਡਿਵੈੱਲਪਮੈਂਟ ਦੇ ਸਹਿਯੋਗ ਨਾਲ ਹੋਏ ਇਸ ਸੰਮੇਲਨ ਦੀ ਮਹਿਮਾਨ ਨਿਵਾਜ਼ੀ ਰਾਸ਼ਟਰੀ ਗ੍ਰਾਮੀਣ ਜੀਵਿਕਾ ਮਿਸ਼ਨ ਦੀ ਚੀਫ ਸੈਕਟਰੀ ਸਵਾਤੀ ਸ਼ਰਮਾ ਨੇ ਕੀਤੀ। ਉਨ੍ਹਾਂ ਦੇਸ਼-ਪੱਧਰ ’ਤੇ ਔਰਤਾਂ ਨੂੰ ਆਰਥਿਕ ਦਮਦਾਰੀ ਦੇ ਰਾਹ ’ਤੇ ਅੱਗੇ ਵਧਾਉਣ ਲਈ ਸ਼ੁਰੂ ਕੀਤੀਆਂ ਨਵੀਆਂ ਸਰਕਾਰੀ ਪਹਿਲਾਂ ਅਤੇ ਬਦਲਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਜਦੋਂ ਪਿੰਡ ਪੱਕਾ ਕਲਾਂ ਦੀ ਮਮਤਾ ਅਰੋੜਾ ਮੰਚ ’ਤੇ ਪਹੁੰਚੀ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। Success Story
Read Also : ਸਾਵਧਾਨ! ਹਰ ਸਾਲ 75 ਹਜ਼ਾਰ ਔਰਤਾਂ ਦੀ ਜਾਨ ਲੈ ਰਿਹੈ ਇਹ ਗੰਭੀਰ ਰੋਗ
ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਘੱਟ ਆਮਦਨ ਅਤੇ ਦਿਨ-ਬ-ਦਿਨ ਦੀਆਂ ਚੁਣੌਤੀਆਂ ਨਾਲ ਜ਼ਿੰਦਗੀ ਬੀਤ ਰਹੀ ਸੀ ਪਰ ਐਚਐਮਈਐੱਲ ਵੱਲੋਂ ਸਮਰਥਿਤ ਸੈਲਫ ਹੈਲਪ ਗਰੁੱਪ ਪਹਿਲ, ਜੋ ਹੈਂਡ ਇਨ ਹੈਂਡ ਇੰਡੀਆ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ, ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੀਂ ਦਿਸ਼ਾ ਆਈ। ਸਤਗੁਰੂ ਸੈਲਫ ਹੈਲਪ ਗਰੁੱਪ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੂੰ ਟਰੇਨਿੰਗ, ਮੈਨਟਰਸ਼ਿਪ, ਕੱਚੇ ਮਾਲ ਦੀ ਉਪਲਬਧਤਾ, ਬੈਂਕਿੰਗ ਅਤੇ ਵਿੱਤੀ ਸਿੱਖਿਆ ਅਤੇ ਮਾਰਕੀਟ ਤੱਕ ਪਹੁੰਚ ਜਿਹੇ ਮੌਕੇ ਪ੍ਰਾਪਤ ਹੋਏ, ਜਿਨ੍ਹਾਂ ਦੀ ਵਰਤੋਂ ਕਰਕੇ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਆਤਮਨਿਰਭਰ ਅਤੇ ਉਦਯੋਗਪਤੀ ਵਜੋਂ ਖੜ੍ਹਾ ਕੀਤਾ।
Success Story
ਅੱਜ ਉਹ ਸਫਲਤਾਪੂਰਵਕ ਨੋਟਬੁੱਕ ਨਿਰਮਾਣ ਯੂਨਿਟ ਚਲਾ ਰਹੀ ਹੈ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਸਮਾਜ ਵਿਚ ਆਤਮ ਵਿਸ਼ਵਾਸ ਅਤੇ ਮਾਣ ਵੀ ਹਾਸਲ ਕਰ ਰਹੀ ਹੈ। ਹੁਣ ਉਸਦੇ ਗਰੁੱਪ ਦੀਆਂ ਕਰੀਬ ਹੋਰ ਔਰਤਾਂ ਵੀ ਨੋਟਬੁੱਕ ਬਣਾਕੇ ਆਤਮਨਿਰਭਰਤਾ ਵੱਲ ਕਦਮ ਵਧਾ ਰਹੀਆਂ ਹਨ।
ਮਮਤਾ ਅਰੋੜਾ ਦੀ ਇਹ ਉਪਲਬਧੀ ਸਿਰਫ ਪਿੰਡ ਪੱਕਾ ਕਲਾਂ ਅਤੇ ਜ਼ਿਲ੍ਹਾ ਬਠਿੰਡਾ ਲਈ ਮਾਣ ਦੀ ਗੱਲ ਨਹੀਂ ਹੈ, ਬਲਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਐੱਚਐੱਮਈਐੱਲ ਦੀ ਮਹਿਲਾ ਸਸ਼ਕਤੀਕਰਨ ਪਹਿਲ ਪੇਂਡੂ ਔਰਤਾਂ ਦੇ ਜੀਵਨ ਵਿਚ ਅਸਲ ਬਦਲਾਅ ਲਿਆ ਰਹੀ ਹੈ ਅਤੇ ਉਨ੍ਹਾਂ ਨੂੰ ਆਜੀਵਿਕਾ, ਆਦਰ, ਉਦਯੋਗੀ ਮੌਕੇ ਅਤੇ ਅਗਾਊਂ ਸਮਰਥਾ ਪ੍ਰਦਾਨ ਕਰ ਰਹੀ ਹੈ
ਐੱਚਐੱਮਈਐੱਲ ਦੀ ਸਹਾਇਤਾ ਨੇ ਲਾਏ ਸੁਫਨਿਆਂ ਨੂੰ ਖੰਭ
ਇਸ ਮੌਕੇ ਮਮਤਾ ਅਰੋੜਾ ਨੇ ਕਿਹਾ ਸੈਲਫ ਹੈਲਪ ਗਰੁੱਪ ਨਾਲ ਜੁੜਨ ਤੋਂ ਪਹਿਲਾਂ ਹਰ ਦਿਨ ਚੁਣੌਤੀਆਂ ਨਾਲ ਭਰਿਆ ਹੁੰਦਾ ਸੀ। ਅੱਜ ਉਹ ਆਰਥਿਕ ਤੌਰ ’ਤੇ ਸੁਤੰਤਰ, ਆਤਮਵਿਸ਼ਵਾਸੀ ਹੈ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੀ ਹੈ। ਉਸ ਨੇ ਕਿਹਾ ਕਿ ਐੱਚਐੱਮਈਐੱਲ ਦੀ ਸਹਾਇਤਾ ਨੇ ਉਸਦੇ ਸੁਪਨਿਆਂ ਨੂੰ ਖੰਭ ਲਾਏ ਹਨ।














