ਰਾਜ ਪੱਧਰੀ ਪੁਰਸਕਾਰ ਹਾਸਿਲ ਕਰਨ ‘ਚ ਮਾਲਵੇ ਦੇ ਅਧਿਆਪਕ ਛਾਏ

54 ‘ਚੋਂ 29 ਪੁਰਸਕਾਰ ਆਏ ਮਾਲਵੇ ਦੇ ਹਿੱਸੇ

ਬਠਿੰਡਾ, (ਸੁਖਜੀਤ ਮਾਨ) ਮਲਵਈ ਹਰ ਕੰਮ ‘ਚ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਪੰਜਾਬ ‘ਚ ਜਿੰਨੀਆਂ ਵੀ ਲਹਿਰਾਂ ਚੱਲੀਆਂ ਉਨ੍ਹਾਂ ‘ਚ ਮਲਵਈ ਅੱਗੇ ਲੱਗ ਕੇ ਤੁਰੇ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਜੋ ਪੁਰਸਕਾਰ ਵੰਡੇ ਗਏ ਉਨ੍ਹਾਂ ‘ਚ ਵੀ ਮਲਵਈਆਂ ਦੀ ਝੰਡੀ ਰਹੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਅਗਵਾਈ ‘ਚ ਵੰਡੇ ਗਏ 54 ਰਾਜ ਪੁਰਸਕਾਰਾਂ ‘ਚੋਂ 29 ਪੁਰਸਕਾਰ ਹਾਸਿਲ ਕਰਨ ਵਾਲੇ ਮਾਲਵੇ ਦੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਦੇਸ਼ ਭਰ ਦੇ ਜੋ ਅਧਿਆਪਕਾਂ ਨੂੰ ਰਾਸ਼ਟਰਪਤੀ ਰਾਮਾਨਾਥ ਕੋਵਿੰਦ ਨੇ ਕੌਮੀ ਪੁਰਸਕਾਰ ਸੌਂਪੇ ਹਨ ਉਨ੍ਹਾਂ ‘ਚੋਂ 1 ਪੰਜਾਬ ਦੇ ਹਿੱਸੇ ਆਇਆ ਹੈ ਇਹ ਕੌਮੀ ਪੁਰਸਕਾਰ ਹਾਸਿਲ ਕਰਨ ਵਾਲਾ ਅਧਿਆਪਕ ਰਾਜਿੰਦਰ ਕੁਮਾਰ ਵੀ ਮਾਲਵੇ ਦੇ ਜ਼ਿਲ੍ਹਾ ਫਰੀਦਕੋਟ ‘ਚ ਪੈਂਦੇ ਪਿੰਡ ਵਾੜਾ ਭਾਈਕਾ ਦੇ ਸਕੂਲ ਤੋਂ ਹੈ

ਵੇਰਵਿਆਂ ਮੁਤਾਬਿਕ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਅਧਿਆਪਕਾਂ ਨੂੰ ਪੁਰਸਕਾਰ ਵੰਡਣ ਲਈ ਵੱਡੇ ਪੱਧਰ ‘ਤੇ ਸਮਾਗਮ ਨਹੀਂ ਹੋਇਆ ਸਿੱਖਿਆ ਮੰਤਰੀ ਨੇ ਪਟਿਆਲਾ ਬੈਠਕੇ ਜ਼ਿਲ੍ਹਾ ਪੱਧਰ ‘ਤੇ ਅਧਿਕਾਰੀਆਂ ਨਾਲ ਜੁੜਕੇ ਅਧਿਆਪਕਾਂ ਨੂੰ ਇਹ ਪੁਰਸਕਾਰ ਦਿੱਤੇ ਇਸ ਵਾਰ 54 ਅਧਿਆਪਕਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ ਇਨ੍ਹਾਂ ਰਾਜ ਪੁਰਸਕਾਰਾਂ ‘ਚੋਂ ਸਭ ਤੋਂ ਵੱਧ ਸਿੱਖਿਆ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਦੇ ਹਿੱਸੇ 6 ਪੁਰਸਕਾਰ ਆਏ ਹਨ ਜ਼ਿਲ੍ਹਾ ਫਾਜ਼ਿਲਕਾ ਨੂੰ 3, ਮਾਨਸਾ ਨੂੰ 3, ਲੁਧਿਆਣਾ ਨੂੰ 3, ਬਰਨਾਲਾ ਨੂੰ 1, ਮੋਹਾਲੀ ਨੂੰ 3, ਸ੍ਰੀ ਮੁਕਤਸਰ ਸਾਹਿਬ ਨੂੰ 2, ਫਿਰੋਜ਼ਪੁਰ ਨੂੰ 2, ਪਟਿਆਲਾ ਨੂੰ 3, ਬਠਿੰਡਾ ਨੂੰ 1 ਅਤੇ ਫਰੀਦਕੋਟ ਜ਼ਿਲ੍ਹੇ ਦੇ 2 ਅਧਿਆਪਕਾਂ ਨੂੰ ਰਾਜ ਪੁਰਸਕਾਰ ਮਿਲੇ ਹਨ

ਯੰਗ ਸਟੇਟ ਐਵਾਰਡ ਵੀ 10 ‘ਚੋਂ 8 ਮਾਲਵੇ ਨੇ ਜਿੱਤੇ

ਸਿੱਖਿਆ ਵਿਭਾਗ ਨੇ ਇਸ ਵਾਰ ਅਧਿਆਪਕਾਂ ਨੂੰ ਰਾਜ ਪੁਰਸਕਾਰ ਦੇਣ ਤੋਂ ਇਲਾਵਾ ਪਹਿਲੀ ਵਾਰ 10 ਯੰਗ ਸਟੇਟ ਐਵਾਰਡ ਵੀ ਵੰਡੇ ਇਨ੍ਹਾਂ 10 ਐਵਾਰਡਾਂ ‘ਚੋਂ ਵੀ 8 ਮਾਲਵੇ ਦੇ ਜ਼ਿਲ੍ਹਿਆਂ ਨਾਲ ਸਬੰਧਿਤ ਅਧਿਆਪਕਾਂ ਨੇ ਜਿੱਤੇ ਹਨ ਇਨ੍ਹਾਂ 8 ‘ਚੋਂ ਜ਼ਿਲ੍ਹਾ ਸੰਗਰੂਰ ਨੇ 2, ਫਿਰੋਜ਼ਪੁਰ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਫਾਜਿਲਕਾ , ਮੋਗਾ ਅਤੇ ਮਾਨਸਾ ਨੇ 1-1 ਯੰਗ ਸਟੇਟ ਐਵਾਰਡ ਹਾਸਿਲ ਕੀਤਾ

ਪ੍ਰਬੰਧਕੀ ਐਵਾਰਡਾਂ ‘ਚੋਂ ਵੀ 10 ‘ਚੋਂ 6 ਮਾਲਵੇ ਦੇ

ਸਿੱਖਿਆ ਦੇ ਬਿਹਤਰ ਪ੍ਰਬੰਧਾਂ ਲਈ ਆਪਣੇ ਬਲਾਕਾਂ ਅਤੇ ਜ਼ਿਲ੍ਹਿਆਂ ‘ਚ ਸ਼ਲਾਘਾਯੋਗ ਕੰਮ ਕਰਨ ਵਾਲੇ ਅਧਿਕਾਰੀਆਂ ‘ਚੋਂ ਵੀ ਮਾਲਵੇ ਵਾਲਿਆਂ ਦਾ ਹੱਥ ਉੱਪਰ ਰਿਹਾ ਹੈ ਇਸ ਕੈਟਾਗਿਰੀ ‘ਚ ਵੀ 10 ਪੁਰਸਕਾਰ ਵੰਡੇ ਗਏ ਜਿਨ੍ਹਾਂ ‘ਚੋਂ 6 ਹਾਸਿਲ ਕੀਤੇ ਬਠਿੰਡਾ ਤੇ ਲੁਧਿਆਣਾ ਜ਼ਿਲ੍ਹੇ ਨੂੰ 2-2 ਪੁਰਸਕਾਰ, ਪਟਿਆਲਾ ਤੇ ਫਾਜਿਲਕਾ ਨੂੰ 1-1 ਪੁਰਸਕਾਰ ਮਿਲਿਆ

ਅਧਿਆਪਕਾਂ ਦੇ ਸੰਘਰਸ਼ ‘ਚ ਵੀ ਮਾਲਵਾ ਮੋਹਰੀ

ਅਧਿਆਪਕ ਧਿਰਾਂ ਨੇ ਆਪਣੀਆਂ ਨੌਕਰੀਆਂ ਜਾਂ ਹੋਰ ਮੰਗਾਂ ਸਬੰਧੀ ਜਿੰਨ੍ਹੇ ਵੀ ਸੰਘਰਸ਼ ਕੀਤੇ ਹਨ ਇਨ੍ਹਾ ‘ਚ ਮਾਲਵੇ ਦੀ ਧਰਤੀ ਹੀ ਸੰਘਰਸ਼ ਦਾ ਮੈਦਾਨ ਬਣਦੀ ਰਹੀ ਹੈ ਈਟੀਟੀ ਅਧਿਆਪਕਾਂ ਸਮੇਤ ਹੁਣ ਤੱਕ ਜਿੰਨੀਆਂ ਵੀ ਅਧਿਆਪਕ ਧਿਰਾਂ ਨੇ ਸੰਘਰਸ਼ ਕੀਤਾ ਉਨ੍ਹਾ ਨੇ ਬਠਿੰਡਾ ਅਤੇ ਬਰਨਾਲਾ ਆਦਿ ‘ਚ ਸਰਕਾਰ ਨੂੰ ਸਮੇਂ-ਸਮੇਂ ਸਿਰ ਲਲਕਾਰਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.