Malout News : ਬਲਾਕ ਪੱਧਰੀ ਨਾਮ-ਚਰਚਾ ‘ਚ ਉਤਸ਼ਾਹ ਨਾਲ ਪੁੱਜੀ ਸਾਧ-ਸੰਗਤ

Malout News

ਜੋਨ ਨੰਬਰ 2 ਵੱਲੋਂ ਨਾਮ ਚਰਚਾ ਵਿੱਚ ਕੀਤੇ ਪ੍ਰਬੰਧਾਂ ਦੀ ਸਾਧ-ਸੰਗਤ ਨੇ ਕੀਤੀ ਸ਼ਲਾਘਾ | Malout News

ਮਲੋਟ (ਮਨੋਜ)। Malout News : ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੇ ਪਵਿੱਤਰ ਮਹਾਂਪਰਉਪਕਾਰ ਮਹੀਨੇ (ਗੁਰਗੱਦੀ ਮਹੀਨੇ) ਨੂੰ ਸਮਰਪਿਤ ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਜੋਨ ਨੰਬਰ 2 ਦੀ ਸਮੂਹ ਸਾਧ-ਸੰਗਤ ਵੱਲੋਂ ਪੰਚਾਇਤੀ ਧਰਮਸ਼ਾਲਾ, ਜੰਡੀ ਵਾਲਾ ਚੌਂਕ ਮਲੋਟ ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤੱਕ ਕਰਵਾਈ ਗਈ। ਨਾਮ-ਚਰਚਾ ਵਿੱਚ ਸਾਧ-ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਿਰਕਤ ਕਰਕੇ ਜਿੱਥੇ ਗੁਰੂ ਜਸ ਸਰਵਣ ਕੀਤਾ ਉਥੇ ਜੋਨ ਨੰਬਰ 2 ਦੀ ਸਾਧ-ਸੰਗਤ ਵੱਲੋਂ ਸਾਧ-ਸੰਗਤ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ।

Malout News

ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸੀ ਪ੍ਰਥਾਏ ਸ਼ਬਦਬਾਣੀ ਸੁਣਾਈ ਜਿਸ ਨੂੰ ਸਾਧ-ਸੰਗਤ ਨੇ ਪੂਰੇ ਅਨੁਸ਼ਾਸ਼ਨਬੱਧ ਅਤੇ ਸ਼ਾਂਤਮਈ ਢੰਗ ਨਾਲ ਸਰਵਣ ਕੀਤਾ।

Malout News

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਸੇਵਾ ਦਾ ਸੁਨੇਹਾ ਲੱਗਦਾ ਹੈ ਤਾਂ ਸਮੂਹ ਸਾਧ-ਸੰਗਤ ਨੇ ਉਸ ਤੇ ਪੂਰਾ ਪੂਰਾ ਅਮਲ ਕਰਨਾ ਹੈ ਅਤੇ ਵੱਧ ਚੜ੍ਹ ਕੇ ਸਿਮਰਨ ਅਤੇ ਸੇਵਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੇ ਪਵਿੱਤਰ ਮਹਾਂਪਰਉਪਕਾਰ ਮਹੀਨੇ (ਗੁਰਗੱਦੀ ਮਹੀਨੇ) ਦੀ ਸਮੂਹ ਸਾਧ-ਸੰਗਤ ਨੂੰ ਵਧਾਈ ਦਿੱਤੀ। Malout News

Malout News

ਜੋਨ ਨੰਬਰ 2 ਦੇ ਪ੍ਰੇਮੀ ਸੇਵਕ ਰੋਬਿਨ ਗਾਬਾ ਇੰਸਾਂ ਨੇ ਦੱਸਿਆ ਕਿ ਜੋਨ ਦੀ ਸਾਰੀ ਹੀ ਟੀਮ ਅਤੇ ਸੇਵਾਦਾਰਾਂ ਨੇ ਆਪਣੀ-ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਨਾਮ-ਚਰਚਾ ਵਿੱਚ ਵੱਧ ਤੋਂ ਵੱਧ ਸੇਵਾ ਕੀਤੀ। ਇਸ ਮੌਕੇ 85 ਮੈਂਬਰ ਪੰਜਾਬ ਬਲਰਾਜ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ ਅਤੇ ਅਮਰਜੀਤ ਕੌਰ ਇੰਸਾਂ ਤੋਂ ਇਲਾਵਾ ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਬਲਵੰਤ ਇੰਸਾਂ, ਬਿੰਟੂ ਪਾਲ ਇੰਸਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਘੁਮਿਆਰਾ ਦੇ ਗੋਰਾ ਸਿੰਘ ਇੰਸਾਂ, ਕੁਰਾਈਵਾਲਾ ਦੇ ਜਗਦੇਵ ਸਿੰਘ ਇੰਸਾਂ ਤੋਂ ਇਲਾਵਾ ਜੋਨ 2 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਪ੍ਰੇਮ ਕੁਮਾਰ ਚਾਵਲਾ ਇੰਸਾਂ, ਮਹਿੰਦਰ ਸੋਨੀ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਸੌਰਵ ਜੱਗਾ ਇੰਸਾਂ, ਦੀਪਕ ਨਰੂਲਾ ਇੰਸਾਂ, ਅਜੈ ਇੰਸਾਂ, ਅਰੁਣ ਅਨੇਜਾ ਇੰਸਾਂ, ਸਰੋਜ ਅਨੇਜਾ ਇੰਸਾਂ, ਸ਼ੀਲਾ ਬਾਂਸਲ ਇੰਸਾਂ, ਸੁਨੀਤਾ ਧਮੀਜਾ ਇੰਸਾਂ, ਮਮਤਾ ਗਰੋਵਰ ਇੰਸਾਂ, ਹਰਪਾਲ ਕੌਰ ਇੰਸਾਂ, ਸਿਮਰਨ ਇੰਸਾਂ ਅਤੇ ਪੂਨਮ ਇੰਸਾਂ ਵੀ ਮੌਜੂਦ ਸਨ। Malout News

Read Also : ਫੈਕਟਰੀ ’ਚ ਲੱਗੀ ਭਿਆਨਕ ਅੱਗ ’ਤੇ ਡੇਰਾ ਪ੍ਰੇਮੀਆਂ ਨੇ ਪਾਇਆ ਕਾਬੂ