ਲੋੜਵੰਦ ਬਜ਼ੁਰਗਾਂ ਅਤੇ ਔਰਤਾਂ ਨੂੰ ਵੰਡੇ ਸੂਟ ਅਤੇ ਰਾਸ਼ਨ | Malout News
- ਲੋੜਵੰਦ ਬੱਚਿਆਂ ਨੂੰ ਵੀ ਵੰਡੀ ਸਟੇਸ਼ਨਰੀ
ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 166 ਮਾਨਵਤਾ ਭਲਾਈ ਕਾਰਜਾਂ ਵਿੱਚ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਵੱਧ ਤੋਂ ਵੱਧ ਸਹਿਯੋਗ ਕਰਦੀ ਆ ਰਹੀ ਹੈ ਜਿਸ ਦੇ ਤਹਿਤ ਲੋੜਵੰਦਾਂ ਦਾ ਭਲਾ ਰਿਹਾ ਹੈ। ਮਾਨਵਤਾ ਭਲਾਈ ਕਾਰਜਾਂ ਦੀ ਕੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਬਲਾਕ ਮਲੋਟ ਦੇ ਜੋਨ ਨੰਬਰ 5 ਦੀ ਸਮੂਹ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੁਆਰਾ ਚਲਾਏ ’ਬਜ਼ੁਰਗ ਸੰਭਾਲ’ ਮਾਨਵਤਾ ਭਲਾਈ ਕਾਰਜ ਤਹਿਤ ਲੋੜਵੰਦ ਬਜ਼ੁਰਗਾਂ ਨੂੰ ਜਿੱਥੇ ਕੱਪੜੇ ਅਤੇ ਰਾਸ਼ਨ ਵੰਡਿਆ ਗਿਆ ਉਥੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ। Malout News
ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾਂ ਹੀ ਮੋਹਰੀ ਰਹਿੰਦੀ ਹੈ : 85 ਮੈਂਬਰ ਪੰਜਾਬ | Malout News
ਜਾਣਕਾਰੀ ਦਿੰਦਿਆਂ ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਮਹੀਨਾ ਚੱਲ ਰਿਹਾ ਹੈ। ਇਸ ਮਹੀਨੇ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਜੋਰਾਂ-ਸ਼ੋਰਾਂ ਨਾਲ ਕਰ ਰਹੀ ਹੈ ਅਤੇ ਬਲਾਕ ਮਲੋਟ ਦੇ ਜੋਨ 5 ਦੀ ਸਾਧ-ਸੰਗਤ ਵੀ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਹੈ ਅਤੇ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਤਹਿਤ ’ਬਜ਼ੁਰਗ ਸੰਭਾਲ’ ਮਾਨਵਤਾ ਭਲਾਈ ਕਾਰਜ ਤਹਿਤ 9 ਲੋੜਵੰਦ ਬਜ਼ੁਰਗ ਮਰਦਾਂ ਨੂੰ ਕੁੜਤੇ ਪਜ਼ਾਮੇ ਅਤੇ 9 ਲੋੜਵੰਦ ਬਜ਼ੁਰਗ ਔਰਤਾਂ ਨੂੰ ਲੇਡੀਜ਼ ਸੂਟ ਸਮੇਤ ਕੁੱਲ 31 ਸੂਟ ਵੰਡੇ ਗਏ ਅਤੇ 2 ਲੋੜਵੰਦ ਬਜ਼ੁਰਗਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇੱਥੇ ਹੀ ਬਸ ਨਹੀਂ ਬਲਕਿ ਲਗਭਗ 30 ਬੱਚਿਆਂ ਨੂੰ ਸਟੇਸ਼ਨਰੀ ਜਿਸ ਵਿੱਚ ਕਾਪੀਆਂ, ਪੈਨਸਿਲਾਂ, ਰਬੜ ਅਤੇ ਸ਼ਾਰਪਨਰ ਆਦਿ ਵੀ ਵੰਡਿਆ ਗਿਆ ਹੈ। Malout News
ਇਸ ਮੌਕੇ ਜੋਨ ਨੰਬਰ 5 ਦੀ ਪੇ੍ਰਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਸ਼ੰਭੂ ਇੰਸਾਂ, ਤਾਰਾ ਇੰਸਾਂ, ਸੁਨੀਲ ਫੁਟੇਲਾ ਇੰਸਾਂ, ਸੇਵਾਦਾਰ ਸੁਨੀਲ ਬਿੱਟੂ ਇੰਸਾਂ, ਅਨਿਲ ਕੁਮਾਰ ਇੰਸਾਂ, ਮੰਗਤ ਰਾਮ ਇੰਸਾਂ ਅਤੇ ਰਾਜ ਕੁਮਾਰ ਇੰਸਾਂ ਤੋਂ ਇਲਾਵਾ ਪ੍ਰੇਮੀ ਸੰਮਤੀ ਦੀਆਂ ਸੇਵਾਦਾਰ ਭੈਣਾਂ ਆਗਿਆ ਕੌਰ ਇੰਸਾਂ, ਕਿਰਨ ਇੰਸਾਂ, ਨਿਸ਼ਾ ਇੰਸਾਂ, ਨੀਲਮ ਇੰਸਾਂ, ਅੰਕਿਤਾ ਇੰਸਾਂ ਅਤੇ ਮੱਲਿਕਾ ਇੰਸਾਂ ਮੌਜ਼ੂਦ ਸਨ।
ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾਂ ਹੀ ਮੋਹਰੀ ਰਹਿੰਦੀ ਹੈ : 85 ਮੈਂਬਰ ਪੰਜਾਬ
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਹਮੇਸ਼ਾਂ ਹੀ ਸਿਰਫ਼ ਤੇ ਸਿਰਫ਼ ਮਾਨਵਤਾ ਭਲਾਈ ਦਾ ਹੀ ਪਾਠ ਪੜ੍ਹਾਇਆ ਹੈ ਅਤੇ ਸਾਧ-ਸੰਗਤ ਦਿਨ ਰਾਤ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੀ ਹੋਈ ਹੈ ਅਤੇ ਬਲਾਕ ਮਲੋਟ ਦੀ ਸਾਧ-ਸੰਗਤ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਵਿੱਚ ਮੋਹਰੀ ਰਹਿੰਦੀ ਹੈ । ਉਨ੍ਹਾਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਸਾਧ-ਸੰਗਤ ਮਾਨਵਤਾ ਨੂੰ ਸਮਰਪਿਤ ਹੈ।
ਸਾਧ-ਸੰਗਤ ਮਾਨਵਤਾ ਭਲਾਈ ਕਾਰਜ ਕਰਕੇ ਮਨੁੱਖਤਾ ਦਾ ਭਲਾ ਕਰ ਰਹੀ ਹੈ : ਐਸਡੀਓ ਅਨਿਲ ਗੋਇਲ
ਅਨਿਲ ਗੋਇਲ ਐਸਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਲੋਟ ਨੇ ਕਿਹਾ ਕਿ ਬਲਾਕ ਮਲੋਟ ਅਤੇ ਜੋਨ ਨੰਬਰ 5 ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨੁੱਖਤਾ ਦਾ ਭਲਾ ਕਰ ਰਹੀ ਹੈ। ਇਸ ਲਈ ਪੂਜਨੀਕ ਗੁਰੂ ਜੀ ਨੂੰ ਸਲਾਮ ਹੈ ਜਿੰਨ੍ਹਾਂ ਨੇ ਸੇਵਾਦਾਰਾਂ ਨੂੰ ਇੰਨੀ ਵਧੀਆ ਸਿੱਖਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਦਾ ਮਾਨਵਤਾ ਭਲਾਈ ਕਾਰਜਾਂ ਲਈ ਜ਼ਜਬਾ ਵੀ ਕਮਾਲ ਦਾ ਹੈ।
Read Also : New Ration Card : ਖੁਸ਼ਖਬਰੀ! ਕੀ ਤੁਸੀਂ ਵੀ ਬਨਵਾਉਣਾ ਐ ਨਵਾਂ ਰਾਸ਼ਨ ਕਾਰਡ, ਪੰਜਾਬ ਦੇ ਮੰਤਰੀ ਨੇ ਦਿੱਤਾ ਚੰਗਾ ਅਪਡੇਟ