Malout News: ਹੁਣ ਤੱਕ 37 ਵਾਰ ਖੂਨਦਾਨ ਕਰ ਚੁੱਕਿਆ ਹਾਂ : ਮਨੋਜ ਅਸੀਜਾ
- ਪਤਵੰਤਿਆਂ ਨੇ ਕੀਤੀ ਸ਼ਲਾਘਾ | Malout News
Malout News: ਮਲੋਟ (ਮਨੋਜ)। ਇੱਕ ਔਰਤ ਮਰੀਜ਼ ਨੂੰ ਜਦੋਂ ਇਲਾਜ ਦੌਰਾਨ ਖੂਨ ਦੀ ਲੋੜ ਪਈ ਤਾਂ ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਮਲੋਟ ਦੇ ਬਲੱਡ ਬੈਂਕ ਵਿੱਚ ਤੁਰੰਤ ਪਹੁੰਚ ਕੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਉਕਤ ਔਰਤ ਮਰੀਜ਼ ਦੀ ਜਾਨ ਬਚਾਉਣ ਵਿੱਚ ਸਹਿਯੋਗ ਕੀਤਾ।
ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਮਲੋਟ ਦੀ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਅਤੇ ਟਿੰਕੂ ਇੰਸਾਂ ਨੇ ਦੱਸਿਆ ਕਿ ਜਦੋਂ ਇੱਕ ਔਰਤ ਮਰੀਜ਼ ਨੂੰ ਇਲਾਜ ਦੌਰਾਨ ਏਬੀ ਪਾਜ਼ਿਟਿਵ ਗਰੁੱਪ ਖੂਨ ਦੀ ਲੋੜ ਪਈ ਤਾਂ ਉਨ੍ਹਾਂ ਨੇ ਮਲੋਟ ਦੀਆਂ ਸਮੂਹ ਸਮਾਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਮਲੋਟ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। Malout News
Read Also : ਆਯੁਸ਼ਮਾਨ ਅਰੋਗਿਆ ਮੰਦਰ ਤੋਂ ਹਨੂੰਮਾਨਗੜ੍ਹ ਵਾਸੀਆਂ ਨੂੰ ਮਿਲਣਗੀਆਂ ਬਿਹਤਰ ਸਿਹਤ ਸੇਵਾਵਾਂ
ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ 37 ਵਾਰ ਖੂਨਦਾਨ ਕੀਤਾ ਹੈ ਅਤੇ ਇਹ ਭਲਾਈ ਦਾ ਕਾਰਜ ਉਹ ਕਰਦੇ ਹੀ ਰਹਿਣਗੇ। ਇਸ ਮੌਕੇ ਬਲੱਡ ਬੈਂਕ ਦੇ ਇੰਚਾਰਜ ਡਾ.ਚੇਤਨ ਖੁਰਾਣਾ, ਸ਼ਾਨੇ ਪੰਜਾਬ ਫਾਊਂਡੇਸ਼ਨ ਮਲੋਟ ਦੇ ਮੈਨੇਜਿੰਗ ਡਾਇਰੈਕਟਰ ਰਵੀ ਬਾਂਸਲ, ਭਾਰਤ ਵਿਕਾਸ ਪਰਿਸ਼ਦ ਪੰਜਾਬ ਦੇ ਰਜਿੰਦਰ ਪਪਨੇਜਾ, ਮਲੋਟ ਦੇ ਪ੍ਰਧਾਨ ਧਰਮਪਾਲ ਗੂੰਬਰ, ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਦੇ ਚਾਰਟਰ ਪ੍ਰੈਜ਼ੀਡੈਂਟ ਲਾਇਨ ਮੁਨੀਸ਼ ਗਗਨੇਜਾ, ਪ੍ਰਧਾਨ ਲਾਇਨ ਵਰਿੰਦਰ ਬਾਂਸਲ, ਸੈਕਟਰੀ ਬਲਜੀਤ ਭੁੱਲਰ ਨੇ ਕਿਹਾ ਕਿ ਮਨੋਜ ਅਸੀਜਾ ਮਲੋਟ ਇਲਾਕੇ ਦੀ ਇੱਕ ਅਜਿਹੀ ਸਖ਼ਸ਼ੀਅਤ ਹਨ ਜੋ 24 ਘੰਟੇ ਮਾਨਵਤਾ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ।