ਨਵੀਂ ਚੋਣ ਕਮੇਟੀ ਨੇ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਦੀ ਵੀ ਕਰਾਈ ਵਾਪਸੀ
ਕੋਲੰਬੋ, 14 ਦਸੰਬਰ
ਸ਼੍ਰੀਲੰਕਾ ਕ੍ਰਿਕਟ ਬੋਰਡ (ਐਸਐਲਸੀ) ਦੀ ਚੋਣ ਕਮੇਟੀ ‘ਚ ਬਦਲਾਅ ਨੇ ਟੀਮ ਦੇ ਸੀਮਤ ਓਵਰ ਫਾਰਮੇਟ ਦੀ ਕਪਤਾਨੀ ਨੂੰ ਵੀ ਬਦਲ ਦਿੱਤਾ ਹੈ ਜਿਸ ਤੋਂ ਬਾਅਦ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ ਨੂੰ ਨਿਊਜ਼ੀਲੈਂਡ ਵਿਰੁੱਧ ਲੜੀ ‘ਚ ਇੱਕ ਰੋਜ਼ਾ ਅਤੇ ਟੀ20 ਦੀ ਕਪਤਾਨੀ ਦਿੱਤੀ ਗਈ ਹੈ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਨੂੰ ਟੀਮ ਦਾ ਉਪਕਪਤਾਨ ਬਣਾਇਆ ਗਿਆ ਹੈ
ਦਿਨੇਸ਼ ਚਾਂਡੀਮਲ ਨੇ ਹਾਲ ਹੀ ‘ਚ ਇੰਗਲੈਂਡ ਵਿਰੁੱਧ ਸ਼੍ਰੀਲੰਕਾ ਦੀ ਇੱਕ ਰੋਜ਼ਾ ਟੀਮ ਦੀ ਕਪਤਾਨੀ ਕੀਤੀ ਸੀ ਜਦੋਂਕਿ ਤਿਸ਼ਾਰਾ ਪਰੇਰਾ ਟੀ20 ਟੀਮ ਦੇ ਕਪਤਾਨ ਰਹੇ ਸਨ ਪਰ ਗ੍ਰੀਮ ਲਾਰਬੁਈ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੇ ਜਾਂਦੇ ਹੀ ਅਸ਼ਾਂਤਾ ਡੀ ਮੇਲ ਦੇ ਨਵੇਂ ਚੋਣ ਪੈਨਲ ਨੇ ਮਲਿੰਗਾ ਨੂੰ ਟੀਮ ਦੀ ਕਪਤਾਨੀ ਸੌਂਪ ਦਿੱਤੀ ਹੈ ਜਦੋਂਕਿ ਤਿੰਨ ਮਹੀਨੇ ਪਹਿਲਾਂ ਹੀ ਮਲਿੰਗਾ ਦੀ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਹੋਈ ਹੈ
ਮਲਿੰਗਾ ਨੇ ਸਤੰਬਰ ‘ਚ ਏਸ਼ੀਆ ਕੱਪ ਖੇਡਿਆ ਸੀ ਪਰ ਉਸ ਤੋਂ ਬਾਅਦ ਖ਼ਰਾਬ ਫਿਟਨੈੱਸ ਕਾਰਨ ਲਗਭੱਗ ਇੱਕ ਸਾਲ ਤੋਂ ਟੀਮ ਤੋਂ ਬਾਹਰ ਹਨ ਫਿਟਨੈੱਸ ਨੂੰ ਲੈ ਕੇ ਬਾਹਰ ਕੀਤੇ ਗਏ ਅੰਜੇਲੋ ਮੈਥਿਊਜ਼ ਨੂੰ ਵੀ ਸੀਮਤ ਓਵਰਾਂ ‘ਚ ਵਾਪਸੀ ਕਰਵਾਈ ਗਈ ਹੈ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਇੱਕ ਰੋਜ਼ਾ ਅਤੇ ਇੱਕ ਟੀ20 ਮੈਚ ਦੀ ਲੜੀ 3 ਜਨਵਰੀ ਤੋਂ ਸ਼ੁਰੂ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।