ਪ੍ਰਵਾਸੀ ਬੱਚਿਆਂ ਨੂੰ ਪਰਿਵਾਰ ਤੋਂ ਵੱਖ ਕਰਨ ਲਈ ਕੀਤੀ ਨਿੰਦਾ | Trump
ਰਿਓ ਦਿ ਜੇਨਰੋ, (ਏਜੰਸੀ)। ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਮਲਾਲਾ ਯੂਸੁਫਜਈ ਨੇ ਅਮਰੀਕਾ ‘ਚ ਗੈਰ ਕਾਨੂੰਨੀ ਤਰੀਕੇ ਨਾਲ ਆਏ ਪ੍ਰਵਾਸੀਆਂ ਦੇ ਬੱਚਿਆਂ ਨੂੰ ਪਰਿਵਾਰ ਤੋਂ ਵੱਖ ਕਰਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ।ਮੈਕਸਿਕੋ ਤੋਂ ਅਮਰੀਕਾ ‘ਚ ਗੈਰ ਕਾਨੂੰਨੀ ਤੌਰ ‘ਤੇ ਆਏ ਪ੍ਰਵਾਸੀਆਂ ਲਈ ਟਰੰਪ ਪ੍ਰਾਸ਼ਨ ਨੇ ਬਹੁਤ ਹੀ ਸਖ਼ਤ ਨੀਤੀ ਅਪਣਾ ਰੱਖੀ ਹੈ ਅਤੇ ਮਈ ਮਹੀਨੇ ਤੋਂ ਹੁਣ ਤੱਕ ਅਜਿਹੇ ਪਰਿਵਾਰਾਂ ਦੇ 2300 ਤੋਂ ਜ਼ਿਆਦਾ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਤੋਂ ਵੱਖ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਪਰਿਵਾਰਾਂ ਨੂੰ ਬਾਲਗ ਮੈਂਬਰਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਇਸੇ ਵਜ੍ਹਾ ਨਾਲ ਬੱਚਿਆਂ ਨੂੰ ਉਹਨਾਂ ਤੋਂ ਵੱਖ ਕਰ ਦਿੱਤਾ ਗਿਆ ਹੈ।
ਹਾਲਾਂਕਿ ਜਨਤਕ ਤੌਰ ‘ਤੇ ਹੋ ਰਹੀ ਨਿੰਦਾ ਅਤੇ ਅਦਾਲਤੀ ਫੈਸਲਿਆਂ ਤੋਂ ਬਾਅਦ ਹੁਣ ਇਸ ਨੀਤੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਮਲਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਬਹੁਤ ਹੀ ਕਠੋਰ, ਪੱਖਪੂਰਨ ਅਤੇ ਅਮਨੁੱਖੀ ਫੈਸਲਾ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਕੋਈ ਅਜਿਹਾ ਆਖਰ ਕਿਉਂ ਕਰ ਸਕਦਾ ਹੈ।’ਮਲਾਲਾ ਇਨੀਂ ਦਿਨੀਂ ਬ੍ਰਾਜੀਲ, ਲੈਟਿਨ ਅਮਰੀਕੀ ਦੇਸਾਂ ਦੇ ਦੌਰ ਤੇ ਹੈ ਅਤੇ ਬੱਚੀਆਂ ਦੀ ਸਿੱਖਿਆ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਸਿੱਖਿਆ ਦਿੱਤੇ ਜਾਣ ਲਈ ਉਹਨਾਂਦ ੇ ਮਾਤਾ ਪਿਤਾ ਨੂੰ ਉਤਸਾਹਿਤ ਕਰ ਰਹੀ ਹੈ ਅਤੇ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਿਆ ਦੇ ਖੇਤਰ ‘ਚ ਆਬੰਟਿਤ ਧਨਰਾਸ਼ੀ ‘ਚ ਵਾਧਾ ਕੀਤੇ ਜਾਣ ਦੀ ਸਮਰਥਕ ਵੀ ਹੈ।