ਰਾਜਸਥਾਨ ਫੀਡਰ ਵਿੱਚ ਛੱਡਿਆ ਜਾ ਰਿਹਾ ਨਾਮਾਤਰ ਪਾਣੀ
- ਰੋਪੜ ਹੈਡ ਵਾਲਾ ਪਾਣੀ ਨਹੀ ਪਹੁੰਚਿਆ ਅਜੇ ਪਰ ਹਰੀਕੇ ਹੈੱਡ ਤੋਂ ਅੱਗੇ ਛੱਡਿਆ 37 ਹਜਾਰ ਕਿਉਸਿਕ ਪਾਣੀ : ਐਕਸੀਅਨ ਰਾਜਨ
ਹਰੀਕੇ ਪੱਤਣ ਫਿਰੋਜ਼ਪੁਰ (ਸਤਪਾਲ ਥਿੰਦ): ਰੋਪੜ ਹੈਡ ਵਰਕਸ ਤੋਂ 1ਲੱਖ 70 ਹਜਾਰ ਕਿਉਸਿਕ ਤੋਂ ਵੱਧ ਛੱਡਿਆ ਗਿਆ ਸਤਲੁਜ ਦਰਿਆ ਵਿੱਚ ਪਾਣੀ ਅਜੇ ਹਰੀ ਕੇ ਹੈਡ ਨਹੀ ਪਹੁੰਚਿਆ ਪਰ ਹਰੀ ਕੇ ਨਿਕਲਣ ਵਾਲੀ ਰਾਜਸਥਾਨ ਫ਼ੀਡਰ ਨਹਿਰ ਤੇ ਫਿਰੋਜ਼ਪੁਰ ਫ਼ੀਡਰ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਨਾਮਾਤਰ ਪਾਣੀ ਹੀ ਇਨ੍ਹਾਂ ਨਹਿਰਾਂ ਵਿੱਚ ਜਾ ਰਿਹਾ ਹੈ ਤੇ ਮਖੂ ਕੈਨਾਲ ਦਾ ਦਰ ਪਾਣੀ ਦੇ ਤੇਜ਼ ਵਹਾ ਕਾਰਨ ਟੁੱਟ ਗਿਆ ਹੈ ਜਿਸ ਨੂੰ ਕੰਟਰੋਲ ਕਰਨ ਲਈ ਗੱਟਿਆ ਵਿੱਚ ਮਿੱਟੀ ਪਾ ਕੇ ਦਰ ਬੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਪਾਣੀ ਵੱਡੀ ਮਾਤਰਾ ਵਿੱਚ ਤੇਜ ਗਤੀ ਨਾਲ ਪਾਕਿਸਤਾਨ ਵਾਲੇ ਪਾਸੇ ਨੂੰ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭੂਚਾਲ ਦੇ ਜ਼ੋਰਦਾਰ ਝਟਕੇ, ਕਾਫ਼ੀ ਦੇਰ ਤੱਕ ਦਹਿਸ਼ਤ ’ਚ ਰਹੇ ਲੋਕ
ਇਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਨਹਿਰੀ ਵਿਭਾਗ ਦੇ ਐਕਸੀਅਨ ਰਾਜਨ ਨੇ ਦੱਸਿਆ ਕਿ ਘਬਰਾਉਣ ਦੀ ਲੋੜ ਜੋ ਪਾਣੀ ਰੋਪੜ ਵਾਲਾ ਆਉਣਾ ਹੈ ਅਜੇ ਨਹੀ ਪਹੁੰਚਿਆ ਜਿਸ ਤੋਂ ਪਹਿਲਾਂ ਹੀ 37 ਹਜਾਰ ਕਿਉਸਿਕ ਪਾਣੀ ਪਾਕਿਸਤਾਨ ਵਾਲੇ ਪਾਸੇ ਛੱਡਿਆ ਜਾ ਚੁੱਕਿਆ ਹੈ।ਉਨਾ ਕਿਹਾ ਕਿ ਮਖੂ ਕੈਨਾਲ ਦਾ ਦਰ ਟੁੱਟਣ ਕਾਰਨ ਉਸ ਨੂੰ ਗੱਟਿਆ ਨਾਲ ਬੰਦ ਕੀਤਾ ਜਾ ਰਿਹਾ ਹੈ।