ਸਾਡੇ ਨਾਲ ਸ਼ਾਮਲ

Follow us

22.3 C
Chandigarh
Wednesday, February 18, 2026
More
    Home Breaking News Smart Meters ...

    Smart Meters Punjab: ਪੰਜਾਬ ’ਚ ਚਿੱਪ ਵਾਲੇ ਸਮਾਰਟ ਮੀਟਰਾਂ ਸਬੰਧੀ ਆਇਆ ਵੱਡਾ ਅਪਡੇਟ

    Smart Meters Punjab
    Smart Meters Punjab: ਪੰਜਾਬ ’ਚ ਚਿੱਪ ਵਾਲੇ ਸਮਾਰਟ ਮੀਟਰਾਂ ਸਬੰਧੀ ਆਇਆ ਵੱਡਾ ਅਪਡੇਟ

    Smart Meters Punjab: ਪੰਜਾਬ ਦੇ ਸਰਕਾਰੀ ਵਿਭਾਗਾਂ ਵੱਲ 2339 ਕਰੋੜ ਤੋਂ ਵੱਧ ਦਾ ਬਕਾਇਆ ਪੈਂਡਿੰਗ

    Smart Meters Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਵੱਲੋਂ ਸਰਕਾਰੀ ਵਿਭਾਗਾਂ ਵਿੱਚ ਪ੍ਰੀ-ਪੇਡ ਸਮਾਰਟ ਮੀਟਰਾਂ ਨੂੰ ਚਾਲੂ ਕਰ ਦਿੱਤਾ ਗਿਆ ਹੈ ਅਤੇ ਕਈਆਂ ਵਿੱਚ ਇਹ ਸਮਾਰਟ ਮੀਟਰ ਲਾਉਣ ਦੀ ਪ੍ਰਕਿਰਿਆ ਜਾਰੀ ਹੈ। ਪਾਵਰਕੌਮ ਵੱਲੋਂ ਇਨ੍ਹਾਂ ਸਮਾਰਟ ਮੀਟਰਾਂ ਨੂੰ ਪੂਰੀ ਫੁਰਤੀ ਨਾਲ ਚਾਲੂ ਕੀਤਾ ਜਾ ਰਿਹਾ ਹੈ। ਇੱਧਰ ਪਾਵਰਕੌਮ ਦਾ ਸਰਕਾਰੀ ਵਿਭਾਗਾਂ ਵੱਲ ਬਿਜਲੀ ਬਿੱਲਾਂ ਦਾ ਪਿਛਲਾ ਬਕਾਇਆ 2339 ਕਰੋੜ ਤੋਂ ਜ਼ਿਆਦਾ ਦਾ ਖੜ੍ਹਾ ਹੈ।

    ਦੱਸਣਯੋਗ ਹੈ ਕਿ ਪਾਵਰਕੌਮ ਵੱਲੋਂ 15 ਫਰਵਰੀ 2026 ਤੋਂ ਸਰਕਾਰੀ ਕੁਨੈਕਸ਼ਨਾਂ ਤੇ ਪ੍ਰੀ ਪੇਡ ਸਮਾਰਟ ਮੀਟਰਿੰਗ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪ੍ਰੀ-ਪੇਡ ਮੀਟਰਿੰਗ ਸਿਰਫ਼ 1 ਫੇਜ਼ ਅਤੇ 3 ਫੇਜ਼ ਪੂਰੇ ਮੌਜੂਦਾ ਸਮਾਰਟ ਮੀਟਰਾਂ ’ਤੇ ਲਾਗੂ ਕੀਤੀ ਜਾਵੇਗੀ, ਜਿਨ੍ਹਾਂ ਦਾ ਲੋਡ 7 ਕਿਲੋਵਾਟ 1 ਫੇਜ਼ ਤੱਕ ਅਤੇ 7 ਕਿਲੋਵਾਟ ਤੋਂ 45 ਕੇਵੀਏ 3 ਫੇਜ਼ ਤੱਕ ਹੋਵੇ ਅਤੇ ਲੋਡ 100 ਐਂਪੀਅਰ ਤੋਂ ਵੱਧ ਨਾ ਹੋਵੇ।

    ਇਸ ਦੇ ਨਾਲ ਹੀ ਕਈ ਹੋਰ ਹਦਾਇਤਾਂ ਵੀ ਆਪਣੇ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਗਈਆਂ ਸਨ। ਵੱਡੀ ਗਿਣਤੀ ਸਰਕਾਰੀ ਅਦਾਰੇ ਪਾਵਰਕੌਮ ਦੀ ਡਿਫਾਲਟ ਲਿਸਟ ਵਿੱਚ ਪਿਛਲੇ ਕਾਫ਼ੀ ਸਾਲਾਂ ਤੋਂ ਚੱਲ ਰਹੇ ਹਨ, ਜਿਨ੍ਹਾਂ ਵੱਲੋਂ ਆਪਣਾ ਬਿਜਲੀ ਬਿੱਲ ਨਹੀਂ ਭਰਿਆ ਗਿਆ। ਪਤਾ ਲੱਗਾ ਹੈ ਕਿ ਦਸੰਬਰ 2025 ਤੱਕ 2339 ਕਰੋੜ ਤੋਂ ਜ਼ਿਆਦਾ ਦੀ ਰਕਮ ਸਰਕਾਰੀ ਵਿਭਾਗਾਂ ਵੱਲ ਬਿੱਲਾਂ ਦੀ ਖੜ੍ਹੀ ਹੈ। ਭਾਵੇਂ ਕਿ ਸਮੇਂ ਸਮੇਂ ’ਤੇ ਪਾਵਰਕੌਮ ਵੱਲੋਂ ਬਿੱਲ ਵਸੂਲਣ ਸਮੇਤ ਇਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਗਈ ਹੈ, ਪਰ ਇਨ੍ਹਾਂ ਵਿਭਾਗਾਂ ਵੱਲੋਂ ਥੋੜ੍ਹੀ-ਬਹੁਤੀ ਰਕਮ ਭਰ ਕੇ ਆਪਣੇ ਬਿਜਲੀ ਕੁਨੈਕਸ਼ਨ ਕੱਟਣੋਂ ਬਚਾ ਲਏ ਜਾਂਦੇ ਸਨ।

    Smart Meters Punjab

    ਪਾਵਰਕੌਮ ਵੱਲੋਂ ਪਿਛਲੇ ਸਮੇਂ ਤੋਂ ਪ੍ਰੀ ਪੇਡ ਸਮਾਰਟ ਮੀਟਰਾਂ ਦੀ ਬਣਾਈ ਯੋਜਨਾ ਤਹਿਤ ਹੁਣ ਪੰਜਾਬ ਭਰ ਦੇ ਸਰਕਾਰੀ ਵਿਭਾਗਾਂ ’ਚ ਇਨ੍ਹਾਂ ਪ੍ਰੀ ਪੇਡ ਮੀਟਰਾਂ ਨੂੰ ਲਾਉਣ ਦੀ ਪ੍ਰਕਿਰਿਆ ਆਰੰਭੀ ਹੋਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕਈ ਵਿਭਾਗਾਂ ਵਿੱਚ ਇਹ ਪ੍ਰੀ ਪੇਡ ਸਮਾਰਟ ਮੀਟਰ ਚਾਲੂ ਵੀ ਕਰ ਦਿੱਤੇ ਗਏ ਹਨ ਅਤੇ ਕਈਆਂ ਵਿੱਚ ਆਉਂਦੇ ਦਿਨਾਂ ਵਿੱਚ ਚਾਲੂ ਹੋ ਜਾਣਗੇ। ਇਨ੍ਹਾਂ ਸਰਕਾਰੀ ਵਿਭਾਗਾਂ ਅੰਦਰ ਪ੍ਰੀ ਪ੍ਰੇਡ ਸਮਾਰਟ ਮੀਟਰ ਚਾਲੂ ਕਰਨ ਦੀ ਪ੍ਰਕਿਰਿਆ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। 31 ਦਸੰਬਰ 2025 ਦੀ ਰਿਪੋਰਟ ਮੁਤਾਬਿਕ ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਕੁਨੈਕਸ਼ਨਾਂ ਦੀ ਗਿਣਤੀ 52 ਹਜ਼ਾਰ ਤੋਂ ਵੱਧ ਹੈ, ਜਦੋਂ ਕਿ 39 ਹਜ਼ਾਰ ਤੋਂ ਜ਼ਿਆਦਾ ਸਮਾਰਟ ਮੀਟਰ ਇੰਸਟਾਲ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਹੀ ਕੇਂਦਰ ਸਰਕਾਰ ਦੇ ਦਫ਼ਤਰਾਂ ਵਿੱਚ 2500 ਤੋਂ ਵੱਧ ਸਮਾਰਟ ਮੀਟਰਾਂ ਨੂੰ ਇੰਸਟਾਲ ਕੀਤਾ ਜਾ ਚੁੱਕਾ ਹੈ।

    ਬਕਾਏ ਖੜ੍ਹਾ ਹੋਣ ਦਾ ਝੰਜਟ ਮੁੱਕੇਗਾ

    ਪਾਵਰਕੌਮ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਆਖਿਆ ਕਿ ਕਾਫ਼ੀ ਸਰਕਾਰੀ ਦਫ਼ਤਰਾਂ ਵਿੱਚ ਪ੍ਰੀ ਪੇਡ ਸਮਾਰਟ ਮੀਟਰ ਚਾਲੂ ਕਰ ਦਿੱਤੇ ਗਏ ਹਨ ਅਤੇ ਬਾਕੀਆਂ ਵਿੱਚ ਆਉਂਦੇ ਦਿਨਾਂ ਵਿੱਚ ਚਾਲੂ ਕਰਨ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਬਿੱਲਾਂ ਦੇ ਭੁਗਤਾਣ ਦੇ ਬਕਾਏ ਖੜ੍ਹਾ ਹੋਣ ਦਾ ਝੰਜਟ ਮੁੱਕ ਜਾਵੇਗਾ ਅਤੇ ਪਹਿਲਾਂ ਪੈਸੇ ਭਰਨੇ ਪੈਣਗੇ, ਫਿਰ ਹੀ ਬਿਜਲੀ ਹਾਸਲ ਹੋਵੇਗੀ।