ਵੱਡਾ ਰੇਲ ਹਾਦਸਾ : ਦੋ ਟਰੇਨਾਂ ਦੀ ਆਪਸੀ ਟੱਕਰ ‘ਚ 16 ਦੀ ਮੌਤ

Train-Accident
ਵੱਡਾ ਰੇਲ ਹਾਦਸਾ : ਦੋ ਟਰੇਨਾਂ ਦੀ ਆਪਸੀ ਟੱਕਰ 'ਚ 16 ਦੀ ਮੌਤ

Train Accident: ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ

ਬੰਗਲਾਦੇਸ਼।Train Accident ਬੰਗਲਾਦੇਸ਼ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਦੋ ਟਰੇਨਾਂ ਦੀ ਆਪਸੀ ਟੱਕਰ ਹੋ ਜਾਣ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦਾ ਅੰਕੜਾ ਵਧ ਸਕਦਾ ਹੈ। ਹਾਦਸੇ ’ਚ ਕਰੀਬ 100 ਵਿਅਕਤੀ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਟੱਕਰ ਕਿਸ਼ੋਰਗੰਜ ਇਲਾਕੇ ਵਿੱਚ ਹੋਈ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ

Train-Accident

ਟ੍ਰੈਕ ‘ਤੇ ਖੜ੍ਹੀ ਮਾਲ ਗੱਡੀ ਨਾਲ ਯਾਤਰੀ ਟਰੇਨ ਦੀ ਟੱਕਰ ਹੋ ਗਈ। ਯਾਤਰੀ ਟਰੇਨ ਦੇ ਡੱਬਿਆਂ ‘ਚ ਅਜੇ ਵੀ ਕਈ ਲੋਕ ਫਸੇ ਹੋਏ ਹਨ। ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ। ਯਾਤਰੀ ਟਰੇਨ ਦੇ ਦੋ ਡੱਬੇ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ ਢਾਕਾ-ਚਟਗਾਂਵ ਅਤੇ ਸਿਲਹਟ-ਕਿਸ਼ੋਰਗੰਜ ਟ੍ਰੈਕ ‘ਤੇ ਰੇਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਹੈ। ਟਰੈਕ ਨੂੰ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here