ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab BJP Reshuffle: ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ’ਚ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਉਦੇਸ਼ ਨਾਲ 21 ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਇਨ੍ਹਾਂ ਨਿਯੁਕਤੀਆਂ ਰਾਹੀਂ ਪਾਰਟੀ ਨੇ ਸੰਕੇਤ ਦਿੱਤਾ ਹੈ ਕਿ ਉਹ ਵੱਖ-ਵੱਖ ਹਿੱਸਿਆਂ ’ਚ ਆਪਣੀ ਸੰਗਠਨਾਤਮਕ ਮੌਜੂਦਗੀ ਨੂੰ ਨਵੇਂ ਜੋਸ਼ ਨਾਲ ਅੱਗੇ ਵਧਾਏਗੀ। ਇਹ ਨਿਯੁਕਤੀਆਂ ਸੀਨੀਅਰ ਭਾਜਪਾ ਆਗੂਆਂ ਤੇ ਪਾਰਟੀ ਦੀ ਰਾਜਨੀਤਿਕ ਰਣਨੀਤੀ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਗਈਆਂ ਹਨ। ਨਵੇਂ ਜ਼ਿਲ੍ਹਾ ਪ੍ਰਧਾਨ ਵੱਖ-ਵੱਖ ਪੇਸ਼ਿਆਂ ਤੇ ਰਾਜਨੀਤਿਕ ਪਿਛੋਕੜਾਂ ਤੋਂ ਆਉਂਦੇ ਹਨ ਜੋ ਪਾਰਟੀ ਨੂੰ ਮਜ਼ਬੂਤ ਕਰਨ ’ਚ ਨਵੀਂ ਰੌਸ਼ਨੀ ਪਾਉਣਗੇ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਇਸ ਤਰ੍ਹਾਂ ਹੈ।
ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ
- ਅੰਮ੍ਰਿਤਸਰ ਦਿਹਾਤੀ : ਅਮਰਪਾਲ ਸਿੰਘ ਬੋਨੀ
- ਅੰਮ੍ਰਿਤਸਰ ਦਿਹਾਤੀ 99 : ਹਰਦੀਪ ਸਿੰਘ ਗਿੱਲ
- ਬਟਾਲਾ : ਹਰਸਿਮਰਨ ਸਿੰਘ ਵਾਲੀਆ
- ਬਠਿੰਡਾ ਦਿਹਾਤੀ : ਗੁਰਪ੍ਰੀਤ ਸਿੰਘ ਮਲੂਕਾ
- ਬਠਿੰਡਾ ਸ਼ਹਿਰੀ : ਸਰੂਪ ਚੰਦ ਸਿੰਗਲਾ
- ਫਤਿਹਗੜ੍ਹ ਸਾਹਿਬ : ਦੀਦਾਰ ਸਿੰਘ ਭੱਟੀ
- ਫਿਰੋਜ਼ਪੁਰ : ਸਰਬਜੀਤ ਸਿੰਘ ਬਾਠ
- ਗੁਰਦਾਸਪੁਰ : ਬਘੇਲ ਸਿੰਘ
- ਜਗਰਾਉਂ : ਰਜਿੰਦਰ ਪਾਲ ਸ਼ਰਮਾ
- ਖੰਨਾ : ਭੁਪਿੰਦਰ ਸਿੰਘ ਚੀਮਾ
- ਲੁਧਿਆਣਾ ਦਿਹਾਤੀ : ਗਗਨਦੀਪ ਸੰਨੀ ਕੈਂਤ
- ਮਲੇਰਕੋਟਲਾ : ਜਗਤ ਕਥੂਰੀਆ
- ਮਾਨਸਾ : ਗੋਮਾ ਰਾਮ ਪੂਨੀਆ
- ਮੋਗਾ : ਡਾ: ਹਰਜੋਤ ਕਮਲ
- ਮੋਹਾਲੀ : ਸੰਜੀਵ ਵਸ਼ਿਸ਼ਟ
- ਨਵਾਂਸ਼ਹਿਰ : ਰਾਜਵਿੰਦਰ ਸਿੰਘ ਲੱਕੀ
- ਪਠਾਨਕੋਟ : ਸੁਰੇਸ਼ ਸ਼ਰਮਾ
- ਪਟਿਆਲਾ ਦਿਹਾਤੀ (ਉੱਤਰੀ) : ਜਸਪਾਲ ਸਿੰਘ ਗਗਰੋਲੀ
- ਪਟਿਆਲਾ ਦਿਹਾਤੀ ਦੱਖਣੀ : ਹਰਮੇਸ਼ ਗੋਇਲ
- ਪਟਿਆਲਾ ਸ਼ਹਿਰੀ : ਵਿਜੇ ਕੁਮਾਰ ਗਰਗ (ਕੂਕਾ)
- ਸੰਗਰੂਰ-2 : ਦਮਨ ਥਿੰਦ ਬਾਜਵਾ