ਸ਼ਹੀਦੀ ਸਭਾ ਸਮੇਤ ਵੱਖੋ-ਵੱਖ ਥਾਂ ਗੁੰਮ ਹੋਏ ਸਨ ਮੋਬਾਈਲ ਫੋਨ | Punjab Police
Punjab Police: ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸ਼ਹੀਦੀ ਸਭਾ-2024 ਦੌਰਾਨ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਫੋਨਾਂ ਵਿੱਚੋਂ 60 ਮੋਬਾਈਲ ਫੋਨ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਆਪਣੇ ਦਫਤਰ ਵਿਖੇ ਫੋਨ ਮਾਲਕਾਂ ਦੇ ਸਪੁਰਦ ਕੀਤੇ। ਬਰਾਮਦ ਕੀਤੇ ਫੋਨਾਂ ਵਿੱਚ ਸੈਮਸੰਗ ਦੇ 12, ਵੀਵੋ ਦੇ 20, ਓਪੋ ਦੇ 14, ਆਈ ਫੋਨ 01, ਰੈੱਡਮੀ ਦੇ 12, ਆਨਰ ਦਾ 01 ਫੋਨ ਸ਼ਾਮਲ ਹਨ।
ਪੁਲਿਸ ਵੱਲੋਂ ਹੁਣ ਤਕ ਇਸ ਤੋਂ ਪਹਿਲਾਂ 120 ਫੋਨ ਕੀਤੇ ਜਾ ਚੁੱਕੇ ਨੇ ਮਾਲਕਾਂ ਨੂੰ ਸਪੁਰਦ
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਟੈਕਨੀਕਲ ਸੈੱਲ, ਪੁਲਿਸ ਵਿਭਾਗ, ਫਤਹਿਗੜ੍ਹ ਸਾਹਿਬ ਵੱਲੋਂ ਆਈਐਮਈਆਈ. ਟਰੈਕਿੰਗ ਅਤੇ ਸੀਆਈਈਆਰ. ਪੋਰਟਲ ਦੀ ਮੱਦਦ ਨਾਲ ਗੁੰਮ ਹੋਏ ਫੋਨ ਟਰੇਸ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਹੁਣ ਤਕ ਇਸ ਤੋਂ ਪਹਿਲਾਂ 120 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰ ਕੇ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: IELTS Study Centers: ਕੈਨੇਡਾ ਤੇ ਅਮਰੀਕਾ ਦੇ ਸਖ਼ਤ ਨਿਯਮਾਂ ਕਾਰਨ ਆਈਲੈਟਸ ਸਟੱਡੀ ਸੈਂਟਰਾਂ ’ਤੇ ਲਟਕੇ ਜਿੰਦਰੇ
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਵਿਅਕਤੀ ਦਾ ਫੋਨ ਗੁੰਮ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ,ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਫੋਨ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਏ ਤਾਂ ਜੋ ਪੁਲਿਸ ਆਈਐਮਈਆਈ. ਟਰੈਕਿੰਗ ਅਤੇ ਸੀਆਈਈਆਰ. ਪੋਰਟਲ ਦੀ ਮੱਦਦ ਨਾਲ ਫੋਨ ਨੂੰ ਜਲਦੀ ਤੋਂ ਟਰੇਸ ਕਰ ਕੇ ਮਾਲਕ ਦੇ ਹਵਾਲੇ ਕਰ ਸਕੇ। ਇਸ ਮੌਕੇ ਮੋਬਾਈਲ ਫੋਨਾਂ ਦੇ ਮਾਲਕਾਂ ਵੱਲੋਂ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਸਪੀ. ਰਾਕੇਸ਼ ਯਾਦਵ, ਡੀਐੱਸਪੀ. ਸੁਖਨਾਜ਼ ਸਿੰਘ ਤੇ ਡੀਐੱਸਪੀ. ਹਰਤੇਸ਼ ਕੌਸ਼ਿਕ ਵੀ ਹਾਜ਼ਰ ਸਨ। Punjab Police