Rajasthan News: ਟੋਂਕ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਟੋਂਕ ’ਚ ਮੰਗਲਵਾਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ, ਜਦੋਂ ਜੈਪੁਰ ਦੇ 11 ਨੌਜਵਾਨ ਬਨਾਸ ਨਦੀ ’ਚ ਨਹਾਉਣ ਗਏ ਸਨ ਤੇ ਤੇਜ਼ ਵਹਾਅ ’ਚ ਵਹਿ ਗਏ। ਸਾਰੇ ਨੌਜਵਾਨ ਦੁਪਹਿਰ 12 ਵਜੇ ਦੇ ਕਰੀਬ ਨਦੀ ਦੇ ਪੁਰਾਣੇ ਪੁਲ ਕੋਲ ਪਿਕਨਿਕ ਮਨਾਉਣ ਲਈ ਪਹੁੰਚੇ ਸਨ।
ਇਹ ਖਬਰ ਵੀ ਪੜ੍ਹੋ : Wedding Viral News: ਲਾੜਾ ਬਰਾਤ ਲੈ ਕੇ ਲੱਭਦਾ ਰਿਹਾ ਲਾੜੀ ਤੇ ਮੈਰਿਜ ਪੈਲੇਸ…
ਤੇਜ਼ ਵਹਾਅ ਕਾਰਨ ਡੁੱਬੇ ਸਾਰੇ ਨੌਜਵਾਨ | Rajasthan News
ਸਥਾਨਕ ਲੋਕਾਂ ਅਨੁਸਾਰ, ਸਾਰੇ ਨੌਜਵਾਨ ਇਕੱਠੇ ਨਦੀ ’ਚ ਨਹਾਉਣ ਗਏ ਸਨ, ਪਰ ਕੁਝ ਸਮੇਂ ਬਾਅਦ ਤੇਜ਼ ਵਹਾਅ ਕਾਰਨ ਇੱਕ-ਇੱਕ ਕਰਕੇ ਡੂੰਘਾਈ ’ਚ ਚਲੇ ਗਏ ਤੇ ਡੁੱਬਣ ਲੱਗੇ। ਸਥਾਨਕ ਪਿੰਡ ਵਾਸੀਆਂ ਨੇ ਰੌਲਾ ਪਾ ਦਿੱਤਾ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਟੋਂਕ ਪੁਲਿਸ, ਪ੍ਰਸ਼ਾਸਨ ਤੇ ਐਸਡੀਆਰਐਫ ਦੀ ਟੀਮ ਮੌਕੇ ’ਤੇ ਪਹੁੰਚ ਗਈ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਹੁਣ ਤੱਕ 8 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਬਾਕੀ 3 ਦੀ ਭਾਲ ਜਾਰੀ ਹੈ। ਸਾਰਿਆਂ ਨੂੰ ਸਆਦਤ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ 8 ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਹਸਪਤਾਲ ’ਚ ਹਫੜਾ-ਦਫੜੀ | Rajasthan News
ਘਟਨਾ ਦੀ ਖ਼ਬਰ ਮਿਲਦੇ ਹੀ ਸਆਦਤ ਹਸਪਤਾਲ ’ਚ ਰਿਸ਼ਤੇਦਾਰਾਂ ਤੇ ਸਥਾਨਕ ਲੋਕਾਂ ਦੀ ਭੀੜ ਲੱਗ ਗਈ। ਚੀਕਾਂ ਤੇ ਸੋਗਮਈ ਮਾਹੌਲ ਵਿਚਕਾਰ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸਾਰੇ ਨੌਜਵਾਨ ਜੈਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਐਸਪੀ ਵਿਕਾਸ ਸਾਂਗਵਾਨ ਨੇ ਹਾਦਸੇ ਨੂੰ ਬਹੁਤ ਦੁਖਦਾਈ ਦੱਸਿਆ ਤੇ ਲੋਕਾਂ ਨੂੰ ਨਦੀ ’ਚ ਨਹਾਉਂਦੇ ਸਮੇਂ ਬਹੁਤ ਸਾਵਧਾਨ ਰਹਿਣ ਤੇ ਬਿਨਾਂ ਜਾਣਕਾਰੀ ਦੇ ਡੂੰਘੇ ਪਾਣੀ ’ਚ ਨਾ ਜਾਣ ਦੀ ਅਪੀਲ ਕੀਤੀ। ਬਚਾਅ ਕਾਰਜ ਅਜੇ ਵੀ ਜਾਰੀ ਹੈ ਤੇ ਵਾਧੂ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਟੋਂਕ ਜ਼ਿਲ੍ਹੇ ’ਚ ਸੋਗ ਦੀ ਲਹਿਰ ਹੈ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਤੇ ਰਾਹਤ ਕਾਰਜ ਨੂੰ ਗੰਭੀਰਤਾ ਨਾਲ ਤੇਜ਼ ਕਰ ਦਿੱਤਾ ਹੈ। ਪੁਲਿਸ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਰਹੀ ਹੈ ਤੇ ਲਾਪਤਾ ਨੌਜਵਾਨਾਂ ਦੀ ਭਾਲ ਕਰ ਰਹੀ ਹੈ।