ਫੌਜ ਦਾ ਰੁਤਬਾ ਕਾਇਮ ਰੱਖੋ

ਭਾਰਤੀ ਫੌਜ ਦੇ ਜਰਨੈਲ ਦਲਬੀਰ ਸਿੰਘ ਸੁਹਾਗ ਨੇ ਸਾਬਕਾ ਜਰਨੈਲ ਤੇ ਕੇਂਦਰੀ ਰਾਜ ਮੰਤਰੀ ਵੀਕੇ ਸਿੰਘ ਖਿਲਾਫ਼ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਇਰ ਕਰਕੇ ਸੰਗੀਨ ਦੋਸ਼ ਲਾਏ ਹਨ ਸੁਹਾਗ ਨੇ ਦਾਅਵਾ ਕੀਤਾ ਹੈ ਕਿ 2012 ‘ਚ ਉਸ ਸਮੇਂ ਦੇ ਫੌਜ ਮੁਖੀ ਵੀਕੇ ਸਿੰਘ ਨੇ ਉਹਨਾਂ (ਸੁਹਾਗ) ਨੂੰ ਆਰਮੀ ਕਮਾਂਡਰ ਵਜੋਂ ਤਰੱਕੀ ਦੇਣ ‘ਚ ਰੁਕਾਵਟ ਪਾਈ ਸੀ ਜਿਸ ਕਾਰਨ 15 ਦਿਨ ਆਰਮੀ ਕਮਾਂਡਰ ਦਾ ਅਹੁਦਾ ਖਾਲੀ ਰਿਹਾ ਇਹ ਘਟਨਾ ਚੱਕਰ ਦੇਸ਼ ਤੇ ਫੌਜ ਦੇ ਅਕਸ ‘ਤੇ ਧੱਬਾ ਹੈ ।

ਫੌਜ ‘ਚ ਛੋਟੇ-ਮੋਟੇ ਵਿਵਾਦ ਤਾਂ ਪਹਿਲਾਂ ਵੀ ਰਹੇ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਫੌਜ ਮੁਖੀ ਨੇ ਆਪਣੇ ਤੋਂ ਪਹਿਲਾਂ ਰਹਿ ਚੁੱਕੇ ਮੁਖੀ ‘ਤੇ ਏਨੇ ਗੰਭੀਰ ਦੋਸ਼ ਲਾਏ ਹੋਣ ਸੁਹਾਗ ਦੇ ਦੋਸ਼ਾਂ ‘ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਅਦਾਲਤ ਨੇ ਦੱਸਣਾ ਹੈ ਪਰ ਇਹ ਸੱਚ ਹੈ ਕਿ ਜਿਹਨਾਂ ਦੋਸ਼ਾਂ ਦੇ ਆਧਾਰ ‘ਤੇ ਸੁਹਾਗ ਦੀ ਤਰੱਕੀ ਰੋਕੀ ਗਈ ਉਸ ਨੂੰ ਰੱਖਿਆ ਮੰਤਰਾਲੇ ਨੇ ਹੀ ਬੇਬੁਨਿਆਦ ਸਾਬਤ ਕਰ ਦਿੱਤਾ ਸੀ ਸੁਹਾਗ ਵੀਕੇ ਸਿੰਘ ‘ਤੇ ਤਰੱਕੀ ਰੋਕਣ ਪਿੱਛੇ ਈਰਖਾ ਤੇ ਮਨਮਰਜ਼ੀ ਦੱਸ ਰਹੇ ਹਨ ।

ਇਹ ਵੀ ਪੜ੍ਹੋ : ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ, ਭਾਈ ਵੀਰ ਸਿੰਘ

ਫੌਜ ‘ਚ ਅਜਿਹੇ ਹਾਲਾਤ ਦੇਸ਼ ਲਈ ਘਾਟੇ ਵਾਲੇ ਹਨ ਖਾਸ ਕਰ ਉਸ ਵੇਲੇ ਜਦੋਂ ਸਾਨੂੰ ਆਪਣੇ ਗੁਆਂਢੀ ਮੁਲਕਾਂ ਦੀ ਨੀਅਤ ‘ਤੇ ਹੀ ਸ਼ੱਕ ਹੈ ਫੌਜ ਦਾ ਆਮ ਜਨਤਾ ‘ਚ ਬੜਾ ਸਤਿਕਾਰ ਹੈ ਦੇਸ਼ ਦੀ ਰਖਵਾਲੀ ਫੌਜ ਲਈ ਆਮ ਲੋਕਾਂ ਅੰਦਰ ਜਜ਼ਬਾ ਹੈ ਭਾਰਤੀ ਫੌਜ ਦਾ ਸਿਪਾਹੀ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਹੈ ਜਿਸ ਦੇਸ਼ ‘ਚ ਫੌਜ ਦਾ ਅਜਿਹਾ ਸਨਮਾਨ ਹੋਵੇ ਉੱਥੇ ਫੌਜ ਬੇਨਿਯਮੀਆਂ, ਧੱਕੇਸ਼ਾਹੀ, ਕੁਸ਼ਾਸਨ ਤੇ ਕਿਸੇ ਕਾਰਨ ਵੀ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਦੀਆਂ ਗੱਲਾਂ ਨਿਰਾਸ਼ਾਜਨਕ ਹਨ  ਇਹ ਵੀ ਅਹਿਮ ਗੱਲ ਹੈ ਕਿ ਸੁਹਾਗ ਨੂੰ ਜੇਕਰ ਆਪਣੀ ਤਰੱਕੀ ‘ਚ ਕਿਸੇ ਵੱਲੋਂ ਰੁਕਾਵਟ ਦਾ ਅਹਿਸਾਸ ਸੀ ।

ਤਾਂ ਉਹ ਉਸ ਵੇਲੇ ਮੁੱਦਾ ਉਠਾ ਸਕਦੇ ਸਨ ਸੁਹਾਗ ਦੀ ਨਿਯੁਕਤੀ ਖਿਲਾਫ਼ ਵੀ ਇੱਕ ਸੀਨੀਅਰ ਅਫ਼ਸਰ ਨੇ ਪੱਖਪਾਤ ਦਾ ਦੋਸ਼ ਲਾ ਕੇ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ ਹੈ ਇਸ ਤਰ੍ਹਾਂ ਤਿੰਨ ਵੱਡੇ ਅਧਿਕਾਰੀ ਦੂਸ਼ਣਬਾਜ਼ੀ ਦੀ ਜੰਗ ‘ਚ ਉਲਝ ਗਏ ਹਨ ਇਸ ਤੋਂ ਪਹਿਲਾਂ ਵੀਕੇ ਸਿੰਘ ਜਦੋਂ ਫੌਜ ਮੁਖੀ ਸਨ ਤਾਂ ਉਹਨਾਂ ਦੀ ਜਨਮ ਤਾਰੀਖ ਦਾ ਮਾਮਲਾ ਅਦਾਲਤ ‘ਚ ਜਾਣ ਕਾਰਨ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਵੀਕੇ ਸਿੰਘ ਨੇ ਟਾਟਰਾ ਟਰੱਕਾਂ ਦੀ ਖ਼ਰੀਦ ‘ਚ 14 ਕਰੋੜ ਦੀ ਰਿਸ਼ਵਤਖੋਰੀ ਦੀ ਪੇਸ਼ਕਸ਼ ਆਉਣ ਦਾ ਖੁਲਾਸਾ ਕਰਕੇ ਵੀ ਨਵੀਂ ਚਰਚਾ ਛੇੜ ਦਿੱਤੀ ਸੀ ਕਾਬਲੀਅਤ ਹੀ ਫੌਜ ਦੇ ਅਹੁਦੇ ਦੀ ਸ਼ਾਨ ਹੈ।

ਨਿਯੁਕਤੀਆਂ ‘ਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਜਾਂ ਪੱਖਪਾਤ ਫੌਜ ਦੇ ਪ੍ਰਭਾਵ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਹ ਸਾਰਾ ਕੁਝ ਫੌਜ ਦੀ ਦਿੱਖ ‘ਤੇ ਮਾੜਾ ਅਸਰ ਪਾਉਂਦਾ ਹੈ ਵਿਵਾਦਾਂ ਨੂੰ ਰੋਕਣ ਲਈ ਫੌਜ ਅੰਦਰਲੇ ਪ੍ਰਸ਼ਾਸਨਿਕ ਢਾਂਚੇ ਨੂੰ ਅਜਿਹੇ ਢੰਗ ਨਾਲ ਦਰੁਸਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਦੂਸ਼ਣਬਾਜ਼ੀ ਦਾ ਮਾਹੌਲ ਨਾ ਬਣੇ ਫੌਜ ਅੰਦਰ ਕਿਸੇ ਵੀ ਤਰ੍ਹਾਂ ਦੀ ਖਿੱਚੋ-ਤਾਣ ਦੇਸ਼ ਲਈ ਸਹੀ ਨਹੀਂ ਭਾਰਤੀ ਫੌਜ ਆਪਣੇ ਅਨੁਸ਼ਾਸਨ ਤੇ ਮਨੁੱਖੀ ਗੁਣਾਂ ਲਈ ਦੁਨੀਆਂ ‘ਚ ਆਪਣੀ ਪਛਾਣ ਰੱਖਦੀ ਹੈ ਜਿਸ ਨੂੰ ਬਰਕਰਾਰ ਰੱਖੇ ਜਾਣ ਦੀ ਜਰੂਰਤ ਹੈ ।