ਕਾਇਮ ਰਹੇ ਸੰਸਦ ਦੀ ਮਰਿਆਦਾ

Steps of Parliament

ਸੰਸਦ ਦੀ ਮਰਿਆਦਾ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨਵੇਂ ਸੰਸਦ (Courtesy Of Parliament) ਭਵਨ ਦਾ ਉਦਘਾਟਨ ਰਾਸ਼ਟਰਪਤੀ ਤੋਂ ਕਰਾਉਣ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਨਾਲ ਹੀ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਦਖ਼ਲ ਨਹੀਂ ਦੇਵੇਗਾ ਅਤੇ ਇਹ ਅਦਾਲਤ ਦਾ ਵਿਸ਼ਾ ਵੀ ਨਹੀਂ ਹੈ ਉਦਘਾਟਨ ਸਮਾਰੋਹ ਇੱਕ ਪੋਲੀਟੀਕਲ ਇਵੈਂਟ ਬਣ ਗਿਆ ਹੈ ਭਾਰਤ ਦੇ ਨਵੇਂ ਸੰਸਦ ਭਵਨ ਕੰਪਲੈਕਸ ਦਾ ਉਦਘਾਟਨ ਇੱਕ ਖੁਸ਼ੀ ਦਾ ਮੌਕਾ ਹੈ, ਪਰ ਇਸ ਖੁਸ਼ੀ ਦੇ ਮੌਕੇ ’ਤੇ ਇੱਕ ਸ਼ਿਕਾਇਤ ਸਿਆਸੀ ਗਲਿਆਰਿਆਂ ਤੋਂ ਹੁੰਦੀ ਹੋਈ ਸੁਪਰੀਮ ਕੋਰਟ ’ਚ ਪਹੰਚ ਗਈ ਵਿਰੋਧੀ ਧਿਰਾਂ ਦੀ ਦਲੀਲ ਹੈ ਕਿ ਨਵਾਂ ਸੰਸਦ ਭਵਨ ਸਿਰਫ਼ ਇੱਕ ਇਮਾਰਤ ਨਹੀਂ ਹੈ ਇਹ ਪ੍ਰਾਚੀਨ ਪਰੰਪਰਾਵਾਂ, ਮੁੱਲਾਂ ਨਾਲ ਹੀ ਭਾਰਤੀ ਲੋਕਤੰਤਰ ਦੀ ਬੁਨਿਆਦ ਵੀ ਹੈ ਉੱਥੇ ਸਰਕਾਰ ਕਹਿੰਦੀ ਹੈ।

ਇਹ ਵੀ ਪੜ੍ਹੋ : ਦਸਵੀਂ ਜਮਾਤ ਦੀ ਪ੍ਰੀਖਿਆ ‘ਚ ਮੋਹਰੀ ਲੜਕੀਆਂ ਨੂੰ ਮੁੱਖ ਮੰਤਰੀ ਨੇ ਦਿੱਤੀ ਵਧਾਈ

ਕਿ ਦੇਸ਼ ’ਚ ਵਧਦੀ ਆਬਾਦੀ ਨਾਲ ਨਵੇਂ ਲੋਕ ਸਭਾ ਹਲਕਿਆਂ ਦੀ ਹਲਕਾਬੰਦੀ ਹੁੰਦੀ ਹੈ ਤਾਂ ਉਸ ਦੇ ਅਨੁਸਾਰ ਭਵਿੱਖ ’ਚ ਸੰਸਦ ’ਚ ਜ਼ਿਆਦਾ ਸਾਂਸਦਾਂ ਦੇ ਬੈਠਣ ਲਈ ਥਾਂ ਹੋਣੀ ਚਾਹੀਦੀ ਹੈ ਤਾਂ ਕਿ ਸੰਸਦ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਰਾਸ਼ਟਰਪਤੀ ਦੋ੍ਰਪਦੀ ਮੁਰਮੂ ਨੂੰ ਸੱਦਾ ਨਾ ਦੇਣਾ ਵਿਧਾਨਪਾਲਿਕਾ ਜਾਂ ਕਾਰਜਪਾਲਿਕਾ ਵੱਲੋਂ ਕੀਤਾ ਗਿਆ ਫੈਸਲਾ ਹੈ ਅਤੇ ਇਸ ’ਤੇ ਵਿਚਾਰ-ਵਟਾਂਦਰਾ ਜ਼ਰੂਰ ਹੋਣਾ ਚਾਹੀਦਾ ਹੈ।

ਇਹ ਰਾਜਨੀਤੀ ਦਾ ਵਿਸ਼ਾ ਹੀ ਨਹੀਂ ਹੈ, ਵਿਹਾਰਕਤਾ ਨਾਲ ਜੁੜਿਆ ਵਿਸ਼ਾ ਹੈ ਅਜਿਹੇ ਵਿਸ਼ਿਆਂ ’ਤੇ ਕਿਸੇ ਵੀ ਵਿਵਸਥਾ ’ਚ ਬਹਿਸ ਲਗਾਤਾਰ ਹੰਦੀ ਰਹਿੰਦੀ ਹੈ ਅਤੇ ਸਮੇਂ ਨਾਲ ਉਸ ’ਚ ਸੁਧਾਰ ਵੀ ਹੁੰਦੇ ਰਹਿੰਦੇ ਹਨ ਲੋਕਤੰਤਰ ’ਚ ਸੰਸਦ ਦਾ ਉਹੀ ਸਥਾਨ ਹੈ, ਜੋ ਭਾਰਤੀ ਸੰਸਕ੍ਰਿਤੀ ’ਚ ਮੰਦਿਰ ਦਾ ਹੈ।

ਇਹ ਵੀ ਪੜ੍ਹੋ : ਪਵਿੱਤਰ ਭੰਡਾਰਾ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ, ਤਿਆਰੀਆਂ ਜ਼ੋਰਾਂ ’ਤੇ

ਸਾਡੇ ਸੰਵਿਧਾਨ ਘਾੜਿਆਂ ਨੇ ਇਸ ਲਈ ਕਿਹਾ ਵੀ ਸੀ ਕਿ ਲੋਕਤੰਤਰ (Courtesy Of Parliament) ’ਚ ਹਰੇਕ ਵਿਚਾਰ ਦਾ ਕੇਂਦਰ ਬਿੰਦੂ ਸੰਸਦ ਹੀ ਹੈ ਅਤੇ ਰਾਸ਼ਟਰ ਨਿਰਮਾਣ ’ਚ ਉਸ ਦੀ ਅਹਿਮ ਭੂਮਿਕਾ ਹੈ ਸੰਸਦ ਦੀ ਨਵੀਂ ਬਣੀ ਇਮਾਰਤ ਨੂੰ ਗੁਣਵੱਤਾ ਨਾਲ ਰਿਕਾਰਡ ਸਮੇਂ ’ਚ ਤਿਆਰ ਕੀਤਾ ਗਿਆ ਹੈ ਚਾਰ ਮੰਜਿਲਾ ਸੰਸਦ ਭਵਨ ’ਚ 1272 ਸਾਂਸਦਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।

ਲੋਕਤੰਤਰ ਦਾ ਸਾਡਾ ਇਹ ਇਤਿਹਾਸ ਦੇਸ਼ ਦੇ ਹਰ ਕੋਨੇ ’ਚ ਨਜ਼ਰ ਆਉਂਦਾ ਹੈ ਕੁਝ ਪੁਰਾਤਨ ਸ਼ਬਦਾਂ ਤੋਂ ਅਸੀਂ ਬਰਾਬਰ ਜਾਣੂ ਹਾਂ, ਜਿਵੇਂ ਸਭਾ, ਸੰਮਤੀ, ਗਣਪਤੀ, ਗਣਾਧੀਪਤੀ ਇਹ ਸ਼ਬਦਾਵਲੀ ਸਾਡੇ ਮਨ-ਮਸਤਕ ’ਚ ਸਦੀਆਂ ਤੋਂ ਪ੍ਰਵਾਹਿਤ ਹੈ ਹਜ਼ਾਰਾਂ ਸਾਲ ਪਹਿਲਾਂ ਰਚੇ ਸਾਡੇ ਰਿਗਵੇਦ ’ਚ ਲੋਕਤੰਤਰ ਦੇ ਵਿਚਾਰ ਨੂੰ ਸਮਗਿਆਨ ਭਾਵ ਸਮੂਹ ਚੇਤਨਾ ਦੇ ਰੂਪ ’ਚ ਦੇਖਿਆ ਗਿਆ ਸੀ।

ਸੰਸਦੀ ਵਿਵਸਥਾ ’ਚ ਸੱਤਾਧਿਰ ਅਤੇ ਵਿਰੋਧੀ ਧਿਰ (Courtesy Of Parliament) ਵਿਚਕਾਰ ਸਮੁੱਚਾ ਸੰਵਾਦ, ਸਹਿਮਤੀ, ਸਹਿਯੋਗ, ਸਹਿਕਾਰ, ਸਵੀਕਾਰ ਅਤੇ ਸਨਮਾਨ ਦਾ ਭਾਵ ਪ੍ਰਬਲ ਹੋਣਾ ਹੀ ਚਾਹੀਦਾ ਹੈ ਇਹੀ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਇਸੇ ’ਚ ਸੰਸਦੀ ਪਰੰਪਰਾ ਦੀ ਵਡਿਆਈ ਅਤੇ ਮਾਣ ਹੈ ਸੰਭਵ ਹੈ, ਇਸ ਨੂੰ ਕੁਝ ਲੋਕ ਕੋਰੀ ਰਾਜਨੀਤੀ ਕਹਿ ਕੇ ਵਿਸ਼ੇਸ਼ ਮਹੱਤਵ ਨਾ ਦੇਣ, ਸਗੋਂ ਸਿੱਧਾ ਖਾਰਜ ਕਰ ਦੇਣ, ਪਰ ਮੁੱਲਾਂ ਦੇ ਪਤਨ ਦੇ ਇਸ ਦੌਰ ’ਚ ਅਜਿਹੀ ਰਾਜਨੀਤੀ ਦੀ ਬਹੁਤ ਲੋੜ ਹੈ ਅਜਿਹੀ ਰਾਜਨੀਤੀ ਹੀ ਰਾਸ਼ਟਰ-ਨੀਤੀ ਬਣਨ ਦੀ ਸੰਭਾਵਨਾ ਰੱਖਦੀ ਹੈ ਅਜਿਹੀ ਰਾਜਨੀਤੀ ਨਾਲ ਹੀ ਦੇਸ਼ ਅਤੇ ਵਿਵਸਥਾ ਦਾ ਸੁਚਾਰੂ ਢੰਗ ਨਾਲ ਚੱਲਣਾ ਸੰਭਵ ਹੋਵੇਗਾ ਸੰਸਦ ਦੇਸ਼ ਦੇ ਇੱਕ ਸੌ ਚਾਲੀ ਕਰੋੜ ਤੋਂ ਜਿਆਦਾ ਲੋਕਾਂ ਲਈ ਲੋਕਤੰਤਰ ਦਾ ਮੰਦਿਰ ਹੈ ਉਸ ਦੀ ਸੁੱਚਤਾ ਅਤੇ ਮਾਣ-ਸਨਮਾਨ ਨੂੰ ਬਣਾਈ ਰੱਖਣਾ ਸਾਰੀਆਂ ਸਿਆਸੀ ਪਾਰਟੀਆਂ ਦਾ ਫਰਜ਼ ਵੀ ਹੈ ਸੱਤਾਧਿਰ ਅਤੇ ਵਿਰੋਧੀ ਧਿਰ ਨੂੰ ਇਸ ਦਾ ਧਿਆਨ ਰੱਖਣਾ ਹੋਵੇਗਾ।

LEAVE A REPLY

Please enter your comment!
Please enter your name here