ਪਵਿੱਤਰ ਭੰਡਾਰਾ ਭਲਕੇ, ਸਾਧ-ਸੰਗਤ ‘ਚ ਭਾਰੀ ਉਤਸ਼ਾਹ

pita-ji

ਭੰਡਾਰੇ ਦਾ ਸਮਾਂ : ਸਵੇਰੇ 10 ਤੋਂ 12 ਵਜੇ ਤੱਕ

  • ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ

ਸਰਸਾ, (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦਾ ‘ਸਤਿਸੰਗ ਭੰਡਾਰਾ’ 28 ਮਈ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ ’ਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪਵਿੱਤਰ ਸਤਿਸੰਗ ਭੰਡਾਰੇ (Satsang Bhandara ) ਨੂੰ ਲੈ ਕੇ ਵੱਖ-ਵੱਖ ਸਮਿਤੀਆਂ ਦੇ ਸੇਵਾਦਾਰਾਂ ਨੇ ਵੱਡੇ ਪੱਧਰ ’ਤੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਹਨ। ਭੰਡਾਰੇ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੈ। ਇਸ ਨੂੰ ਲੈ ਕੇ ਪੰਡਾਲ, ਟਰੈਫਿਕ, ਸਪੀਕਰ, ਪਾਣੀ, ਲੰਗਰ-ਭੋਜਨ ਸਮੇਤ ਸਾਰੀਆਂ ਸਮਿਤੀਆਂ ਦੇ ਸੇਵਾਦਾਰਾਂ ਨੇ ਡਿਊਟੀਆਂ ਸੰਭਾਲ ਲਈਆਂ ਹਨ।

ਇਹ ਵੀ ਪੜ੍ਹੋ : ਸੇਵਾਦਾਰਾਂ ਲਈ ਆਈ ਜ਼ਰੂਰੀ ਸੂਚਨਾ

ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ 75ਵੇਂ ਰੂਹਾਨੀ ਸਥਾਪਨਾ ਦਿਵਸ ਅਤੇ ‘ਜਾਮ-ਏ-ਇੰਸਂ ਗੁਰੂ ਕਾ’ ਦੇ ਪਵਿੱਤਰ ਮੌਕੇ ’ਤੇ 29 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਨੇ 15ਵੀਂ ਚਿੱਠੀ ’ਚ ਮਈ ਮਹੀਨੇ ਨੂੰ ਲੈ ਕੇ ਪਵਿੱਤਰ ਬਚਨ ਫਰਮਾਏ ਸਨ। ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਸੀ ਕਿ ਸੰਨ 1948 ’ਚ ਪੂਜਨੀਕ ਬੇਪਰਵਾਹ ਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦਾ ਨਿਰਮਾਣ ਕਰਕੇ ਪਹਿਲਾ ਸਤਿਸੰਗ ਮਈ ਮਹੀਨੇ ’ਚ ਫਰਮਾਇਆ ਸੀ। ਇਸ ਲਈ ਮਈ ਮਹੀਨੇ ’ਚ ਵੀ ਸਾਧ-ਸੰਗਤ ਪਵਿੱਤਰ ਭੰਡਾਰਾ ਮਨਾਇਆ ਕਰੇਗੀ।