ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 25, 2026
More
    Home ਜੀਵਨ-ਜਾਚ ਘਰ-ਪਰਿਵਾਰ ਘਰੇ ਬਣਾਓ, ਸਭ ...

    ਘਰੇ ਬਣਾਓ, ਸਭ ਨੂੰ ਖੁਆਓ : ਮੈਦਾ ਕਚੋਰੀ

    mada kachori

    ਘਰੇ ਬਣਾਓ, ਸਭ ਨੂੰ ਖੁਆਓ : ਮੈਦਾ ਕਚੋਰੀ (Maida Kachori )

    ਸਮੱਗਰੀ: Maida Kachori 

    ਮੈਦਾ 2 ਕੱਪ, ਨਮਕ 1/4 ਕੱਪ ਵੱਡਾ ਚਮਚ, ਖਾਣ ਵਾਲਾ ਸੋਢਾ ਚੂੰਢੀ ਭਰ, ਅਜ਼ਵਾਇਣ 1/4 ਚਮਚ, ਕਲੌਂਜੀ 1/4 ਵੱਡਾ ਚਮਚ, ਘਿਓ ਮੂਣ ਲਈ, ਜ਼ੀਰਾ 1/2 ਚਮਚ

    ਭਰਨ ਵਾਲੀ ਸਮੱਗਰੀ:

    ਸੱਤੂ 1/2 ਕੱਪ, ਹਿੰਗ ਚੂੰਢੀ ਭਰ, ਕਲੌਂਜੀ 1/4 ਚਮਚ, ਨਮਕ ਸਵਾਦ ਅਨੁਸਾਰ, ਖਾਣ ਵਾਲਾ ਸੋਢਾ ਚੂੰਢੀ ਭਰ, ਨਿੰਬੂ ਦਾ ਰਸ 2 ਵੱਡੇ ਚਮਚ, ਸਰੋ੍ਹਂ ਦਾ ਤੇਲ 2 ਵੱਡੇ ਚਮਚ, ਲਸਣ 5 ਤੁਰੀਆਂ, ਹਰੀਆਂ ਮਿਰਚਾਂ 2

    ਤਰੀਕਾ:

    ਮੈਦਾ, ਨਮਕ, ਸਭ ਨੂੰ ਇੱਕ ਵਾਰ ਪਰਾਂਤ ’ਚ ਛਾਣ ਲਓ ਹੁਣ ਮੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ੍ਹ ਲਓ ਫਿਰ ਗਿੱਲੇ ਕੱਪੜੇ ਨਾਲ ਢੱਕ ਕੇ 10 ਮਿੰਟ ਤੱਕ ਰੱਖ ਦਿਓ ਥੋੜ੍ਹਾ ਜਿਹਾ ਤੇਲ ਹੱਥਾਂ ’ਤੇ ਲਾ ਕੇ ਗੁੰਨ੍ਹੇ ਹੋਏ ਆਟੇ ਨੂੰ ਇੱੱਕ ਵਾਰ ਫਿਰ ਗੁੰਨ੍ਹ ਲਓ ਭਰਵੇਂ ਸਾਮਾਨ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਓ ਤੇ ਥੋੜ੍ਹੇ ਪਾਣੀ ਦੇ ਛਿੱਟੇ ਦੇ ਕੇ ਭੁਰਭੁਰਾ ਜਿਹਾ ਕਰ ਲਵੋ ਗੁੰਨ੍ਹੇ ਹੋਏ ਆਟੇ ਦੀਆਂ ਛੋਟੀਆਂ-ਛੋਟੀਆਂ ਗੋਲ਼ੀਆਂ ਬਣਾ ਕੇ ਭਰਨ ਵਾਲਾ ਸਾਮਾਨ ਵਿਚ ਭਰ ਦਿਓ ਹੁਣ ਭਰੀ ਹੋਈ ਗੋਲੀ ਦੀ ਛੋਟੀ ਤੇ ਮੋਟੀ ਕਚੋਰੀ ਵੇਲੋ ਕੜਾਹੀ ’ਚ ਰਿਫਾਇੰਡ ਗਰਮ ਕਰਕੇ ਇਨ੍ਹਾਂ ਕਚੌਰੀਆਂ ਨੂੰ ਹਲਕੇ ਗੁਲਾਬੀ ਹੋਣ ਤੱਕ ਤਲੋ ਸੁਨਹਿਰੀ ਹੋਣ ਤੱਕ ਹਲਕੀ ਅੱਗ ’ਤੇ ਤਲ਼ ਕੇ ਕੱਢ ਲਓ ਪੁਦੀਨੇ, ਧਨੀਏ ਦੀ ਚਟਣੀ ਜਾਂ ਛੋਲੇ ਮਸਾਲੇ ਨਾਲ ਖਾਓ ਤੇ ਖੁਆਓ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here