ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ਿਟਿਵ
ਏਜੰਸੀ, ਰਾਂਚੀ। ਦੇਸ਼ ਦੇ ਬੈਸਟ ਕਪਤਾਨਾਂ ’ਚ ਸ਼ੁਮਾਰ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਵੀ ਕੋਰੋਨਾ ਦੀ ਚਪੇਟ ’ਚ ਆ ਗਏ ਹਨ। ਧੋਨੀ ਦੇ ਪਿਤਾ ਪਾਨ ਸਿੰਘ ਤੇ ਉਸ ਦੀ ਮਾਤਾ ਦੇਵਿਕਾ ਦੇਵੀ ਨੂੰ ਬਰਿਯਾਤੂ ਰੋਡ ’ਤੇ ਸਥਿਤ ਪਲਜ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਧੋਨੀ ਫਿਲਹਾਲ ਚੇਨੱਈ ਸੁਪਰ ਕਿੰਗਜ ਦੀ ਕਪਤਾਨੀ ਕਰ ਰਹੇ ਹਨ ਤੇ ਉਹ ਮੁੰਬਈ ਹਨ। ਉਨ੍ਹਾਂ ਦੀ ਟੀਮ ਅੱਜ ਕੋਲਕਾਤਾ ਨਾਈਟ ਰਾਈਡਰਸ ਨਾਲ ਖੇਡੇਗੀ। ਧੋਨੀ ਦਾ ਪਰਿਵਾਰ ਮੁੱਖ ਤੌਰ ’ਤੇ ਉੱਤਰਾਖੰਡ ਦਾ ਰਹਿਣ ਵਾਲਾ ਹੈ। ਉਨ੍ਹਾਂ ਪਿਤਾ ਪਾਨ ਸਿੰਘ 1964 ’ਚ ਰਾਂਚੀ ਸਥਿਤ ਮੇਕਾਨ ’ਚ ਜੂਨੀਅਰ ਅਹੁਦੇ ’ਤੇ ਨੌਕਰੀ ਮਿਲਣ ਤੋਂ ਬਾਅਦ ਬਿਹਾਰ ’ਚ ਆ ਕੇ ਰਹਿਣ ਲੱਗੇ, ਜੋ ਫਿਲਹਾਲ ਝਾਰਖੰਡ ਬਣ ਚੁੱਕਾ ਹੈ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਧੋਨੀ ਦੇ ਮਾਤਾ-ਪਿਤਾ ਦੀ ਸਥਿਤੀ ਆਮ ਹੈ ਤੇ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਵੀ ਸਹੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਵਾਇਰਸ ਫੇਫੜਿਆਂ ਤੱਕ ਨਹੀਂ ਪਹੁੰਚਿਆ, ਇਸ ਲਈ ਘਬਰਾਉਣ ਵਾਲੀ ਗੱਲ ਨਹੀਂ ਹੈ। ਅਗਲੇ ਕੁਝ ਦਿਨਾਂ ਤੱਕ ਉਹ ਵਾਇਰਸ ਤੋਂ ਮੁਕਤ ਹੋਣ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।