ਅਸ਼ੀਸ਼ ਵਸ਼ਿਸ਼ਠ
ਮਹਾਂਰਾਸ਼ਟਰ ‘ਚ ਸੱਤਾ ਹਾਸਲ ਕਰਨ ਲਈ ਸਿਆਸੀ ਪਾਰਟੀਆਂ ‘ਚ ਜੋ ਭੱਜ-ਦੌੜ ਚੱਲ ਰਹੀ ਹੈ, ਉਸ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਸੱਤਾ ਦੀ ਚਾਹਤ ਵਿਚ ਬੇਸ਼ੱਕ ਹੀ ਸਿਆਸੀ ਪਾਰਟੀਆਂ ਆਪਣੇ ਦਾਅਵਿਆਂ ਨੂੰ ਤਰਕਾਂ ਨਾਲ ਸਥਾਪਿਤ ਕਰਨ ਦਾ ਯਤਨ ਕਰਨ, ਪਰ ਇਸ ‘ਚ ਕਿਤੇ ਨਾ ਕਿਤੇ ਨਿਯਮ-ਕਾਨੂੰਨਾਂ ਅਤੇ ਸੰਵਿਧਾਨ ਦੀ ਆਤਮਾ ਨੂੰ ਕੁਚਲਿਆ ਗਿਆ ਹੈ ਇਸ ਸਭ ਦਰਮਿਆਨ ਜੋ ਸਭ ਤੋਂ ਵੱਧ ਹੈਰਾਨ ਕਰਦਾ ਹੈ ਕਿ ਕਿਸ ਤਰ੍ਹਾਂ ਸੱਤਾ ਪ੍ਰਾਪਤੀ ਲਈ ਮਹਾਂਰਾਸ਼ਟਰ ‘ਚ ਸਿਆਸੀ ਪਾਰਟੀਆਂ ਵਿਰੋਧਮਈ ਗਠਜੋੜ ਲਈ ਖੁਸ਼ੀ-ਖੁਸ਼ੀ ਤਿਆਰ ਦਿਸ ਰਹੀਆਂ ਹਨ ਗਠਜੋੜ ਭਾਵੇਂ ਭਾਜਪਾ ਅਤੇ ਐਨਸੀਪੀ ਦਾ ਹੋਵੇ ਜਾਂ ਫਿਰ ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਦਾ ਹੋਵੇ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਮਿੱਤਰ ਪਾਰਟੀਆਂ ਦੀ ਭੂਮਿਕਾ ‘ਚ ਰਹੀਆਂ ਹਨ।
ਇਨ੍ਹਾਂ ਦੋਵਾਂ ਪਾਰਟੀਆਂ ਦੀ ਸਿਆਸੀ ਵਿਚਾਰਧਾਰਾ ਵੀ ਕਾਫ਼ੀ ਹੱਦ ਤੱਕ ਹਿੰਦੂਤਵ ਵਰਗੇ ਮੁੱਦਿਆਂ ‘ਤੇ ਇੱਕੋ ਦਿਸਦੀ ਹੈ ਪਰ ਸ਼ਿਵਸੈਨਾ ਦਾ ਕਾਂਗਰਸ ਅਤੇ ਐਨਸੀਪੀ ਨਾਲ ਗਠਜੋੜ ਤਾਂ ਬਿਲਕੁਲ ਉਲਟ ਵਿਚਾਰਧਾਰਾਵਾਂ ਦਾ ਬੇਮੇਲ ਗਠਜੋੜ ਹੈ ਕਾਂਗਰਸ ਅਤੇ ਐਨਸੀਪੀ ਜਿੱਥੇ ਖੁਦ ਨੂੰ ਧਰਮ ਨਿਰਪੱਖ ਸਾਬਤ ਕਰਨ ‘ਚ ਜੁਟੇ ਹੋਏ ਹਨ, ਉੱਥੇ ਸ਼ਿਵਸੈਨਾ ਦੀ ਕੱਟੜ ਹਿੰਦੂਵਾਦੀ ਛਵੀ ਕਿਸੇ ਤੋਂ ਲੁਕੀ ਨਹੀਂ ਹੈ ਉੱਥੇ ਭਾਜਪਾ ਦਾ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫੈਸਲਾ ਵੀ ਸੋਚਣ ਨੂੰ ਮਜ਼ਬੂਰ ਕਰਦਾ ਹੈ ਵਿਚਾਰਧਾਰਾ ਦੇ ਆਧਾਰ ‘ਤੇ ਦੋਵੇਂ ਪਾਰਟੀਆਂ ਉਲਟ ਕਿਨਾਰਿਆਂ ‘ਤੇ ਖੜ੍ਹੀਆਂ ਦਿਖਾਈ ਦਿੰਦੀਆਂ ਹਨ, ਤੇ ਉੱਥੇ ਚੋਣਾਂ ਤੋਂ ਪਹਿਲਾਂ ਤੇ ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਨੇ ਐਨਸੀਪੀ ‘ਤੇ ਇਲਜ਼ਾਮਾਂ ਦੀ ਝੜੀ ਲਾਈ ਸੀ ਉਹ ਵੱਖ ਗੱਲ ਹੈ ਕਿ ਬਦਲੇ ਹਲਾਤਾਂ ‘ਚ ਸ਼ਿਵਸੈਨਾ ਤੇ ਭਾਜਪਾ ਆਪਣੀ ਵਿਚਾਰਧਾਰਾ ਤੋਂ ਉਲਟ ਚੱਲਣ ਵਾਲੀਆਂ ਪਾਰਟੀਆਂ ਦੇ ਨਾਲ ਮਿੱਤਰ ਭਾਵ ਨਾਲ ਖੜ੍ਹੀਆਂ ਦਿਸ ਰਹੀਆਂ ਹਨ।
ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਦੀ ਸਰਕਾਰ ਬਣਾਉਣ ਦੀਆਂ ਖ਼ਬਰਾਂ ਨਾਲ ਤੇਜ਼ੀ ਨਾਲ ਬਦਲੇ ਘਟਨਾਕ੍ਰਮ ‘ਚ ਜਿਸ ਤਰ੍ਹਾਂ ਭਾਜਪਾ ਨੇ ਐਨਸੀਪੀ ਦੇ ਅਜੀਤ ਪਵਾਰ ਨਾਲ ਮਿਲ ਕੇ ਸਰਕਾਰ ਬਣਾਈ ਹੈ, ਉਸ ਤੋਂ ਸਭ ਹੈਰਾਨ ਹਨ ਇਸ ਪੂਰੇ ਮਾਮਲੇ ‘ਚ ਐਨਸੀਪੀ ਦੋ ਘੜਿਆਂ ‘ਚ ਵੰਡੀ ਗਈ ਹੈ ਸ਼ਰਦ ਪਵਾਰ ਤੇ ਅਜੀਤ ਪਵਾਰ ਆਪਣੀ-ਅਪਣੀ ਗੱਲ ‘ਤੇ ਅੜੇ ਹੋਏ ਹਨ ਮਾਮਲਾ ਸੁਪਰੀਮ ਕੋਰਟ ‘ਚ ਪਹੁੰਚ ਗਿਆ ਹੈ, ਜਿਸ ‘ਤੇ ਮੰਗਲਵਾਰ ਨੂੰ ਫੈਸਲਾ ਸੁਣਾਇਆ ਜਾਵੇਗਾ ਅਜਿਹੇ ਮਾਮਲੇ ਪਹਿਲਾਂ ਵੀ ਸਾਡੇ ਸਾਹਮਣੇ ਆਉਂਦੇ ਰਹੇ ਹਨ ਜਦੋਂ ਜੋੜ-ਤੋੜ ਅਤੇ ਤਿਕੜਮਬਾਜ਼ੀ ਨਾਲ ਸਰਕਾਰਾਂ ਬਣਾਈਆਂ ਤੇ ਹਟਾਈਆਂ ਜਾਂਦੀਆਂ ਰਹੀਆਂ ਹਨ, ਪਰ ਮੁੱਖ ਗੱਲ ਉਸ ਵਿਚਾਰਧਾਰਾ ਦੀ ਹੈ, ਜਿਸ ਦੀ ਦੁਹਾਈ ਸਾਡੀਆਂ ਸਿਆਸੀ ਪਾਰਟੀਆਂ ਅਕਸਰ ਭਾਸ਼ਣਾਂ ‘ਚ ਦਿੰਦੀਆਂ ਹਨ ਗੱਲ ਉਸ ਵਿਚਾਰ ਦੀ ਹੈ ਜਿਸ ਦੇ ਆਧਾਰ ‘ਤੇ ਇਨ੍ਹਾਂ ਪਾਰਟੀਆਂ ਦੀ ਨੀਂਹ ਖੜ੍ਹੀ ਹੈ ਅਸਲ ਵਿਚ ਸਿਆਸੀ ਵਿਚਾਰਧਾਰਾ ਕਿਸੇ ਪਾਰਟੀ ਕੋਲ ਨਹੀਂ ਹੈ, ਸਭ ਦਾ ਧਿਆਨ ਚੋਣਾਂ ਜਿੱਤਣਾ ਤੇ ਸੱਤਾ ਪ੍ਰਾਪਤ ਕਰਨਾ ਹੀ ਹੈ।
ਇਸ ਵਿਚਾਰਧਾਰਾ ਦੇ ਘਾਣ ਦਾ ਦ੍ਰਿਸ਼ ਫਿਰ ਇੱਕ ਵਾਰ ਮਰਾਠਿਆਂ ਦੀ ਧਰਤੀ ਮਹਾਂਰਾਸ਼ਟਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਸਾਰੀਆਂ ਪਾਰਟੀਆਂ ਆਪਣੀ-ਆਪਣੀ ਵਿਚਾਰਧਾਰਾ ਅਤੇ ਰਾਜਨੀਤੀ ਨੂੰ ਅੰਗੂਠਾ ਦਿਖਾ ਕੇ ਸੱਤਾ ਪ੍ਰਾਪਤੀ ਦੀ ਦਿਸ਼ਾ ‘ਚ ਕਦਮ ਅੱਗੇ ਵਧਾ ਚੁੱਕੀਆਂ ਹਨ ਜਿੱਥੇ ਇੱਕ ਪਾਸੇ ਸ਼ਿਵਸੈਨਾ, ਐਨਸੀਪੀ ਅਤੇ ਕਾਂਗਰਸ ਸਰਕਾਰ ਬਣਾਉਣ ‘ਤੇ ਇੱਕ ਸਾਂਝੇ ਮੰਚ ‘ਤੇ ਇਕੱਠੀਆਂ ਹੋਈਆਂ ਹਨ, ਉੱਥੇ ਦੂਜੇ ਪਾਸੇ ਐਨਸੀਪੀ ਨੂੰ ਗਰਮ ਪਾਣੀ ਪੀ ਕੇ ਕੋਸਣ ਵਾਲੀ ਭਾਜਪਾ ਨੇ ਵੀ ਸੱਤਾ ਲਈ ਐਨਸੀਪੀ ਦੇ ਨਾਲ ਜਾਣ ਤੋਂ ਪਰਹੇਜ਼ ਨਹੀਂ ਕੀਤਾ ਸ਼ਿਵਸੈਨਾ ਨੇ ਚੋਣਾਂ ਤਾਂ ਭਾਜਪਾ ਨਾਲ ਲੜੀਆਂ, ਪਰ ਮੁੱਖ ਮੰਤਰੀ ਅਹੁਦਾ ਨਾ ਮਿਲਣ ਦੀ ਵਜ੍ਹਾ ਨਾਲ ਐਨਡੀਏ ਤੋਂ ਨਿਕਾਰਾ ਕਰ ਲਿਆ ਸ਼ਿਵਸੈਨਾ ਦੀ ਮੰਗ ਸੀ ਕਿ ਅੱਧਾ-ਅੱਧਾ ਸਮਾਂ ਦੋਵਾਂ ਪਾਰਟੀਆਂ ਤੋਂ ਮੁੱਖ ਮੰਤਰੀ ਬਣਨ, ਜਿਸ ‘ਤੇ ਭਾਜਪਾ ਨਹੀਂ ਮੰਨੀ ਹੁਣ ਸ਼ਿਵਸੈਨਾ ਨੇ ਕਾਂਗਰਸ-ਐਨਸੀਪੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਪਰ ਇਹ ਸਵਾਲ ਉੱਠ ਰਿਹਾ ਹੈ ਕਿ ਆਖ਼ਰ ਇਹ ਸਰਕਾਰ ਕਿੰਨੇ ਦਿਨ ਚੱਲੇਗੀ?
ਇੱਕ ਪਾਸੇ ਸ਼ਿਵਸੈਨਾ ਹੈ, ਹਿੰਦੂ ਵਿਚਾਰਧਾਰਾ ਵਾਲੀ, ਦੂਜੇ ਪਾਸੇ ਕਾਂਗਰਸ ਅਤੇ ਐਨਸੀਪੀ ਹਨ, ਸੈਕਿਊਲਰ ਛਵੀ ਵਾਲੀ, ਇਨ੍ਹਾਂ ਦੀ ਤਾਂ ਕੁੰਡਲੀ ਹੀ ਮੇਲ ਨਹੀਂ ਖਾਂਦੀ, ਤਾਂ ਫਿਰ ਗਠਜੋੜ ਨਾਲ ਸਰਕਾਰ ਬਣਾਉਣ ਤੋਂ ਬਾਅਦ ਇਹ ਸਰਕਾਰ ਕਿੰਨੇ ਦਿਨ ਚੱਲੇਗੀ? ਇਹ ਸਵਾਲ ਐਵੇਂ ਨਹੀਂ ਖੜ੍ਹਾ ਹੋ ਰਿਹਾ, ਇਤਿਹਾਸ ਗਵਾਹ ਹੈ ਕਿ ਅਜਿਹੀਆਂ ਸਰਕਾਰਾਂ ਦਾ ਹਸ਼ਰ ਬੁਰਾ ਹੀ ਹੋਇਆ ਹੈ ਜਿੱਥੋਂ ਤੱਕ ਗੱਲ ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਉੱਪਰੀ ਤੌਰ ‘ਤੇ ਸੂਬੇ ਦੇ ਹਿੱਤ ‘ਚ ਸਰਕਾਰ ਬਣਾਉਣ ਦੀਆਂ ਦਲੀਲਾਂ ਦੇ ਰਹੀਆਂ ਹਨ ਕਿਸਾਨਾਂ ਦੀ ਕਰੀਬ 35,000 ਕਰੋੜ ਰੁਪਏ ਦੀ ਪ੍ਰਸਤਾਵਿਤ ਕਰਜ਼ਮਾਫੀ ਅਜਿਹਾ ਮੁੱਦਾ ਹੈ, ਜਿਸ ‘ਤੇ ਤਿੰਨਾਂ ਪਾਰਟੀਆਂ ‘ਚ ਇੱਕਦਮ ਸਹਿਮਤੀ ਦੀ ਸਥਿਤੀ ਹੈ ਇਸ ਤੋਂ ਇਲਾਵਾ ਮੁਸਲਿਮ ਰਾਖਵਾਂਕਰਨ, ਰੁਜ਼ਗਾਰ, ਕਿਸਾਨ ਆਦਿ ਅਜਿਹੇ ਵਿਸ਼ੇ ਹਨ, ਜੋ ਸਰਕਾਰ ਦੀ ਪਹਿਲ ‘ਤੇ ਰਹਿਣਗੇ ਛਤਰਪਤੀ ਸ਼ਿਵਾਜੀ, ਬਾਬਾ ਅੰਬੇਡਕਰ ਦੀਆਂ ਯਾਂਦਗਾਰਾਂ ਤੇ ਘੱਟ-ਗਿਣਤੀਆਂ ਕਲਿਆਣ, ਮਰਾਠੀ ਮਾਨੁਸ਼ ਰਾਖਵਾਂਕਰਨ ਆਦਿ ਮੁੱਦਿਆਂ ‘ਤੇ ਵੀ ਸਹਿਮਤੀ ਦੀ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਵੀਰ ਸਾਵਰਕਰ ਨੂੰ ‘ਭਾਰਤ ਰਤਨ’ ਬਾਲ ਠਾਕਰੇ ਯਾਦਗਾਰ, ਹਿੰਦੂਤਵ, ਰਾਮ ਮੰਦਰ, ਬਰਾਬਰ ਨਾਗਰਿਕ ਜ਼ਾਬਤਾ ਆਦਿ ਵਿਸ਼ਿਆਂ ‘ਤੇ ਤਮਾਮ ਵਿਚਾਰਾਂ ਦੇ ਬਾਵਜੂਦ, ਅਸਹਿਮਤੀ ਵੀ ਹੋਵੇਗੀ ਲਿਹਾਜ਼ਾ ਇਹ ਅਸਹਿਮਤੀਆਂ ਅਤੇ ਵਿਰੋਧਮਈ ਦੀ ਹੀ ਸਰਕਾਰ ਹੋਵੇਗੀ, ਜਿਸ ਦੀ ਉਮਰ ਦਾ ਅੰਦਾਜ਼ਾ ਲਾਉਣਾ ਹੀ ਨਹੀਂ ਚਾਹੀਦਾ।
ਸ਼ਿਵਸੈਨਾ, ਕਾਂਗਰਸ ਅਤੇ ਐਨਸੀਪੀ ਗਠਜੋੜ ‘ਚ ਸਭ ਤੋਂ ਜਿਆਦਾ ਸਿਆਸੀ ਨੁਕਸਾਨ ਸ਼ਿਵਸੈਨਾ ਨੂੰ ਹੋ ਸਕਦਾ ਹੈ ਉਸਨੇ ਮੁੱਖ ਮੰਤਰੀ ਅਹੁਦੇ ਦੀ ਚਾਹਤ ਪੂਰੀ ਕਰਨ ਲਈ ਐਨਾ ਨਕਾਰਾਤਮਕ ਸਮਝੌਤਾ ਕੀਤਾ ਹੈ ਬਾਲ ਠਾਕਰੇ ਨੇ ਅਜਿਹੇ ਸਮਝੌਤੇ ਦੇ ਬਦਲੇ ਮੁੱਖ ਮੰਤਰੀ ਅਹੁਦੇ ਦੀ ਚਾਹਤ ਕਦੇ ਨਹੀਂ ਕੀਤੀ ਸੀ ਉਹ ਕਦੇ ਵੀ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨਾਲ ਹੱਥ ਮਿਲਾਉਣ ਦੀ ਕਲਪਨਾ ਤੱਕ ਨਹੀਂ ਕਰ ਸਕਦੇ ਸਨ, ਕਿਉਂਕਿ ਉਹ ਵਿਦੇਸ਼ੀ ਮੂਲ ਦੀ ਮਹਿਲਾ ਦੀ ਅਗਵਾਈ ਦੇ ਘੋਰ ਵਿਰੋਧੀ ਸਨ ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਬਾਲਾ ਸਾਹਿਬ ਠਾਕਰੇ ਨੇ ‘ਹਿੰਦੂਤਵ’ ਦੇ ਨਾਅਰੇ ‘ਤੇ ਇੱਕ-ਇੱਕ ਸ਼ਿਵ ਸੈਨਿਕ ਨੂੰ ਲਾਮਬੰਦ ਕੀਤਾ ਸੀ ਰਾਜਨੀਤੀ ਉਨ੍ਹਾਂ ਨੂੰ ਵਿਰਾਸਤ ‘ਚ ਨਹੀਂ ਮਿਲੀ ਸੀ, ਪਰ ਜੋ ਵਿਰਾਸਤ ਉਦੈ ਨੂੰ ਹਾਸਲ ਹੋਈ ਸੀ, ਉਸ ਨੂੰ ਸਿਰਫ਼ ਸੱਤਾ ਲਈ ਬਰਬਾਦ ਕੀਤਾ ਜਾ ਰਿਹਾ ਹੈ ਸ਼ਿਵ ਸੈਨਿਕ ਕਿਸੇ ਵੀ ਮੌਕੇ ‘ਤੇ ਉਦੈ ਨੂੰ ਜਵਾਬ ਦੇਣ ਨੂੰ ਮਜ਼ਬੂਰ ਕਰ ਸਕਦੇ ਹਨ।
ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਰਹਿੰਦੇ ਹੋਏ ਦੇਵੇਂਦਰ ਫੜਨਵੀਸ ਨੇ ਪਵਾਰ ਵਰਗੇ ਬਜ਼ੁਰਗ ਅਤੇ ਕੱਦਾਵਰ ਆਗੂ ਦੇ ਨਾਲ ਅਭੱਦਰ ਵਿਵਹਾਰ ਕੀਤਾ ਸੀ, ਲਿਹਾਜ਼ਾ ਇਹ ਪਵਾਰ ਦੀ ਪ੍ਰਤਿੱਗਿਆ ਹੀ ਸੀ ਕਿ ਦੋਵੇਂ ਭਗਵਾਂ ਪਾਰਟੀਆਂ ਨੂੰ ਆਪਸ ਵਿਚ ਤੋੜਨਾ ਹੈ ਅੱਜ ਭਾਜਪਾ ਅਤੇ ਸ਼ਿਵਸੈਨਾ ਦੇ ਵਖਰੇਵੇਂ ਦੇ ਨਾਲ ਹੀ ਉਨ੍ਹਾਂ ਦੀ ਪ੍ਰਤਿੱਗਿਆ ਪੂਰੀ ਹੋਈ, ਪਰ ਭਗਵਾਂ ਜਨਾਧਾਰ ਆਪਣੀਆਂ ਪਾਰਟੀਆਂ ਤੋਂ ਸਵਾਲ-ਜਵਾਬ ਜ਼ਰੂਰ ਕਰੇਗਾ ਕਿਉਂਕਿ ਐਨਸੀਪੀ ਕਿਸੇ ਵੀ ਵਿਚਾਰਧਾਰਾ ਦੀ ਪਾਰਟੀ ਨਹੀਂ ਹੈ, ਲਿਹਾਜ਼ਾ ਉਨ੍ਹਾਂ ਦੇ ਸਮੱਰਥਕ ਇਸ ਵਖਰੇਵੇਂ ਨਾਲ ਹੀ ਸੰਤੁਸ਼ਟ ਹੋ ਸਕਦੇ ਹਨ 2015 ‘ਚ ਜੰਮੂ-ਕਸ਼ਮੀਰ ‘ਚ ਭਾਜਪਾ ਅਤੇ ਪੀਡੀਪੀ ਨੇ ਬੇਮੇਲ ਗਠਜੋੜ ਕਰਕੇ ਸਰਕਾਰ ਬਣਾਈ ਸੀ ਇਹ ਦੋਸਤੀ ਬੇਮੇਲ ਸੀ, ਸਾਰੇ ਜਾਣਦੇ ਸਨ, ਭਾਜਪਾ ਵੀ… ਅਤੇ ਇੱਕ ਦਿਨ ਸਾਰਿਆਂ ਨੇ ਇਸ ਨੂੰ ਖੁੱਲ੍ਹ ਕੇ ਸਵੀਕਾਰ ਵੀ ਕਰ ਲਿਆ ਜੂਨ 2018 ‘ਚ ਭਾਜਪਾ ਨੇ ਪੀਡੀਪੀ ਨੂੰ ਦਿੱਤਾ ਆਪਣਾ ਸਮੱਰਥਨ ਵਾਪਲ ਲੈ ਲਿਆ ਅਤੇ ਸਰਕਾਰ ਡਿੱਗ ਗਈ ਇਸ ਬੇਮੇਲ ਦੋਸਤੀ ਨੂੰ 40 ਮਹੀਨਿਆਂ ਦਾ ਸਮਾਂ ਤਾਂ ਮਿਲਿਆ, ਪਰ ਪੂਰਾ ਸਮਾਂ ਦੋਵਾਂ ‘ਚ ਖਟਪਟ ਹੁੰਦੀ ਰਹੀ ਦੋਸਤੀ ਬੇਮੇਲ ਸੀ, ਇਸ ਲਈ ਉਸ ਦਾ ਹਸ਼ਰ ਵੀ ਬੁਰਾ ਹੀ ਹੋਇਆ।
ਦਸੰਬਰ 2013 ਦਿੱਲੀ ‘ਚ ਹੋਈਆਂ ਚੋਣਾਂ ‘ਚ ਕਿਸੇ ਪਾਰਟੀ ਕੋਲ ਬਹੁਮਤ ਨਹੀਂ ਸੀ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਹੱਥ ਮਿਲਾਇਆ ਅਤੇ ਸਰਕਾਰ ਬਣਾਈ ਸੀ ਇਹ ਗਠਜੋੜ ਵੀ ਬੇਮੇਲ ਸੀ ਇਸ ਲਈ 49 ਦਿਨਾਂ ‘ਚ ਕੇਜਰੀਵਾਲ ਨੇ ਅਸਤੀਫ਼ਾ ਦੇ ਦਿੱਤਾ ਅੱਜ ਜਿਸ ਤਰ੍ਹਾਂ ਭਾਜਪਾ ਨੇ ਐਨਸੀਪੀ ਦੇ ਨਾਲ ਜਾ ਕੇ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ, ਉਹ ਕਾਫ਼ੀ ਹੱਦ ਤੱਕ ਹੈਰਾਨੀ ਵਾਲਾ ਹੈ, ਐਨਸੀਪੀ ਦੀ ਤਾਂ ਕੋਈ ਵਿਚਾਰਧਾਰਾ ਹੈ ਹੀ ਨਹੀਂ ਭਾਜਪਾ ਵਿਚਾਰਧਾਰਾ ਵਾਲੀ ਪਾਰਟੀ ਹੈ ਹਿੰਦੂਤਵ ਤੋਂ ਲੈ ਕੇ ਤਮਾਮ ਅਜਿਹੇ ਮੁੱਦੇ ਹਨ ਜਿਸ ‘ਤੇ ਉਸ ਦੀ ਨੀਂਹ ਟਿਕੀ ਹੋਈ ਹੈ ਹਾਲਾਂਕਿ ਅਜੀਤ ਪਵਾਰ ਭਾਜਪਾ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ ਕਿਉਂਕਿ ਮਾਮਲਾ ਸੁਪਰੀਮ ਕੋਰਟ ‘ਚ ਹੈ ਸਭ ਦੀਆਂ ਨਜ਼ਰਾਂ ਕੋਰਟ ‘ਤੇ ਟਿਕੀਆਂ ਹਨ ਪਰ ਸੱਤਾ ਹਾਸਲ ਕਰਨ ਲਈ ਜਿਸ ਤਰ੍ਹਾਂ ਵਿਰੋਧੀ ਵਿਚਾਰਧਾਰਾ ਦੀਆਂ ਪਾਰਟੀਆਂ ਸਿਰਫ਼ ਸੱਤਾ ਹਾਸਲ ਕਰਨ ਲਈ ਸਮਝੌਤਾ ਕਰਨ ਅਤੇ ਸਰਕਾਰ ਬਣਾਉਣ ਤੋਂ ਗੁਰੇਜ਼ ਨਹੀਂ ਕਰ ਰਹੀਆਂ ਹਨ, ਉਹ ਸੋਚਣ ਨੂੰ ਮਜ਼ਬੂਰ ਕਰਦਾ ਹੈ ਸੱਤਾ-ਮੋਹ ‘ਚ ਉਲਝੀਆਂ ਸਿਆਸੀ ਪਾਰਟੀਆਂ ਦੇ ਹੱਥਾਂ ‘ਚ ਦੇਸ਼ ਅਤੇ ਲੋਕਤੰਤਰ ਕਿੰਨਾ ਸੁਰੱਖਿਅਤ ਹੈ, ਇਹ ਅਹਿਮ ਸਵਾਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।