ਭਾਸ਼ਾ ਵਿਗਿਆਨ ਅੱਗੇ ਹਾਰਦਾ ਕੱਟੜਵਾਦ

Losing, Fanaticism, Linguistics

ਆਖ਼ਰ ਬਨਾਰਸ ਹਿੰਦੂ ਯੂਨੀਵਰਸਿਟੀ ‘ਚ ਇੱਕ ਮੁਸਲਮਾਨ ਦੀ ਸੰਸਕ੍ਰਿਤ ਪ੍ਰੋਫੈਸਰ ਦੇ ਤੌਰ ‘ਤੇ ਨਿਯੁਕਤੀ ਖਿਲਾਫ਼ ਕੁਝ ਵਿਦਿਆਰਥੀਆਂ ਨੂੰ ਆਪਣਾ ਸੰਘਰਸ਼ ਬੰਦ ਕਰਨਾ ਹੀ ਪਿਆ ਮਾਮਲਾ ਕਈ ਦਿਨ ਲਟਕਣ ਪਿੱਛੋਂ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਨੇ ਹੀ ਨਿਯੁਕਤੀ ਦੀ ਹਮਾਇਤ ਕਰ ਦਿੱਤੀ ਸੀ ਮਾਮਲਾ ਨਿਪਟ ਗਿਆ ਹੈ ਪਰ ਇਸ ਦੇ ਨਾਲ ਹੀ  ਸਦਭਾਵਨਾ ਦੇ ਯਤਨਾਂ ਨੂੰ ਮਜ਼ਬੂਤੀ ਮਿਲੀ ਹੈ ਧਰਮ, ਇਤਿਹਾਸ, ਸਮਾਜ ਤੇ ਵਿਗਿਆਨ ਦੇ ਨਜ਼ਰੀਏ ਤੋਂ ਵਿਦਿਆਰਥੀਆਂ ਦਾ ਵਿਰੋਧ ਗੈਰ-ਜ਼ਰੂਰੀ, ਸਮਾਜ ਵਿਰੋਧੀ ਤੇ ਭਾਸ਼ਾ ਪ੍ਰਤੀ ਅਵਿਗਿਆਨਕ ਨਜ਼ਰੀਏ ਦਾ ਹੀ ਨਤੀਜਾ ਸੀ ਭਾਸ਼ਾ ਤੇ ਗਿਆਨ ਲਈ ਦੇਸ਼, ਧਰਮ, ਜਾਤ, ਖੇਤਰ ਦਾ ਕੋਈ ਬੰਧਨ ਨਹੀਂ ਹੁੰਦਾ ਗਿਆਨ ਦਾ ਸਬੰਧ ਮਨੁੱਖ ਦੀ ਬੌਧਿਕਤਾ ਤੇ ਇੱਛਾ ਸ਼ਕਤੀ ਨਾਲ ਹੈ ਇੱਕ ਮੁਸਲਮਾਨ ਦਾ ਸੰਸਕ੍ਰਿਤ ਦਾ ਪ੍ਰੋਫੈਸਰ ਹੋਣਾ ਇਸ ਧਾਰਨਾ ਨੂੰ ਰੱਦ ਕਰਦਾ ਹੈ ਕਿ ਭਾਸ਼ਾ ਦਾ ਸਬੰਧ ਧਰਮਾਂ ਨਾਲ ਹੈ ਇਹ ਵੀ ਮਿਸਾਲ ਰਹੀ ਹੈ ।

ਜਦੋਂ ਇੱਕ ਹਿੰਦੂ ਪ੍ਰੋਫੈਸਰ ਉਰਦੂ, ਫਾਰਸੀ ਤੇ ਅਰਬੀ ਤਿੰਨ ਭਾਸ਼ਾਵਾਂ ਪੜ੍ਹਾਉਂਦਾ ਰਿਹਾ ਉਰਦੂ, ਸਾਹਿਤਕਾਰਾਂ ‘ਚ ਗੈਰ-ਮੁਸਲਮਾਨਾਂ ਦੀ ਲੰਮੀ ਸੂਚੀ ਹੈ ਗਜ਼ਲ ਫਾਰਸੀ ‘ਚੋਂ ਆਈ ਸੀ ਪਰ ਇਸ ਵਿਧਾ ‘ਚ ਮਕਬੂਲੀਅਤ ਖੱਟਣ ਵਾਲਿਆਂ ‘ਚ ਹਿੰਦੂ-ਸਿੱਖ ਸਾਹਿਤਕਾਰਾਂ ਤੋਂ ਕੋਈ ਅਣਜਾਣ ਨਹੀਂ ਭਾਸ਼ਾ ਦਾ ਸਬੰਧ ਗਿਆਨ ਨਾਲ ਹੈ ਜੇਕਰ ਭਾਸ਼ਾ ਦਾ ਸਬੰਧ ਧਰਮ ਨਾਲ ਹੁੰਦਾ ਤਾਂ ਗਣਿਤ, ਵਿਗਿਆਨ, ਮੈਡੀਕਲ ਵਰਗੇ ਵਿਸ਼ਿਆਂ ਬਾਰੇ ਨਿਰਣਾ ਕਰਨਾ ਹੀ ਮੁਸ਼ਕਿਲ ਹੁੰਦਾ ਕੱਟੜ ਲੋਕਾਂ ਨੂੰ ਏਧਰ ਵੀ ਝਾਤੀ ਮਾਰਨੀ ਚਾਹੀਦੀ ਹੈ ਕਿ ਜੇਕਰ ਭਾਸ਼ਾ ਦਾ ਸਬੰਧ ਧਰਮ ਨਾਲ ਹੁੰਦਾ ਤਾਂ ਲੱਖਾਂ ਹਿੰਦੂ ਅੰਗੇਰਜ਼ੀ ਦੇ ਅਧਿਆਪਕ ਨਾ ਹੁੰਦੇ ਹਿੰਦੂ ਧਰਮ ਨਾਲ ਸਬੰਧ ਕਈ ਲੜੀਵਾਰਾਂ ਦੇ ਨਿਰਮਾਣ ‘ਚ ਮੁਸਲਮਾਨ ਕਲਾਕਾਰਾਂ ਦਾ ਬੜਾ ਸ਼ਲਾਘਾਯੋਗ ਯੋਗਦਾਨ ਰਿਹਾ ਹੈ ਭਾਸ਼ਾ ਤੇ ਧਰਮ ਦੇ ਨਾਂਅ ‘ਤੇ ਦੀਵਾਰਾਂ ਖੜ੍ਹੀਆਂ ਕਰਨੀਆਂ ਦੇਸ਼ ਨੂੰ ਵੰਡਣਾ ਹੈ ਭਾਸ਼ਾਵਾਂ ਦੇ ਅਧਿਐਨ ਬਾਰੇ ਸਾਨੂੰ ਅੰਗਰੇਜ਼ ਵਿਦਵਾਨਾਂ ਤੋਂ ਵੀ ਸਿੱਖਣ ਲੋੜ ਹੈ।

ਜਿਨ੍ਹਾਂ ਨੇ ਭਾਰਤ ਦੀਆਂ ਖੇਤਰੀ ਭਾਸ਼ਾਵਾਂ ਦਾ ਅਧਿਐਨ ਕਰਕੇ ਭਾਸ਼ਾਵਾਂ ਦੇ ਵਿਕਾਸ ਦਾ ਰਾਹ ਖੋਲ੍ਹਿਆ ਕਿਸੇ ਵੀ ਭਾਸ਼ਾ ਦਾ ਗਿਆਨ ਹਾਸਲ ਕਰਨਾ ਸਮਾਜ ਤੇ ਦੇਸ਼ ਨੂੰ ਮਜ਼ਬੂਤ ਬਣਾਉਂਦਾ ਹੈ ਜੇਕਰ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਖੁੱਲ੍ਹੇ ਮਨ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਜਨਮ ਜਾਂ ਧਰਮ ਕਰਕੇ ਕੋਈ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਗੋਂ ਕਰਮ ਕਰਕੇ ਹੁੰਦਾ ਹੈ ਪਿਆਰ ਤੇ ਏਕਤਾ ਦੀ ਭਾਵਨਾ ਹੀ ਧਰਮ ਗੰ੍ਰਥਾਂ ਦਾ ਸਾਰ ਤੱਤ ਹੈ ਫ਼ਿਰ ਭਾਰਤ ਤਾਂ ਵੰਨ-ਸੁਵੰਨਤਾ ਦੀ ਧਰਤੀ ਹੈ ਜਿੱਥੇ ਵੱਖ-ਵੱਖ ਸੰਸਕ੍ਰਿਤੀਆਂ ਦੇ ਮੇਲ-ਜੋਲ ਨੂੰ ਰੋਕਣਾ ਦਰਿਆ ਨੂੰ ਰੋਕਣ ਵਾਂਗ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।