Maha Paropkar Diwas: ਪਵਿੱਤਰ ਮਹਾਂ ਪਰਉਪਕਾਰ ਦਿਹਾੜਾ ਸ਼ਰਧਾ ਨਾਲ ਮਨਾਇਆ

Maha Paropkar Diwas
ਸਰਸਾ : ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ਦੀ ਨਾਮ ਚਰਚਾ ਸਤਿਸੰਗ ਦੌਰਾਨ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਵਿਖੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਇੱਕਚਿੱਤ ਹੋ ਕੇ ਸਰਵਣ ਕਰਦੀ ਹੋਈ ਸਾਧ-ਸੰਗਤ ਤਸਵੀਰ : ਸੁਸ਼ੀਲ ਕੁਮਾਰ

ਨਾਮ ਚਰਚਾ ਸਤਿਸੰਗ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ, ਗਾਇਆ ਗੁਰੂ ਜੱਸ

  • ਪੂਜਨੀਕ ਗੁਰੂ ਜੀ ਵੱਲੋਂ ਕਰਵਾਏ ਗਏ ਪ੍ਰਣਾਂ ਦਾ ਮਨਮੋਹਕ ਕੈਲੰਡਰ ਵੀ ਕੀਤਾ ਲਾਂਚ

Maha Paropkar Diwas: (ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜਾ (ਗੁਰਗੱਦੀਨਸ਼ੀਨੀ ਦਿਹਾੜਾ) ਸੋਮਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਮਨਾਇਆ ਗਿਆ। ਇਸ ਮੌਕੇ ਨਾਮ ਚਰਚਾ ਸਤਿਸੰਗ ਰਾਹੀਂ ਸਾਧ-ਸੰਗਤ ਨੇ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਕਰਵਾਏ ਗਏ ਪ੍ਰਣਾਂ ਦਾ ਮਨਮੋਹਕ ਕੈਲੰਡਰ ਵੀ ਲਾਂਚ ਕੀਤਾ ਗਿਆ।

ਸਵੇਰੇ 9 ਵਜੇ ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ਦੀ ਨਾਮ ਚਰਚਾ ਸਤਿਸੰਗ ਦੀ ਸ਼ੁਰੂਆਤ ਹੋਈ। ਇਸ ਮੌਕੇ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਰੂਪ ’ਚ ਪੂਜਨੀਕ ਗੁਰੂ ਜੀ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਕਵੀਰਾਜਾਂ ਨੇ ਭਗਤੀ ਭਰੇ ਸ਼ਬਦਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

ਇਸ ਮੌਕੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੰਡਾਲ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਮਾਨਵਤਾ ’ਤੇ ਕੀਤੇ ਗਏ ਮਹਾਂ ਪਰਉਪਕਾਰ ਨਾਲ ਸਬੰਧਿਤ ਡਾਕਿਊਮੈਂਟ੍ਰੀ ਵੀ ਚਲਾਈ ਗਈ, ਜਿਸ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਇਕੱਠੇ ਅਨਮੋਲ ਪਲਾਂ ਨੂੰ ਦਿਖਾਇਆ ਗਿਆ।

ਇਹ ਵੀ ਪੜ੍ਹੋ: ਰੂਹਾਨੀਅਤ: ਸਾਰਿਆਂ ਦਾ ਭਲਾ ਮੰਗੋ ਅਤੇ ਕਰੋ

ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਚਲਾਏ ਗਏ, ਜਿਸ ਨੂੰ ਸਾਧ-ਸੰਗਤ ਨੇ ਇੱਕਚਿੱਤ ਅਤੇ ਸ਼ਰਧਾਭਾਵ ਨਾਲ ਸਰਵਣ ਕੀਤਾ। ਇਸ ਮੌਕੇ ਆਈ ਹੋਈ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ। ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾਇਆ ਸੀ। ਇਸ ਪਵਿੱਤਰ ਦਿਹਾੜੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ। Maha Paropkar Diwas

‘ਗੁਰੂ ਹਮੇਸ਼ਾ ਜਨਮ ਤੋਂ ਹੁੰਦੇ ਹਨ, ਬਣਦੇ ਨਹੀਂ’

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਜਦੋਂ ਇਨਸਾਨ ਚੱਲ ਕੇ ਆਉਂਦਾ ਹੈ ਤਾਂ ਆਪਣੇ ਆਪਣ ’ਚ ਬਹੁਤ ਵੱਡੀ ਗੱਲ ਹੈ ਅੱਜ ਘੋਰ ਕਲਿਯੁੱਗ ਦਾ ਸਮਾਂ ਹੈ ਅਤੇ ਇਸ ਸਮੇਂ ’ਚ ਰਾਮ-ਨਾਮ ’ਚ ਬੈਠਣਾ ਆਪਣੇ ਆਪ ’ਚ ਬੇਮਿਸਾਲ ਗੱਲ ਹੈ। ਬਹੁਤ ਵੱਡੀ ਗੱਲ ਹੈ ਭਾਗਾਂ ਵਾਲੇ, ਨਸੀਬਾਂ ਵਾਲੇ ਹੀ ਸਤਿਸੰਗ ’ਚ ਚੱਲ ਕੇ ਆਉਂਦੇ ਹਨ। ਸਤਿਸੰਗ ’ਚ ਸੰਤ ਪੀਰ-ਫਕੀਰ, ਗੁਰੂ ਕੀ ਦੱਸਦੇ ਹਨ ਕੀ ਸਿਖਾਉਂਦੇ ਹਨ ਅਤੇ ਸੱਚਾ ਸਤਿਸੰਗ ਕਿਹੜਾ ਹੁੰਦਾ ਹੈ? ਗੁਰੂ ਭਾਵ ਸੰਤ, ਪੀਰ-ਫਕੀਰ ਉਸ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਾਉਂਦੇ ਹਨ ਗੁਰੂ ਕੌਣ ਹੁੰਦਾ ਹੈ? ਕਿਵੇਂ ਬਣਦਾ ਹੈ? ਗੁਰੂ ਕਿਹਾ ਕਿਸ ਨੂੰ ਜਾਂਦਾ ਹੈ? Maha Paropkar Diwas

MSG Maha Paropkar Diwas

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ‘ਗੁ’ ਸ਼ਬਦ ਦਾ ਮਤਲਬ ਹੈ ਅੰਧਕਾਰ ਅਤੇ ‘ਰੂ’ ਦਾ ਮਤਲਬ ਹੈ ਪ੍ਰਕਾਸ਼ ਭਾਵ ਗੁਰੂ ਦਾ ਮਤਲਬ ਹੈ ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਵਾ ਜਗਾ ਦੇਵੇ ਹੁਣ ਗੁਰੂ ਤਾਂ ਬਹੁਤ ਹਨ। ਪਹਿਲਾ ਗੁਰੂ ਮਾਂ ਹੈ, ਬਾਪ ਹੈ, ਭੈਣ-ਭਰਾ ਹਨ ਜਿਨ੍ਹਾਂ ਤੋਂ ਬੰਦਾ ਸਿੱਖਦਾ ਹੈ, ਬਹੁਤ ਸਾਰਾ ਗਿਆਨ ਲੈਂਦਾ ਹੈ ਫਿਰ ਟੀਚਰ, ਮਾਸਟਰ, ਲੈਕਚਰਾਰ ਇਸੇ ਲੜੀ ’ਚ ਆ ਜਾਂਦੇ ਹਨ ਪਰ ਗੁਰੂ ਸ਼ਬਦ, ਜੋ ਪੁਰਾਤਨ ਸਮੇਂ ਤੋਂ ਬਣਿਆ ਸੀ, ਉਹ ਜੋ ਦੁਨੀਆਵੀ ਗਿਆਨ ਵੀ ਦੇਵੇ, ਪਰ ਰੂਹਾਨੀ ਗਿਆਨ ਦਾ ਖਜ਼ਾਨਾ ਵੀ ਹੋਵੇ।

ਕਿਵੇਂ ਤੁਸੀਂ ਜਿਉਣਾ ਹੈ? ਜਿਉਂਦੇ ਜੀ ਕਿਵੇਂ ਖੁਸ਼ੀਆਂ ਹਾਸਲ ਕਰ ਸਕਦੇ ਹੋ? ਕਿਸ ਤਰ੍ਹਾਂ ਨਾਲ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਚਾਹੀਦਾ ਹੈ? ਅਤੇ ਕਿਵੇਂ ਮਰਨ ਮਗਰੋਂ ਆਵਾਗਮਨ ਤੋਂ ਮੁਕਤੀ ਮਿਲਦੀ ਹੈ, ਮੋਕਸ਼ ਮਿਲਦਾ ਹੈ? ਇਹ ਗੱਲਾਂ ਜੋ ਗੁਰੂ ਦੱਸ ਦੇਵੇ, ਪੁਰਾਤਨ ਸਮੇਂ ’ਚ ਉਸ ਨੂੰ ਹੀ ਗੁਰੂ ਕਿਹਾ ਜਾਂਦਾ ਸੀ। ਦੋਵਾਂ ਜਹਾਨਾਂ ਦਾ ਗਿਆਨ ਦੇਣ ਵਾਲਾ ਹੀ ਸੱਚਾ ਗੁਰੂ ਹੁੰਦਾ ਹੈ। ਬਦਲੇ ’ਚ ਕਿਸੇ ਤੋਂ ਕੁਝ ਨਾ ਲਵੇ, ਨਾ ਧਰਮ ਛੁਡਵਾਵੇ, ਨਾ ਜਾਤ-ਮਜ਼ਹਬ, ਨਾ ਕੰਮ-ਧੰਦਾ ਛੁਡਵਾਵੇ।

ਗੁਰੂ ਦਾ ਕੰਮ ਹਰ ਤਰ੍ਹਾਂ ਦੇ ਖੇਤਰ ’ਚ ਰਹਿਣ ਵਾਲੇ ਲਈ ਗੱਲ ਦੱਸਣਾ ਹੁੰਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਗੁਰੂ ਦਾ ਕੰਮ ਹਰ ਤਰ੍ਹਾਂ ਦੇ ਖੇਤਰ ’ਚ ਰਹਿਣ ਵਾਲੇ ਲਈ ਗੱਲ ਦੱਸਣਾ ਹੁੰਦਾ ਹੈ ਇਹ ਨਹੀਂ ਕਿ ਤੁਸੀਂ ਆਪਣਾ ਕੰਮ-ਧੰਦਾ ਛੱਡੋ, ਘਰ-ਗ੍ਰਹਿਸਥੀ ਤਿਆਗ ਦਿਓ ਤਿਆਗਣਾ ਬਹੁਤ ਮੁਸ਼ਕਲ ਕੰਮ ਹੈ ਪਰ ਜੋ ਸੱਚਾ ਤਿਆਗ ਕਰ ਦਿੰਦੇ ਹਨ ਸੱਚਾ ਤਿਆਗ ਭਾਵ ਜੇਕਰ ਘਰ-ਪਰਿਵਾਰ ਛੱਡਿਆ ਹੈ ਤਾਂ ਛੱਡਿਆ ਹੈ ਤਿਆਗੀ ਹਾਂ ਤਾਂ ਹਾਂ ਅਤੇ ਫਿਰ ਆਪਣੀ ਜ਼ਿੰਦਗੀ ਸਾਰੇ ਸਮਾਜ ਲਈ, ਪਰਮ ਪਿਤਾ ਪਰਮਾਤਮਾ ਸਤਿਗੁਰੂ ਲਈ ਲਾਉਣਾ, ਇਸੇ ਦਾ ਨਾਮ ਤਿਆਗੀ ਹੈ। ਇਸੇ ਦਾ ਨਾਮ ਬ੍ਰਹਚਰਜ ਹੈ, ਇਹ ਬਹੁਤ ਮੁਸ਼ਕਲ ਕੰਮ ਹੈ। ਕਹਿਣਾ ਬਹੁਤ ਆਸਾਨ, ਕਰਨਾ ਬਹੁਤ ਮੁਸ਼ਕਲ ਹੈ। Maha Paropkar Diwas

ਗੁਰੂ ਦਾ ਕੰਮ, ਭਾਵੇਂ ਉਹ ਕੋਈ ਗ੍ਰਹਿਸਥ ’ਚ ਰਹਿੰਦਾ ਹੈ, ਭਾਵੇਂ ਕੋਈ ਤਿਆਗੀ ਹੈ ਸਭ ਦੇ ਲਈ ਮਾਰਗਦਰਸ਼ਨ ਕਰਨਾ ਹੈ ਸਭ ਨੂੰ ਰਸਤਾ ਦਿਖਾਉਣਾ ਹੈ ਜਿਵੇਂ ਅੰਧਕਾਰ ਹੁੰਦਾ ਹੈ, ਤੁਸੀਂ ਅਜਿਹੀ ਥਾਂ ’ਤੇ ਹੋ, ਜਿੱਥੇ ਤੁਹਾਨੂੰ ਰਸਤੇ ਦਾ ਕੁਝ ਪਤਾ ਹੀ ਨਹੀਂ ਕਿ ਰਸਤਾ ਕਿੱਧਰ ਹੈ ਅਚਾਨਕ ਕੋਈ ਟਾਰਚ ਲੈ ਕੇ ਆ ਜਾਵੇ ਅਤੇ ਉਹ ਰਸਤਾ ਦਿਖਾ ਦੇਵੇ ਤਾਂ ਕਿੰਨਾ ਚੰਗਾ ਲੱਗਦਾ ਹੈ, ਕਿੰਨਾ ਸੁਕੂਨ ਮਿਲਦਾ ਹੈ, ਸਾਰੀ ਟੈਂਸ਼ਨ ਚਲੀ ਜਾਂਦੀ ਹੈ ਉਸੇ ਤਰ੍ਹਾਂ ਇਹ ਸੰਸਾਰ ਇੱਕ ਅੰਧਕਾਰ ਦੀ ਤਰ੍ਹਾਂ ਹੈ, ਜਦੋਂ ਤੱਕ ਗਿਆਨ ਦਾ ਦੀਵਾ ਕੋਈ ਜਗਾਵੇਗਾ ਨਹੀਂ, ਰਸਤਾ ਨਜ਼ਰ ਆਵੇਗਾ ਨਹੀਂ।

ਵੱਖ-ਵੱਖ ਟੀਚਰ, ਮਾਸਟਰ, ਲੈਕਚਰਾਰ, ਉਸਤਾਦ ਕਹਿ ਲਵੋ, ਉਹ ਗਿਆਨ ਦਾ ਦੀਵਾ ਜਗਾਉਂਦੇ ਹਨ ਮਾਂ, ਖਾਣਾ-ਪੀਣਾ, ਰਹਿਣਾ, ਬੋਲਣਾ ਸਭ ਸਿਖਾਉਂਦੀ ਹੈ ਬਾਪ ਨਾਲ ਰਹਿੰਦਾ ਹੈ ਪਰਛਾਂਵੇਂ ਦੀ ਤਰ੍ਹਾਂ, ਜੇਕਰ ਚੰਗਾ ਬਾਪ ਹੈ ਤਾਂ ਉਹ ਵੀ ਰਸਤਾ ਦਿਖਾਉਂਦਾ ਹੈ, ਪੜ੍ਹਨ-ਲਿਖਣ ਦਾ ਪ੍ਰਬੰਧ ਕਰਨਾ, ਬੱਚਿਆਂ ਦੀ ਰੱਖਿਆ ਕਰਨਾ ਅਤੇ ਇਹੀ ਨਹੀਂ ਹਰ ਗੱਲ ਦੱਸਦਾ ਹੈ ਫਿਰ ਦੂਜੇ ਟੀਚਰ ਆ ਜਾਂਦੇ ਹਨ ਵੱਖ-ਵੱਖ ਤਰ੍ਹਾਂ ਦੇ, ਕੋਈ ਗੇਮ ਦਾ ਆ ਗਿਆ, ਕੋਈ ਸਟਡੀ ਕਰਵਾਉਣ ਵਾਲਾ ਆ ਗਿਆ, ਕੋਈ ਗਾਣਾ ਸਿਖਾਉਣ ਵਾਲਾ ਆ ਗਿਆ, ਕੋਈ ਸਾਜ ਸਿਖਾਉਣ ਵਾਲਾ ਆ ਗਿਆ ਤਾਂ ਇਹ ਗੁਰੂ, ਉਸਤਾਦ, ਟੀਚਰ, ਮਾਸਟਰ, ਲੈਕਚਰਾਰ ਉਸ ਸ਼੍ਰੇਣੀ ’ਚ ਆ ਗਏ

ਇਹ ਵੀ ਪੜ੍ਹੋ: ਰੂਹਾਨੀਅਤ: ਦੀਨਤਾ ਨਿਮਰਤਾ ਧਾਰਨ ਨਾਲ ਮਿਲਣਗੀਆਂ ਮਾਲਕ ਦੀਆਂ ਖੁਸ਼ੀਆਂ

ਪਰ ਜ਼ਿੰਦਗੀ ਕਿਵੇਂ ਜਿਉਂਈ ਜਾਵੇ? ਤੁਹਾਨੂੰ ਮਿਲ ਜਾਣਗੇ ਇਸ ਦੇ ਟੀਚਰ, ਬਹੁਤ ਸਾਰੇ ਮਿਲ ਜਾਣਗੇ, ਇਹ ਤੁਸੀਂ ਕੋਰਸ ਕਰ ਲਵੋ ਜ਼ਿੰਦਗੀ ਸਫ਼ਲ ਹੋ ਜਾਵੇਗੀ ਇਹ ਕਰ ਲਵੋ ਇਹ ਹੋ ਜਾਵੇਗਾ। ਪਰਮਾਤਮਾ ਦੀ ਵੀ ਗੱਲ ਦੱਸਣ ਵਾਲੇ, ਤੁਹਾਡਾ ਭਵਿੱਖ ਦੱਸਣ ਵਾਲੇ ਬਹੁਤ ਮਿਲ ਜਾਣਗੇ ਅਤੇ ਬਹੁਤ ਫਿਸਲਦੇ ਦੇਖੇ ਹਨ ਅਸੀਂ ਇਸ ਦਾ ਮੱਥਾ ਇਹ ਕਹਿ ਰਿਹਾ ਹੈ, ਇਸ ਦਾ ਹੱਥ ਇਹ ਕਹਿ ਰਿਹਾ ਹੈ, ਮੇਰਾ ਤੋਤਾ ਇਹ ਬੋਲਿਆ, ਉਸ ਦਾ ਤੋਤਾ ਉਹ ਬੋਲਿਆ, ਤੁਸੀਂ ਸਭ ਜਾਣਦੇ ਹੋ ਮਤਲਬ ਤੁਹਾਡੀ ਜੇਬ੍ਹ ਤੱਕ ਹੈ, ਜੇਬ੍ਹ ਤੋਂ ਤੁਹਾਡੇ ਪੈਸੇ ਨਿਕਲੇ ਤਾਂ ਤੋਤੇ ਤੋਂ ਜੋ ਮਰਜ਼ੀ ਬੁਲਵਾ ਲਵੋ ਤਾਂ ਸਾਰਾ ਸਿਸਟਮ ਹੈ, ਦੁਨੀਆ ਉਸ ਵਿੱਚ ਲੱਗੀ ਹੋਈ ਹੈ ਪਰ ਰੂਹਾਨੀਅਤ, ਸੂਫੀਅਤ ਅਤੇ ਸਾਡੇ ਧਰਮਾਂ ’ਚ ਸੱਚਾ ਗੁਰੂ ਉਹ ਹੁੰਦਾ ਹੈ, ਜੋ ਧਰਮ ਦਾ ਰਸਤਾ ਦੱਸੇ, ਕਰਮ ਦਾ ਰਸਤਾ ਦੱਸੇ, ਗਿਆਨ ਦਾ ਰਸਤਾ ਦੱਸੇ ਅਤੇ ਆਤਮਾ ਦਾ ਪਰਮਾਤਮਾ ਤੱਕ ਜਾਣ ਦਾ ਰਸਤਾ ਦੱਸੇ ਬਦਲੇ ’ਚ ਕਿਸੇ ਤੋਂ ਕੁਝ ਵੀ ਨਾ ਲਵੇ। Maha Paropkar Diwas

Maha Paropkar Diwas
Maha Paropkar Diwas

ਅਸੀਂ ਗੁਰੂ ਸਾਂ, ਹਾਂ ਅਤੇ ਅਸੀਂ ਹੀ ਰਹਾਂਗੇ

ਪੂਜਨੀਕ ਗੁਰੂ ਜੀ ਅੱਗੇ ਫ਼ਰਮਾਉਂਦੇ ਹਨ ਕਿ ਗੁਰੂ ਜੋ ਆਪਣੀ ਪਦਵੀ ’ਤੇ ਹੁੰਦਾ ਹੈ, ਜਿਵੇਂ ਸੱਚੇ ਸੌਦੇ ਦੀ ਰੀਤ ਹੈ ਸਾਈਂ ਮਸਤਾਨਾ ਜੀ ਮਹਾਰਾਜ ਆਏ ਤਾਂ ਸਾਈਂ ਮਸਤਾਨਾ ਜੀ ਮਹਾਰਾਜ, ਹੋਰ ਕੋਈ ਗੁਰੂ ਨਹੀਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ ਰਹਿਬਰ ਉਸੇ ਸਰੀਰ ’ਚ ਆਏ ਤਾਂ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ, ਸੱਚੇ ਸੌਦੇ ’ਚ ਕੋਈ ਦੂਜਾ ਗੁਰੂ ਨਹੀਂ ਅਜਿਹਾ ਹੀ ਹੁਣ ਇਹ ਨਹੀਂ ਕਹਿ ਸਕਦੇ ਤੁਸੀਂ ਹੁਣ ਕਿਉਂ ਪੂਜਨੀਕ ਪਰਮ ਪਿਤਾ ਜੀ ਨੇ ਉਸ ਚੀਜ਼ ਨੂੰ ਬਦਲ ਦਿੱਤਾ ਹੈ, ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ ਤਾਂ ਤੁਹਾਡੇ ਸਾਹਮਣੇ ਇਹ ਬਾਡੀ, ਜੋ ਸਰੀਰ ਬੈਠਾ ਹੈ, ਅਸੀਂ ਤਾਂ ਉਸ ਰੂਪ ’ਚ ਬੋਲੇ, ਜਿਸ ਵਿੱਚ ਇਹ ਸਰੀਰ ਆਇਆ, ਜਿਸ ਦਾ ਜੋ ਨਾਮ ਰੱਖਿਆ ਗਿਆ ਅਸੀਂ ਤਾਂ ਖਾਕਸਾਰ ਹਾਂ, ਚੌਂਕੀਦਾਰ ਹਾਂ, ਉਹ ਰਹਿਣਗੇ ਹਮੇਸ਼ਾ, ਬੋਲਦੇ ਵੀ ਰਹਿਣਗੇ, ਕਿਉਂਕਿ ਤਿੰਨਾਂ ਬਾਡੀਆਂ ਨੇ ਬੋਲਿਆ ਹੈ ਪਰ ਦੂਜੇ ਸ਼ਬਦਾਂ ’ਚ ਬੋਲੀਏ ਤਾਂ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦਾਤਾ ਰਹਿਬਰ ਅਤੇ ਇਹ ਮੀਤ ਦੇ ਰੂਪ ’ਚ ਤੁਹਾਡੇ ਸਾਹਮਣੇ ਜੋ ਬੈਠਾ ਹੈ, ਤਾਂ ਇਹ ਤੁਹਾਨੂੰ ਪਹਿਲਾਂ ਵੀ ਆਖਿਆ ਕਿ ਅਸੀਂ ਗੁਰੂ ਸਾਂ, ਹਾਂ ਅਤੇ ਅਸੀਂ ਹੀ ਰਹਾਂਗੇ ਅਤੇ ਅੱਗੇ ਵੀ ਅਸੀਂ ਹਾਂ ਭਾਵ ਕੋਈ ਭਰਮ ਦਾ ਚੱਕਰ ਹੀ ਨਹੀਂ ਹੈ।

ਦਿਲ ਦੇ ਰੋਗਾਂ ਦੇ ਮਰੀਜ਼ਾਂ ਨੇ ਲਿਆ ਕੈਂਪਾਂ ਦਾ ਲਾਭ

ਅਤਿ-ਆਧੁਨਿਕ ਕੈਥ-ਲੈਬ ਹੋਈ ਸ਼ੁਰੂ
ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ਦੇ ਸ਼ੁਭ ਮੌਕੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਇਸ ਕੈਂਪ ’ਚ ਮਾਹਿਰ ਡਾਕਟਰਾਂ ਨੇ 1222 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਸਲਾਹ ਵੀ ਦਿੱਤੀ ਉੱਥੇ ਹੀ ਸੈਂਕੜੇ ਡੇਰਾ ਸ਼ਰਧਾਲੂਆਂ ਨੇ ਖੂਨਦਾਨ ਵੀ ਕੀਤਾ ਇਸ ਦੌਰਾਨ ਦਿਲ ਦੇ ਰੋਗਾਂ ਦੇ ਵਧੀਆ ਤੇ ਅਤਿ ਆਧੁਨਿਕ ਇਲਾਜ ’ਚ ਸਹਾਇਕ ਕੈਥ-ਲੈਬ ਦੀ ਵੀ ਸ਼ੁਰੂਆਤ ਹੋਈ।