ਪੰਜ ਹਥਿਆਰਬੰਦ ਬਦਮਾਸ਼ਾਂ ਨੇ ਕਾਰ ਸਵਾਰ ਨੂੰ ਲੁੱਟਿਆ

Bus Stand Mansa

ਭਿੰਡ (ਏਜੰਸੀ)। ਮੱਧ ਪ੍ਰਦੇਸ਼ (Madhya Pradesh) ਦੇ ਭਿੰਡ ਜ਼ਿਲ੍ਹੇ ਵਿੱਚ ਅੱਜ ਸਵੇਰੇ ਪੰਜ ਬਦਮਾਸ਼ਾਂ ਨੇ ਕਾਰ ਵਿੱਚ ਜਾ ਰਹੇ ਇੱਕ ਨੌਜਵਾਨ ਨੂੰ ਬੰਦੂਕ ਦੀ ਨੋਕ ’ਤੇ ਲੁੱਟ ਲਿਆ। ਬਾਈਕ ਸਵਾਰ ਲੁਟੇਰਿਆਂ ਨੇ ਨੌਜਵਾਨ ਤੋਂ ਕਰੀਬ 40 ਹਜਾਰ ਰੁਪਏ, ਮੋਬਾਈਲ ਅਤੇ ਕਾਰ ਦੀ ਚਾਬੀ ਲੁੱਟ ਲਈ। ਮਿਹੋਨਾ ਥਾਣਾ ਪੁਲਸ ਨੇ ਲੁੱਟ ਦਾ ਮਾਮਲਾ ਦਰਜ ਕਰ ਲਿਆ ਹੈ।

ਮਿਹੋਨਾ ਪੁਲਸ ਮੁਤਾਬਕ ਲਾਹਾਰ ਥਾਣਾ ਖੇਤਰ ਦਾ ਰਹਿਣ ਵਾਲਾ ਪਰਵੇਜ ਅਲੀ ਆਪਣੀ ਕਾਰ ’ਚ ਉੱਤਰ ਪ੍ਰਦੇਸ਼ ਦੇ ਓਰਾਈ ਵੱਲ ਜਾ ਰਿਹਾ ਸੀ। ਇਸ ਦੌਰਾਨ ਚਾਰ ਬਦਮਾਸਾਂ ਨੇ ਫਿਲਮੀ ਸਟਾਈਲ ’ਚ ਆਪਣੀ ਬਾਈਕ ਨੂੰ ਕਾਰ ਦੇ ਅੱਗੇ ਠੋਕ ਦਿੱਤਾ। ਚਾਰਾਂ ਨੇ ਕਾਰ ਸਵਾਰ ਪਰਵੇਜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਸ਼ਿਕਾਇਤਕਰਤਾ ਦੀ ਜੇਬ੍ਹ ’ਚੋਂ ਮੋਬਾਈਲ, 40 ਹਜ਼ਾਰ ਦੀ ਨਗਦੀ ਲੁੱਟ ਲਈ। ਜਾਂਦੇ ਸਮੇਂ ਬਦਮਾਸ ਕਾਰ ਦੀਆਂ ਚਾਬੀਆਂ ਖੋਹ ਕੇ ਲੈ ਗਏ। ਚਾਰਾਂ ਮੁਲਜ਼ਮਾਂ ਖਿਲਾਫ਼ ਲੁੱਟ-ਖੋਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here